LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Keto Diet : ਕੀ ਹੈ ਕੀਟੋ ਡਾਈਟ? ਜਾਣੋ ਇਸ ਦੇ ਖ਼ਾਸ ਤੱਥ

keto526398

Keto Diet:  ਅੱਜ-ਕੱਲ੍ਹ ਲੋਕ ਭਾਰ ਘਟਾਉਣ ਲਈ ਸਭ ਤੋਂ ਵੱਧ ਕੀਟੋ ਡਾਈਟ ਲੈਣ ਲੱਗੇ ਹਨ। ਕੀਟੋ ਖੁਰਾਕ ਦੀ ਪਾਲਣਾ ਕਰਨ ਲਈ ਤਿੰਨ ਬੁਨਿਆਦੀ ਫਾਰਮੂਲੇ ਹਨ, ਇਸ ਵਿੱਚ ਚਰਬੀ ਦੀ ਮਾਤਰਾ ਵਧੇਰੇ ਹੈ, ਪ੍ਰੋਟੀਨ ਮੱਧਮ ਮਾਤਰਾ ਵਿੱਚ ਹੈ ਅਤੇ ਕਾਰਬੋਹਾਈਡਰੇਟ ਬਹੁਤ ਘੱਟ ਮਾਤਰਾ ਵਿੱਚ ਸ਼ਾਮਲ ਕੀਤਾ ਜਾਂਦੇ ਹਨ। ਇਸ ਨੂੰ ਲੋਅ ਕਾਰਬ ਡਾਈਟ ਵੀ ਕਿਹਾ ਜਾ ਸਕਦਾ ਹੈ। 

ਕੀਟੋ ਡਾਈਟ ਕੀ ਹੁੰਦੀ ਹੈ?

ਕੀਟੋ ਡਾਈਟ ਜਿਸ ਨੂੰ ਕੀਟੋਜੈਨਿਕ ਡਾਈਟ ਵੀ ਕਿਹਾ ਜਾਂਦਾ ਹੈ, ਇੱਕ ਹਾਈ ਫੈਟ ਡਾਈਟ ਹੁੰਦੀ ਹੈ। ਇਸ ਡਾਈਟ ਵਿੱਚ ਸਰੀਰ ਊਰਜਾ ਲਈ ਫੈਟ 'ਤੇ ਨਿਰਭਰ ਕਰਦਾ ਹੈ।ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਬਹੁਤ ਘੱਟ ਅਤੇ ਪ੍ਰੋਟੀਨ ਬਹੁਤ ਹੀ ਮੌਡਰੇਟ ਜਾਂ ਘੱਟ ਮਾਤਰਾ ਵਿੱਚ ਦਿੱਤੀ ਜਾਂਦੀ ਹੈ।ਨਿਊਟ੍ਰਿਸ਼ਨਿਸਟ ਡਾਕਟਰ ਦਾ ਕਹਿਣਾ ਹੈ ਕਿ  ਜਦੋਂ ਸਰੀਰ ਕੀਟੋਨਸ ਨੂੰ ਊਰਜਾ ਦੇ ਸਰੋਤ ਦੇ ਰੂਪ ਵਿੱਚ ਵਰਤਦਾ ਹੈ ਤਾਂ ਉਸ ਨੂੰ ਸੰਖੇਪ ਵਿੱਚ ਕੀਟੋ ਡਾਈਟ ਕਿਹਾ ਜਾਂਦਾ ਹੈ। ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਨਹੀਂ ਖਾਂਦੇ ਅਤੇ ਫੈਟਸ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਲੈਂਦੇ ਹੋ।

ਕੀਟੋ ਡਾਈਟ (Keto Diet) 'ਚ ਸਾਵਧਾਨੀਆਂ-

1 ਕੀਟੋ ਡਾਈਟ ਵਿੱਚ ਫਲਾਂ ਨੂੰ ਸੀਮਤ ਮਾਤਰਾ ਵਿੱਚ ਖਾਓ।

2. ਅਨਾਜ, ਸੌਸੇਜ, ਜੂਸ, ਮਠਿਆਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ।

3 ਕਿਸੇ ਮਾਹਰ ਦੀ ਨਿਗਰਾਨੀ ਵਿਚ ਹੀ ਡਾਈਟ ਲਵੋ।

4.ਕਾਰਬੋਹਾਈਡਰੇਟ ਨੂੰ ਘਟਾ ਕੇ ਫੈਟ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾਓ 

5. ਕੀਟੋ ਡਾਈਟ ਵਿੱਚ ਪਾਣੀ ਜਿਆਦਾ ਪੀਓ।

6.ਹਰੀਆਂ ਪੱਤੇਦਾਰ ਸਬਜ਼ੀਆਂ, ਟਮਾਟਰ, ਬਰੋਕਲੀ, ਫੁੱਲ ਗੋਭੀ, ਸ਼ਿਮਲਾ ਮਿਰਚ, ਖੀਰਾ, ਗੋਭੀ, ਐਸਪੈਰਗਸ ਆਦਿ ਖਾ ਸਕਦੇ ਹਾਂ।

7.ਡਾਈਟ ਨੂੰ ਲੈ ਕੇ ਤੋਂ ਪਹਿਲਾ ਕਿਸੇ ਡਾਕਟਰ ਦੀ ਸਲਾਹ ਜਰੂਰ ਲਵੋ।

In The Market