LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਪਰੀਮ ਕੋਰਟ ਪਹੁੰਚਿਆ ਹਿਜਾਬ ਮਾਮਲਾ: ਸਿੱਬਲ ਬੋਲੇ-'ਤੁਰੰਤ ਹੋਵੇ ਸੁਣਵਾਈ'

10f hijjab

ਬੈਂਗਲੁਰੂ- ਕਰਨਾਟਕ ਵਿੱਚ ਚੱਲ ਰਿਹਾ ਹਿਜਾਬ ਵਿਵਾਦ ਹੁਣ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਦਾ ਜ਼ਿਕਰ ਚੀਫ਼ ਜਸਟਿਸ ਦੇ ਬੈਂਚ ਦੇ ਸਾਹਮਣੇ ਕੀਤਾ ਗਿਆ ਹੈ। ਵਕੀਲ ਅਤੇ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਕੇਸ ਨੂੰ ਸੁਣਵਾਈ ਲਈ ਉਨ੍ਹਾਂ ਨੂੰ ਟਰਾਂਸਫਰ ਕੀਤਾ ਜਾਵੇ। ਕਪਿਲ ਸਿੱਬਲ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਇਹ ਮਾਮਲਾ ਹੁਣ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ।

Also Read: ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾ

ਹਾਲਾਂਕਿ ਅਦਾਲਤ ਨੇ ਇਸ 'ਤੇ ਜਲਦ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਸ ਨਾਲ ਸਬੰਧਤ ਪਟੀਸ਼ਨਾਂ ਨੂੰ ਕਰਨਾਟਕ ਹਾਈ ਕੋਰਟ ਤੋਂ ਟਰਾਂਸਫਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜਦੋਂ ਮਾਮਲਾ ਹਾਈ ਕੋਰਟ ਵਿੱਚ ਹੈ ਤਾਂ ਇਸ ਪੜਾਅ ’ਤੇ ਦਖ਼ਲ ਦੇਣ ਦੀ ਕੀ ਤੁਕ ਹੈ। ਅਦਾਲਤ ਨੇ ਇਸ 'ਤੇ ਸੁਣਵਾਈ ਲਈ ਕੋਈ ਇਕ ਤਰੀਕ ਤੈਅ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

Also Read: ਦੇਸ਼ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 67 ਹਜ਼ਾਰ ਨਵੇਂ ਮਾਮਲੇ, 6 ਫੀਸਦੀ ਦੀ ਗਿਰਾਵਟ ਦਰਜ

ਇਸ ਤੋਂ ਪਹਿਲਾਂ ਹਿਜਾਬ ਵਿਵਾਦ 'ਤੇ ਕਪਿਲ ਸਿੱਬਲ ਨੇ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਦੋ ਮਹੀਨੇ ਬਾਅਦ ਇਮਤਿਹਾਨ ਹਨ ਪਰ ਸਕੂਲ-ਕਾਲਜ ਬੰਦ ਕਰਨੇ ਪਏ ਹਨ, ਲੜਕੀਆਂ 'ਤੇ ਪੱਥਰਬਾਜ਼ੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਮਾਮਲੇ ਵਾਂਗ ਹੈ ਜਿਸ ਦੀ ਸੁਣਵਾਈ 9 ਜੱਜਾਂ ਦੇ ਬੈਂਚ ਨੇ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਬਰੀਮਾਲਾ ਮੰਦਰ ਵਿਵਾਦ 'ਤੇ ਸੁਪਰੀਮ ਕੋਰਟ ਦੀ 9 ਜੱਜਾਂ ਦੀ ਬੈਂਚ ਨੇ ਸੁਣਵਾਈ ਕੀਤੀ।

Also Read: UP Election: ਪਹਿਲੇ ਪੜਾਅ ਲਈ ਭਾਰੀ ਉਤਸ਼ਾਹ, ਸਵੇਰ ਤੋਂ ਹੀ ਲੱਗੀਆਂ ਲੰਬੀਆਂ ਕਤਾਰਾਂ

ਸਿੱਬਲ ਦੀ ਬੇਨਤੀ 'ਤੇ ਚੀਫ ਜਸਟਿਸ ਨੇ ਕਿਹਾ ਕਿ ਪਹਿਲਾਂ ਕਰਨਾਟਕ ਹਾਈ ਕੋਰਟ ਦੀ ਸੁਣਵਾਈ ਪੂਰੀ ਹੋਣ ਦਿਓ। ਹਾਈਕੋਰਟ ਨੇ ਇਸ ਨੂੰ ਵੱਡੀ ਬੈਂਚ ਕੋਲ ਟਰਾਂਸਫਰ ਕਰ ਦਿੱਤਾ ਹੈ। ਇਸ 'ਤੇ ਅੱਜ ਤਿੰਨ ਜੱਜਾਂ ਦੀ ਬੈਂਚ ਸੁਣਵਾਈ ਕਰੇਗੀ। ਇਸ 'ਤੇ ਸਿੱਬਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲਿਸਟਡ ਕਰਨ ਲਈ ਸੁਪਰੀਮ ਕੋਰਟ ਨਾਲ ਗੱਲ ਕਰ ਰਹੇ ਹਨ। ਜੇਕਰ ਹਾਈਕੋਰਟ ਕੋਈ ਹੁਕਮ ਜਾਰੀ ਨਹੀਂ ਕਰਦੀ ਤਾਂ ਸੁਪਰੀਮ ਕੋਰਟ ਇਸ ਨੂੰ ਆਪਣੇ ਕੋਲ ਤਬਦੀਲ ਕਰ ਲਵੇ। ਸਿੱਬਲ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਨੂੰ ਟਰਾਂਸਫਰ ਕਰਕੇ ਧਾਰਾ 25 ਤਹਿਤ ਸੁਣਵਾਈ ਕਰੇ ਅਤੇ ਇਸ ਵਿੱਚ ਰਾਜ ਦੀ ਭੂਮਿਕਾ ਨੂੰ ਵੇਖੇ। ਅਦਾਲਤ ਨੇ ਕਿਹਾ ਕਿ ਜੇਕਰ ਅਸੀਂ ਇਸ ਮਾਮਲੇ ਨੂੰ ਹੁਣ ਸੂਚੀਬੱਧ ਕਰਦੇ ਹਾਂ ਤਾਂ ਹਾਈ ਕੋਰਟ ਇਸ ਦੀ ਸੁਣਵਾਈ ਨਹੀਂ ਕਰੇਗੀ। ਅਦਾਲਤ ਨੇ ਅਜੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਹੋਰ ਜਾਂਚ ਕਰੇਗੀ।

In The Market