LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Lung Cancer : ਨਾਨ ਸਮੋਕਰਜ਼ 'ਚ ਤੇਜ਼ੀ ਨਾਲ ਵਧ ਰਹੇ Lung Cancer ਦੇ ਮਾਮਲੇ, ਜਾਣੋ ਇਸ ਦੇ ਲੱਛਣ ਤੇ ਪ੍ਰਮੁੱਖ ਕਾਰਨ

web5469

Lung Cancer : ਪ੍ਰਦੂਸ਼ਣ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਮਨੁੱਖ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜਦੋਂ ਮਨੁੱਖ ਦੀ ਜੀਵਨ ਸ਼ੈਲੀ ਵਿਗੜਦੀ ਜਾਂਦੀ ਹੈ ਤਾਂ ਉਵੇਂ ਹੀ ਬਿਮਾਰੀਆਂ ਦੀ ਰਫ਼ਤਾਰ ਵੱਧਦੀ ਜਾਂਦੀ ਹੈ। ਕੈਂਸਰ ਇਨ੍ਹਾਂ ਗੰਭੀਰ ਬਿਮਾਰੀਆਂ ਵਿੱਚੋਂ ਇਕ ਹੈ, ਜੋ ਕਿ ਵਿਸ਼ਵ ਭਰ ਵਿਚ ਮੌਤ ਦੇ ਪ੍ਰਮੁੱਖ ਕਾਰਨਾਂ 'ਚੋਂ ਇਕ ਹੈ। ਕੈਂਸਰ ਦੀਆਂ ਕਈ ਕਿਸਮਾਂ ਹਨ। ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਹੋਣ ਵਾਲੇ ਕੈਂਸਰ ਨੂੰ ਇੱਕੋ ਨਾਂ ਨਾਲ ਜਾਣਿਆ ਜਾਂਦਾ ਹੈ। ਫੇਫੜਿਆਂ ਦਾ ਕੈਂਸਰ ਇਸ ਗੰਭੀਰ ਬਿਮਾਰੀ ਦੀ ਇਕ ਕਿਸਮ ਹੈ, ਜੋ ਫੇਫੜਿਆਂ ਵਿਚ ਹੁੰਦਾ ਹੈ।

ਸਟੱਡੀ ਵਿੱਚ ਹੋਏ ਵੱਡੇ ਖੁਲਾਸੇ 

ਸਿਹਤ ਅਧਿਐਨ ਅਨੁਸਾਰ ਸਾਲ 2021 ਵਿਚ ਦੇਸ਼ ਵਿੱਚ ਕੈਂਸਰ ਦੇ ਸਾਰੇ ਕੇਸਾਂ 'ਚੋਂ 5.9% ਫੇਫੜਿਆਂ ਦਾ ਕੈਂਸਰ ਤੇ ਦੇਸ਼ ਵਿਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ 8.1% ਹੈ। ਆਮ ਤੌਰ 'ਤੇ ਫੇਫੜਿਆਂ ਦੇ ਕੈਂਸਰ ਦੇ 80 ਫੀਸਦੀ ਮਰੀਜ਼ ਸਿਗਰਟਨੋਸ਼ੀ ਕਰਦੇ ਹਨ, ਪਰ ਅਧਿਐਨ 'ਚ ਪਾਇਆ ਗਿਆ ਕਿ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਵੱਡੀ ਗਿਣਤੀ ਲੋਕ ਤੰਬਾਕੂਨੋਸ਼ੀ ਨਹੀਂ ਕਰਦੇ। ਅਜਿਹੀ ਸਥਿਤੀ ਵਿਚ ਇਸ ਅਧਿਐਨ ਨੇ ਸਾਡਾ ਧਿਆਨ ਇਸ ਤੱਥ ਵੱਲ ਖਿੱਚਿਆ ਕਿ ਸਿਗਰਟ ਨਾ ਪੀਣ ਵਾਲਿਆਂ ਵਿਚ ਫੇਫੜਿਆਂ ਦੇ ਕੈਂਸਰ ਦਾ ਕਾਰਨ ਕੀ ਹੈ।

Lung Cancer ਦੇ ਕਾਰਨ 

Lung Cancer ਦੇ ਕਈ ਕਾਰਨ ਹੁੰਦੇ ਹਨ। ਜਿਹੜੇ ਵਿਅਕਤੀ ਸਮੋਕਿੰਗ ਕਰਦੇ ਹਨ ਉਨ੍ਹਾਂ ਨੂੰ ਫੈਫੜਿਆ ਦੀ ਸਮੱਸੀਆਂ ਆਉਂਦੀ ਹੈ ਪਰ ਜਿਹੜੇ ਨਹੀਂ ਕਰਦੇ ਹਨ ਉਨ੍ਹਾਂ ਨੂੰ ਪ੍ਰਦੂਸ਼ਣ ਕਾਰਨ ਜਿਹੀ ਖਤਰਨਾਕ ਸਮੱਸਿਆ ਆਉਂਦੀ ਹੈ। 

ਲਗਾਤਾਰ ਖੰਘ ਦਾ ਆਉਣਾ

ਖਾਂਸੀ 'ਚ ਖ਼ੂਨ ਆਉਣਾ

ਸਾਹ ਲੈਣ 'ਚ ਮੁਸ਼ਕਲ

ਛਾਤੀ ਵਿਚ ਦਰਦ

ਆਵਾਜ਼ ਵਿਚ ਤਬਦੀਲੀ

ਅਚਾਨਕ ਭਾਰ ਘਟਾਉਣਾ

ਹੱਡੀਆਂ 'ਚ ਜ਼ਿਆਦਾ ਦਰ

ਸਿਰਦਰਦ

 

In The Market