LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Mother's Day ਉਤੇ ਆਪਣੇ ਹੱਥੀਂ ਤਿਆਰ ਕਰੋ ਇਹ ਰੈਸੇਪੀਜ਼, ਲੁੱਟ ਲਓਗੇ ਮਹਿਫਿਲ

mothers day cooking

ਮਾਂ ਦਿਵਸ 'ਤੇ ਆਪਣੀ ਮਾਂ ਨੂੰ ਕਿਤੇ ਬਾਹਰ ਲਿਜਾ ਕੇ ਭੋਜਨ ਖੁਆਉਣ ਦੀ ਬਜਾਏ ਆਪਣੇ ਹੱਥਾਂ ਨਾਲ ਘਰ ਵਿੱਚ ਕੁਝ ਖਾਸ ਬਣਾਉਣਾ ਬਿਹਤਰ ਹੈ। ਸਾਡੇ 'ਤੇ ਵਿਸ਼ਵਾਸ ਕਰੋ, ਤੁਹਾਡੇ ਮਾਤਾ ਜੀ ਲਈ ਤੁਹਾਡੇ ਹੱਥਾਂ ਨਾਲ ਤਿਆਰ ਭੋਜਨ ਖਾਣ ਤੋਂ ਵਧੀਆ ਕੋਈ ਤਜਰਬਾ ਨਹੀਂ ਹੋ ਸਕਦਾ। ਆਪਣੇ ਮਾਤਾ ਜੀ ਨੂੰ ਆਪਣੇ ਖਾਣਾ ਬਣਾਉਣ ਦਾ ਹੁਨਰ ਦਿਖਾਉਣਾ ਅਤੇ ਘਰ ਵਿੱਚ ਆਪਣੇ ਹੱਥਾਂ ਨਾਲ ਉਨ੍ਹਾਂ ਲਈ ਕੁਝ ਖਾਸ ਬਣਾਓ। ਅਸੀਂ ਤੁਹਾਨੂੰ 3 ਬਹੁਤ ਹੀ ਆਸਾਨ ਪਕਵਾਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਬੇਸਿਕ ਸਮੱਗਰੀ ਦੀ ਮਦਦ ਨਾਲ 30 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ। 

ਕਾਰਨ ਸਟੱਰ-ਫਰਾਈ
ਤੁਸੀਂ ਕਈ ਰੋਜ਼ ਸਵੇਰੇ ਨਾਸ਼ਤੇ ਵਿੱਚ ਦੁੱਧ ਵਿੱਚ ਮੱਕੀ ਦੇ ਫਲੇਕਸ ਮਿਲਾ ਕੇ ਖਾਂਦੇ ਹੋਵੋਗੇ ਅਤੇ ਸ਼ਾਇਦ ਤੁਹਾਡੇ ਮਾਤਾ ਜੀ ਵੀ ਨਾਸ਼ਤੇ ਵਿੱਚ ਮਿਲਕ-ਕੋਰਨ ਫਲੇਕਸ ਖਾਂਦੇ ਹੋਣ ਪਰ ਅੱਜ ਦੁੱਧ ਦੀ ਬਜਾਏ ਸਬਜ਼ੀਆਂ ਵਿੱਚ ਮਿਲਾ ਕੇ ਮੱਕੀ ਦੀ ਸਟਰ-ਫਰਾਈ ਡਿਸ਼ ਬਣਾਓ। ਇਹ ਇੱਕ ਅਜਿਹਾ ਪਕਵਾਨ ਹੈ ਜਿਸ ਵਿੱਚ ਤੁਸੀਂ ਆਪਣੀ ਤੇ ਆਪਣੇ ਮਾਤਾ ਦੀਆਂ ਮਨਪਸੰਦ ਸਬਜ਼ੀਆਂ ਪਾ ਕੇ ਤਿਆਰ ਕਰ ਸਕਦੇ ਹੋ।
ਕਿਵੇਂ ਬਣਾਉਣਾ ਹੈ
- ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਬਾਰੀਕ ਕੱਟਿਆ ਪਿਆਜ਼ ਅਤੇ ਲਸਣ ਪਾਓ ਤੇ ਕੁਝ ਸਕਿੰਟਾਂ ਲਈ ਫ੍ਰਾਈ ਕਰੋ।
- ਹੁਣ ਪੈਨ ਵਿਚ ਆਪਣੀ ਮਨਪਸੰਦ ਸਬਜ਼ੀਆਂ ਜਿਵੇਂ ਸ਼ਿਮਲਾ ਮਿਰਚ, ਬ੍ਰੋਕਲੀ, ਬੇਬੀ ਕੋਰਨ, ਬੀਨਜ਼ ਆਦਿ ਪਾਓ ਅਤੇ 2 ਮਿੰਟ ਲਈ ਤੇਜ਼ ਅੱਗ 'ਤੇ ਭੁੰਨ ਲਓ।
ਹੁਣ ਸਬਜ਼ੀਆਂ ਦੇ ਨਾਲ ਚਿੱਲੀ ਫਲੇਕਸ, ਸੋਇਆ ਸਾਸ, ਸਿਰਕਾ, ਚੀਨੀ, ਨਮਕ ਅਤੇ ਮੱਕੀ ਦੇ ਫਲੇਕਸ ਪਾਓ ਅਤੇ ਚੰਗੀ ਤਰ੍ਹਾਂ ਭੁੰਨੋ। ਕੁਝ ਹੋਰ ਸਕਿੰਟਾਂ ਲਈ ਚੰਗੀ ਤਰ੍ਹਾਂ ਫ੍ਰਾਈ ਕਰੋ ਅਤੇ ਫਿਰ ਗਰਮਾ-ਗਰਮ ਸਰਵ ਕਰੋ।

