LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਤੁਹਾਡਾ ਵੀ ਸਰੀਰ ਰਹਿੰਦਾ ਹੈ ਗਰਮ ਤਾਂ ਹੋ ਜਾਓ ਸਾਵਧਾਨ, ਕਰਨਾ ਪੈ ਸਕਦਾ ਹੈ ਇੰਨ੍ਹਾ ਬਿਮਾਰੀਆਂ ਦਾ ਸਾਹਮਣਾ

body 75218424

ਚੰਡੀਗੜ੍ਹ : ਬੁਖਾਰ ਦੌਰਾਨ ਸਰੀਰ ਦਾ ਗਰਮ ਹੋ ਜਾਣਾ ਇੱਕ ਆਮ ਜਹੀ ਗੱਲ ਹੈ, ਪਰ ਤੁਹਾਨੂੰ ਪਤਾ ਹੈ ਕਿ ਜੇਕਰ ਬਿਨਾ ਬੁਖਾਰ ਦੇ ਵੀ ਸਰੀਰ ਗਰਮ ਹੀ ਰਹੇ ਤਾਂ ਪਹਿਲਾ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ। ਗਰਮੀਆਂ ਵਿੱਚ ਸਰੀਰ ਨੂੰ ਗਰਮੀ ਮਹਿਸੂਸ ਹੋਣਾ ਆਮ ਗੱਲ ਹੈ ਪਰ ਜੇਕਰ ਠੰਡਾ ਵਿੱਚ ਵੀ ਇਹ ਹੀ ਸਮੱਸਿਆ ਰਹੇ ਤਾਂ ਉਸ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਸਰੀਰ ਹਮੇਸ਼ਾ ਗਰਮ ਰਹਿੰਦਾ ਹੈ। ਔਰਤਾਂ ਵਿੱਚ ਪੀਰੀਅਡ ਦੇ ਦੌਰਾਨ ਸਰੀਰ ਦੀ ਗਰਮੀ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਸਿਹਤ ਦੀ ਹਾਲਤ, ਖਾਣ-ਪੀਣ ਤੇ ਹੋਰ ਕਾਰਨਾਂ ਕਰਕੇ ਵੀ ਸਰੀਰ ਗਰਮ ਰਹਿੰਦਾ ਹੈ। ਤੁਹਾਨੂੰ ਦੱਸਦੇ ਹਾਂ ਸਰੀਰ ਦੇ ਗਰਮ ਰਹਿਣ ਦਾ ਕਾਰਨ....
 
ਸਰੀਰ ਗਰਮ ਦਾ ਕੀ ਹੈ ਕਾਰਨ 

ਸਿਹਤ ਮਾਹਿਰਾਂ ਅਨੁਸਾਰ ਕਿਸੇ ਤਰ੍ਹਾਂ ਦੇ ਤਣਾਅ ਕਾਰਨ ਸਰੀਰ ਗਰਮ ਰਹਿ ਸਕਦਾ ਹੈ। ਦਵਾਈਆਂ ਖਾਣ ਨਾਲ ਅਤੇ ਹਾਈਪਰਥਾਇਰਾਇਡਿਜ਼ਮ ਤੋਂ ਪੀੜਤ ਲੋਕ ਵੀ ਸਰੀਰ ਦੀ ਗਰਮੀ ਦੀ ਸ਼ਿਕਾਇਤ ਕਰਦੇ ਹਨ। ਮਰੀਜ਼ ਨੂੰ ਖੁੱਲ੍ਹੀ ਹਵਾ ਵਿਚ ਰਹਿਣਾ ਚਾਹੀਦਾ ਹੈ। ਭੋਜਨ 'ਚ ਵਿਟਾਮਿਨ ਅਤੇ ਮਿਨਰਲਸ ਦੀ ਮਾਤਰਾ ਵਧਾ ਕੇ ਵੀ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੇਕਰ ਸਰੀਰ ਨੂੰ ਹਰ ਸਮੇਂ ਗਰਮੀ ਮਹਿਸੂਸ ਹੁੰਦੀ ਹੈ ਤਾਂ ਇਹ ਪਾਣੀ ਦੀ ਕਮੀ ਕਾਰਨ ਵੀ ਹੋ ਸਕਦਾ ਹੈ। ਧੁੱਪ ਦੀ ਕਮੀ ਕਾਰਨ ਵੀ ਅਜਿਹਾ ਹੋ ਸਕਦਾ ਹੈ। 
 
ਦਰਅਸਲ, ਜਦੋਂ ਹਾਈਪਰਥਾਇਰਾਇਡਿਜ਼ਮ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ, ਵਿਅਕਤੀ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਵਾਰ-ਵਾਰ ਪਿਆਸ ਮਹਿਸੂਸ ਹੁੰਦੀ ਹੈ। ਇੰਨਾ ਹੀ ਨਹੀਂ ਹਰ ਸਮੇਂ ਥਕਾਵਟ ਵੀ ਰਹਿੰਦੀ ਹੈ, ਔਰਤਾਂ ਨੂੰ ਅਨਿਯਮਿਤ ਮਾਹਵਾਰੀ ਚੱਕਰ ਅਤੇ ਭਾਰ ਘਟਾਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਜ਼ਿਆਦਾ ਤਣਾਅ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਨਾਲ ਹੀ ਸਰੀਰ ਗਰਮ ਰਹਿਣ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਤਣਾਅ ਦੇ ਕਾਰਨ ਦਿਲ ਦੀ ਧੜਕਣ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਬਹੁਤ ਜ਼ਿਆਦਾ ਮਸਾਲੇਦਾਰ ਤੇ ਬਾਹਰ ਦਾ ਭੋਜਨ ਖਾਣਾ, ਜ਼ਿਆਦਾ ਮਾਤਰਾ ਵਿਚ ਅਲਕੋਹਲ ਦਾ ਸੇਵਨ ਕਰਨਾ ਅਤੇ ਵਾਰ-ਵਾਰ ਪਸੀਨਾ ਆਉਣ ਲੱਗਦਾ ਹੈ। 

In The Market