ਲਖਨਊ : ਉੱਤਰ ਪ੍ਰਦੇਸ਼ (Uttar Pradesh) ਵਿਚ ਪਹਿਲੇ ਪੜਾਅ ਦੀ 11 ਜ਼ਿਲਿਆਂ ਦੀਆਂ 58 ਸੀਟਾਂ (58 seats) ‘ਤੇ ਵੋਟਿੰਗ ਚੱਲ ਰਹੀ ਹੈ। ਇਸ ਵਿਚਾਲੇ ਕੱ ਥਾਵਾਂ ‘ਤੇ ਈ.ਵੀ.ਐੱਮ. (EVM) ਖਰਾਬ ਹੋਣ ਅਤੇ ਵੋਟ ਨਾ ਪਾਉਣ ਦੀ ਧਮਕੀ ਦੇਣ ਦੇ ਦੋਸ਼ ਲੱਗ ਰਹੇ ਹਨ। ਸਮਾਜਵਾਦੀ ਪਾਰਟੀ (Socialist Party) (ਸਪਾ) ਨੇ ਦੋਸ਼ ਲਗਾਇਆ ਕਿ ਆਗਰਾ ਦੀ ਬਾਹ ਸੀਟ ‘ਤੇ ਇਕ ਬਜ਼ੁਰਗ ਨੇ ਸਾਈਕਲ ਨੂੰ ਵੋਟ ਦੇਣ ਦੀ ਕੋਸ਼ਿਸ਼ ਕੀਤੀ, ਪਰ ਅਧਿਕਾਰੀਆਂ ਨੇ ਕਮਲ ਦਾ ਬਟਨ ਦਬਾ ਦਿੱਤਾ। ਚੋਣ ਕਮਿਸ਼ਨ (Election Commission) ਨੂੰ ਕੀਤੀ ਗਈ ਸ਼ਿਕਾਇਤ ਵਿਚ ਸਮਾਜਵਾਦੀ ਪਾਰਟੀ (Socialist Party) ਨੇ ਦੋਸ਼ ਲਗਾਇਆ ਕਿ ਬਾਹ ਵਿਧਾਨ ਸਭਾ ਸੀਟ ਦੇ ਬੂਥ ਗਿਣਤੀ-126 ‘ਤੇ 70 ਸਾਲਾ ਇਕ ਬਜ਼ੁਰਗ ਸਾਈਕਲ (Elderly bicycle) ਨੂੰ ਵੋਟ ਦੇਣਾ ਚਾਹੁੰਦੇ ਸਨ ਪਰ ਮੁਲਾਜ਼ਮਾਂ ਨੇ ਉਨ੍ਹਾਂ ਦੀ ਵੋਟ ਕਮਲ ‘ਤੇ ਪਵਾ ਦਿੱਤੀ। ਇਸ ਤੋਂ ਇਲਾਵਾ ਸਪਾ ਨੇ ਬਾਹ ਦੀ ਬੀ.ਜੇ.ਪੀ. ਉਮੀਦਵਾਰ ਪਕਸ਼ਾਲਿਕਾ ਸਿੰਘ ਦੇ ਪਤੀ ‘ਤੇ ਵੋਟਰਾਂ ਨੂੰ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। Also Read : ‘ਤੇਰਾ ਪਤੀ ਮੇਰੇ ਵਿਚ ਆਉਂਦੈ ਕਹਿ ਕੇ ਤਾਂਤਰਿਕ ਨੇ ਵਿਧਵਾ ਨਾਲ ਕੀਤਾ ਜਬਰ ਜਨਾਹ’
ਇਸ ਤੋਂ ਇਲਾਵਾ ਸਪਾ ਨੇ ਦੋਸ਼ ਲਗਾਇਆ ਕਿ ਆਗਰਾ ਦੇ ਏਤਮਾਦਪੁਰ ਸੀਟ ‘ਤੇ ਬੂਥ ਗਿਣਤੀ 253ਸ 354 ‘ਤੇ ਬੀ.ਜੇ.ਪੀ. ਦੇ ਲੋਕ ਦੋ-ਦੋ ਵੋਟ ਪਾ ਰਹੇ ਹਨ, ਬੈਚ ਅਧਿਕਾਰੀ ਵਲੋਂ ਰੋਕਿਆ ਨਹੀਂ ਜਾ ਰਿਹਾ। ਇਸੇ ਤਰ੍ਹਾਂ ਆਗਰਾ ਕੈਂਟ ਦੇ ਬੂਥ ਗਿਣਤੀ 122ਸ 123 ‘ਤੇ ਬੀ.