ਹਾਟ ਚੀਜ਼ ਪਟਾਟੋ
ਆਲੂ ਹਰ ਕਿਸੇ ਦੀ ਪਸੰਦੀਦਾ ਸਬਜ਼ੀ ਹੈ ਪਰ ਆਮ ਆਲੂ ਦੀ ਸਬਜ਼ੀ ਬਣਾਉਣ ਦੀ ਬਜਾਏ, ਆਪਣੇ ਮਾਤਾ ਜੀ ਨੂੰ ਵੱਖਰੇ ਤਰੀਕੇ ਨਾਲ ਆਲੂ ਖੁਆਓ ਅਤੇ ਫਿਰ ਦੇਖੋ ਕਿ ਉਹ ਤੁਹਾਡੇ ਖਾਣਾ ਪਕਾਉਣ ਦੇ ਹੁਨਰ ਬਾਰੇ ਕਿਵੇਂ ਤਾਰੀਫਾਂ ਕਰਨਗੇ।
ਕਿਵੇਂ ਬਣਾਉਣਾ ਹੈ
-ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਉਨ੍ਹਾਂ ਵਿਚ ਕਾਂਟੇ ਨਾਲ ਕਈ ਛੇਦ ਕਰ ਲਓ। ਹੁਣ ਆਲੂਆਂ 'ਤੇ ਥੋੜ੍ਹਾ ਜਿਹਾ ਮੱਖਣ ਲਗਾਓ ਅਤੇ ਨਮਕ ਛਿੜਕ ਦਿਓ ਅਤੇ ਫਿਰ ਆਲੂਆਂ ਨੂੰ 200 ਡਿਗਰੀ ਸੈਲਸੀਅਸ 'ਤੇ ਪ੍ਰੀ-ਹੀਟਿਡ ਓਵਨ 'ਚ 1 ਘੰਟੇ ਲਈ ਬੇਕ ਕਰੋ। ਆਲੂਆਂ ਨੂੰ ਪਕਾਉਣ ਤੋਂ ਬਾਅਦ, ਉਨ੍ਹਾਂ ਨੂੰ 15 ਮਿੰਟ ਲਈ ਠੰਢਾ ਕਰੋ।
-ਹੁਣ ਇੱਕ ਕਟੋਰੀ ਵਿੱਚ ਪੀਸਿਆ ਹੋਇਆ ਚੇਡਾਰ ਚੀਜ਼, ਸਾਫਟ ਕਰੀਮ ਚੀਜ਼, ਰੋਸਟਿਡ ਪਿਆਜ਼, ਮਿਕਸਡ ਹਰਬਸ ਅਤੇ ਬਾਰੀਕ ਕੱਟਿਆ ਹੋਇਆ ਲਸਣ ਲਓ। ਇਸ ਵਿਚ ਚਿਲੀ ਫਲੇਕਸ, ਨਮਕ ਅਤੇ ਕਾਲੀ ਮਿਰਚ ਪਾਓ ਅਤੇ ਸਟਫਿੰਗ ਨੂੰ ਵੱਖ ਰੱਖ ਲਓ।
-ਜਦੋਂ ਆਲੂ ਠੰਢੇ ਹੋ ਜਾਣ ਤਾਂ ਉਨ੍ਹਾਂ ਨੂੰ ਅੱਧਾ ਕੱਟ ਲਓ ਅਤੇ ਫਿਰ ਚਮਚ ਦੀ ਮਦਦ ਨਾਲ ਆਲੂ ਦੇ ਗੁਦੇ ਨੂੰ ਕੱਢ ਲਓ। ਆਲੂਆਂ ਦੇ ਅੰਦਰਲੇ ਪਾਸੇ ਬਟਰ, ਸਾਲਟ ਅਤੇ ਪੇਪਰ ਵੀ ਛਿੜਕੋ।
-ਹੁਣ ਤਿਆਰ ਸਟਫਿੰਗ ਨੂੰ ਖਾਲੀ ਹੋਏ ਆਲੂ ਦੀ ਛਿੱਲ 'ਚ ਭਰੋ ਅਤੇ ਪਨੀਰ ਦੇ ਪਿਘਲ ਜਾਣ ਤੱਕ ਇਸ ਨੂੰ ਦੁਬਾਰਾ ਬੇਕ ਕਰੋ। ਹਾਟ ਚੀਜ਼ ਪਟਾਟੋ ਤਿਆਰ ਹਨ।

