LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਦੀਆਂ ਵਿਚ ਸੁੰਢ ਦੇ ਲੱਡੂ ਖਾਣ ਦੇ ਹਨ ਅਦਭੁੱਤ ਫਾਇਦੇ, ਜਾਣੋ ਕਿਹੜੀਆਂ ਬਿਮਾਰੀਆਂ ਤੋਂ ਰਹੋਗੇ ਦੂਰ

akiy852369

ਚੰਡੀਗੜ੍ਹ: ਸਰਦੀਆਂ ਵਿੱਚ ਠੰਢ ਵੱਧਣ ਕਾਰਨ ਕਈ ਤਰ੍ਹਾਂ ਦੇ ਵਾਇਰਲ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨ। ਸਰਦੀ ਵਿੱਚ ਜ਼ੁਕਾਮ, ਖਾਂਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਮਨੁੱਖ ਨੂੰ ਜ਼ਕਰ ਲੈਂਦੀਆਂ ਹਨ ਜਿੰਨ੍ਹਾਂ ਤੋਂ ਬਚਣ ਲਈ ਸੁੰਢ ਕਿਸੇ ਵਰਦਾਨ ਤੋੌਂ ਘੱਟ ਨਹੀਂ ਹੈ। ਸੁੰਢ ਗਰਮ ਹੋਣ ਕਰਕੇ ਇਹ ਤੁਹਾਨੂੰ ਕਈ ਵਾਇਰਲ ਤੋਂ ਬਚਾਉਦੀ ਹੈ ਉਥੇ ਹੀ ਘਾਤਕ ਬਿਮਾਰੀਆਂ ਤੋਂ ਵੀ ਦੂਰ ਰੱਖਦੀ ਹੈ। ਸਰਦੀ ਵਿੱਚ ਸੁੰਢ ਦੇ ਲੱਡੂ ਬਣਾਏ ਜਾਂਦੇ ਹਨ ਜਿੰਨ੍ਹਾਂ ਨੂੰ ਸਿਹਤ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ।

 ਸੁੰਢ ਦੇ ਅਦਭੁੱਤ ਫਾਇਦੇ 

ਸੁੰਢ ਦੇ ਲੱਡੂ ਸਰਦੀ ਵਿੱਚ ਅਲਰਜੀ ਤੋਂ ਬਚਾਉਂਦੇ ਹਨ ਅਤੇ ਸਿਹਤ ਨੂੰ ਅਰੋਗ ਰੱਖਦੇ ਹਨ।

ਸੁੰਢ ਦੇ ਲੱਡੂ ਲੱਕ ਦਰਦ ਵਿਚ ਆਰਾਮ ਦੇਣ ਨਾਲ ਸਰੀਰ ਵਿਚ ਐਨਰਜੀ ਵੀ ਬਣਾਈ ਰਖਦਾ ਹੈ। ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਦਰੁੱਸਤ ਰਹਿੰਦੀ ਹੈ ਅਤੇ ਤੁਸੀਂ ਪੇਟ ਦੀਆਂ ਸਮੱਸਿਆ ਤੋਂ ਬਚੇ ਰਹਿੰਦੇ ਹੋ।
ਜੇਕਰ ਡਿਲਿਵਰੀ ਤੋਂ ਬਾਅਦ ਛਾਤੀ ਦਾ ਦੁੱਧ ਘੱਟ ਆ ਰਿਹਾ ਹੈ ਤਾਂ ਰੋਜ਼ਾਨਾ ਇਕ ਲੱਡੂ ਖਾਉ। ਇਹ ਦੁੱਧ ਵਧਾਉਣ ਵਿਚ ਮਦਦ ਕਰੇਗਾ।
ਇਸ ਵਿਚ ਆਇਰਨ, ਕੈਲਸ਼ੀਅਮ, ਵਿਟਾਮਿਨਜ਼ ਅਤੇ ਮਿਨਰਲਜ਼ ਦੇ ਨਾਲ ਸਿਰਫ਼ 200-300 ਤਕ ਕੈਲੋਰੀ ਹੁੰਦੀ ਹੈ। ਰੋਜ਼ਾਨਾ ਇਕ ਲੱਡੂ ਖਾਣ ਨਾਲ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ।
ਸੁੰਢ ਅਤੇ ਗੁੜ ਦਾ ਲੱਡੂ ਸ਼ੂਗਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੈ ਕਿਉਂਕਿ ਇਸ ਨਾਲ ਗਲੁਕੋਜ਼ ਵਿਚ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਨਾਲ ਹੀ ਇਸ ਨਾਲ ਸਰਦੀਆਂ ਵਿਚ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।

ਸੁੰਢ ਦੇ ਲੱਡੂ ਖਾਣ ਨਾਲ ਸਰੀਰ ਵਿੱਚ ਖੂਨ ਸਾਫ਼ ਹੁੰਦਾ ਹੈ ਅਤੇ ਸਰੀਰ ਨੂੰ ਊਰਜਾ ਨਾਲ ਭਰ ਕੇ ਰੱਖਦੇ ਹਨ।

ਸੁੰਢ ਦੇ ਲੱਡੂ ਖਾਣ ਨਾਲ ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ ਅਤੇ ਸ਼ਕਰਾਣੂਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ।

In The Market