ਜੇ.ਪੀ. ਦੇ ਲੋਕਾਂ ‘ਤੇ ਮੁਸਲਿਮ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਣ ਦਾ ਦੋਸ਼ ਲੱਗਾ ਹੈ। ਸਪਾ ਨੇ ਆਗਰਾ ਹੀ ਨਹੀਂ ਮੇਰਠ ਸਮੇਤ ਕਈ ਜ਼ਿਲਿਆਂ ਵਿਚ ਵੋਟਿੰਗ ਦੌਰਾਨ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ। ਸਪਾ ਦਾ ਦੋਸ਼ ਹੈ ਕਿ ਸਰਧਨਾ ਸੀਟ ਦੇ ਬੂਥ ਨੰਬਰ 22, 125 ‘ਤੇ ਬੀ.ਜੇ.ਪੀ. ਦੇ ਦਬੰਗਾਂ ਨੇ ਦਲਿਤਾਂ ਅਤੇ ਕਸ਼ਯਪ ਬਿਰਾਦਰੀ ਦੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਹਨ, ਚੋਣ ਕਮਿਸ਼ਨ ਇਸ ‘ਤੇ ਤੁਰੰਤ ਕਾਰਵਾਈ ਕਰੇ। Also Read : ਬਿਜ਼ਨੈੱਸ ਕਲਾਸ ‘ਚ ਮਹਿਲਾ ਨਾਲ ਹੋਇਆ ਰੇਪ, ਲੰਡਨ ਜਾ ਰਹੀ ਸੀ ਫਲਾਈਟ

ਇਸ ਤੋਂ ਇਲਾਵਾ ਸਪਾ ਦਾ ਦੋਸ਼ ਹੈ ਕਿ ਸਿਵਾਲਖਾਸ ਸੀਟ ਦੇ ਬੂਥ ਨੰਬਰ 81, 82 ‘ਤੇ ਵੋਟ ਪਾਉਣ ਜਾ ਰਹੇ ਵੋਟਰਾਂ ਨੂੰ ਇਹ ਕਹਿ ਕੇ ਵਾਪਸ ਮੋੜਿਆ ਜਾ ਰਿਹਾ ਹੈ ਕਿ ਤੁਹਾਡਾ ਵੋਟ ਪੈ ਗਿਆ ਹੈ, ਅਜਿਹਾ ਲੱਗਦਾ ਹੈ ਕਿ ਫਰਜ਼ੀ ਵੋਟਿੰਗ ਹੋ ਰਹੀ ਹੈ। ਸਪਾ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਤੁਰੰਤ ਫਰਜ਼ੀ ਵੋਟਰਾਂ ਨੂੰ ਰੋਕਣ ਦਾ ਕੰਮ ਕਰੇ। ਸਪਾ ਦੇ ਇਨ੍ਹਾਂ ਦੋਸ਼ਾਂ ‘ਤੇ ਅਜੇ ਤੱਕ ਚੋਣ ਕਮਿਸ਼ਨ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਫਿਲਹਾਲ 11 ਜ਼ਿਲਿਆਂ ਦੀਆਂ 58 ਸੀਟਾਂ ‘ਤੇ ਵੋਟਿੰਗ ਸ਼ਾਂਤੀਪੂਰਨ ਮਾਹੌਲ ਵਿਚ ਚੱਲ ਰਹੀਆਂ ਹਨ। ਅਜੇ ਤੱਕ ਕਿਸੇ ਵੀ ਇਲਾਕੇ ਤੋਂ ਹਿੰਸਾ ਜਾਂ ਵਿਵਾਦ ਦੀਆਂ ਖਬਰਾਂ ਨਹੀਂ ਹਨ।