ਫਰੂਟੀ ਯੋਗਰਟ ਕਪ
ਬਾਜ਼ਾਰ ਤੋਂ ਲਿਆ ਕੇ ਆਪਣੇ ਮਾਤਾ ਜੀ ਨੂੰ ਸੁਆਦਲਾ ਦਹੀਂ ਖੁਆਉਣ ਦੀ ਬਜਾਏ, ਘਰ ਵਿੱਚ ਦਹੀਂ ਵਿੱਚ ਕੁਝ ਚੀਜ਼ਾਂ ਮਿਲਾ ਕੇ ਇਸ ਨੂੰ ਸਾਧਾਰਨ ਤੋਂ ਕਲਾਸੀ ਬਣਾਓ ਅਤੇ ਮਦਰਜ਼ ਡੇ 'ਤੇ ਆਪਣੇ ਮਾਤਾ ਜੀ ਨੂੰ ਖੁਸ਼ ਕਰੋ।
ਕਿਵੇਂ ਬਣਾਉਣਾ ਹੈ
- ਅੱਧਾ ਕੱਪ ਤਾਜ਼ੇ ਦਹੀਂ 'ਚ 1 ਚਮਚ ਸ਼ੂਗਰ ਪਾਊਡਰ ਅਤੇ ਵਨੀਲਾ ਅਸੇਂਸ ਦੀਆਂ ਕੁਝ ਬੂੰਦਾਂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
-ਹੁਣ ਇੱਕ ਕੱਪ ਵਿੱਚ ਅੱਧਾ ਦਹੀਂ ਪਾਓ। ਉੱਪਰ ਕਾਰਨ ਫਲੇਕਸ ਪਾਓ ਅਤੇ ਫਿਰ ਬਾਕੀ ਬਚੇ ਦਹੀਂ ਨੂੰ ਕੱਪ ਵਿੱਚ ਪਾ ਦਿਓ।
-ਹੁਣ ਉੱਪਰ ਆਪਣੀ ਪਸੰਦ ਦੇ ਕੱਟੇ ਹੋਏ ਫਲ ਪਾਓ ਅਤੇ ਤੁਰੰਤ ਸਰਵ ਕਰੋ।

In The Market