LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Health Tips: ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ ਅਪਣਾਓ ਇਹ ਕੁਦਰਤੀ ਨੁਕਤੇ

hairblack25698

white hair home remedies:  ਸਾਡੇ ਚਿਹਰੇ ਦੀ ਸੁੰਦਰਤਾ ਵਿੱਚ ਸਾਡੇ ਵਾਲ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਸੰਘਣੇ, ਲੰਬੇ ਅਤੇ ਕਾਲੇ ਵਾਲ ਹਰ ਕੋਈ ਚਾਹੁੰਦਾ ਹੈ। ਹਾਲਾਂਕਿ ਮੌਜੂਦਾ ਸਮੇਂ 'ਚ ਸਲੇਟੀ ਵਾਲਾਂ ਦੀ ਸਮੱਸਿਆ ਸਾਹਮਣੇ ਆ ਗਈ ਹੈ। ਪਹਿਲਾਂ ਸਫ਼ੈਦ ਵਾਲ ਸਿਰਫ਼ ਬਜ਼ੁਰਗਾਂ ਵਿੱਚ ਹੀ ਦੇਖੇ ਜਾਂਦੇ ਸਨ ਪਰ ਹੁਣ ਇਹ ਸਮੱਸਿਆ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲਣ ਲੱਗੀ ਹੈ। ਵਾਲਾਂ ਦੇ ਸਫੈਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਉਮਰ, ਖਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗਲਤ ਆਦਤਾਂ, ਖ਼ਾਨਦਾਨੀ ਜਾਂ ਕੋਈ ਡਾਕਟਰੀ ਸਥਿਤੀ। ਕਈ ਵਾਰ ਕੈਮੀਕਲ ਵਾਲੇ ਉਤਪਾਦਾਂ ਦੀ ਵਰਤੋਂ ਨਾਲ ਵਾਲ ਸਲੇਟੀ ਹੋਣ ਲੱਗਦੇ ਹਨ। ਜੇਕਰ ਤੁਹਾਡੇ ਵਾਲ ਵੀ ਸਲੇਟੀ ਹੋਣ ਲੱਗ ਪਏ ਹਨ ਤਾਂ ਤੁਸੀਂ ਮਹਿੰਗੇ ਅਤੇ ਰਸਾਇਣਕ ਉਤਪਾਦਾਂ ਦੀ ਬਜਾਏ ਕੁਝ ਘਰੇਲੂ ਅਤੇ ਕੁਦਰਤੀ ਤਰੀਕੇ ਅਪਣਾ ਸਕਦੇ ਹੋ।

ਆਂਵਲਾ, ਰੀਠਾ, ਸ਼ਿਕਾਕਾਈ ਦੇ ਫਾਇਦੇ

  • ਵਾਲਾਂ ਨੂੰ ਝੜਨ ਤੋਂ ਰੋਕਦਾ ਹੈ
  • ਵਾਲਾਂ ਦੇ ਵਾਧੇ ‘ਚ ਹੈ ਮਦਦਗਾਰ
  • ਵਾਲਾਂ ਦੀ ਨਮੀ ਨੂੰ ਕਰਦਾ ਹੈ ਲਾਕ
  • ਡੈਂਡਰਫ ਦੀ ਸਮੱਸਿਆ ਨੂੰ ਕਰਦਾ ਹੈ ਦੂਰ
  • ਵਾਲਾਂ ਨੂੰ ਦਿੰਦਾ ਹੈ ਮਜ਼ਬੂਤ
  • ਚਿੱਟੇ ਵਾਲਾਂ ਤੋਂ ਛੁਟਕਾਰਾ

ਆਂਵਲਾ, ਰੀਠਾ, ਸ਼ਿਕਾਕਾਈ ਦੀ ਇਸ ਤਰ੍ਹਾਂ ਕਰੋ ਵਰਤੋਂ:

ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਆਂਵਲਾ, ਰੀਠਾ, ਸ਼ਿਕਾਕਾਈ ਨੂੰ ਮਿਲਾ ਕੇ ਹੇਅਰ ਮਾਸਕ ਤਿਆਰ ਕੀਤਾ ਜਾ ਸਕਦਾ ਹੈ। ਬਸ ਇਨ੍ਹਾਂ ਸਟੈੱਪ ਨੂੰ ਕਰੋ ਫੋਲੋ।

  • ਆਂਵਲਾ, ਰੀਠਾ, ਸ਼ਿਕਾਕਾਈ ਦੇ 5-6 ਟੁਕੜੇ ਲੈ ਕੇ ਰਾਤ ਭਰ ਪਾਣੀ ‘ਚ ਭਿਓਂ ਕੇ ਰੱਖੋ।
  • ਇਸ ਮਿਸ਼ਰਣ ਨੂੰ ਗੈਸ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਿਓ।
  • ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ।
  • ਹੁਣ ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ‘ਤੇ ਲਗਾਓ ਅਤੇ 3-4 ਘੰਟੇ ਲਈ ਛੱਡ ਦਿਓ। ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋਵੋ।
  • ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ਨੂੰ ਸ਼ੈਂਪੂ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹੋ।

ਨੋਟ- ਲੀਵਿੰਗ ਇੰਡੀਆ ਨਿਊਜ਼ ਇਸ ਆਰਟੀਕਲ ਦੀ ਪੁਸ਼ਟੀ ਨਹੀ ਕਰਦਾ ਹੈ ਇਹ ਲੇਖ ਸਿਰਫ ਆਮ ਸਰੋਤਾਂ ਤੋਂ ਇੱਕਠੀ ਕੀਤੀ ਗਈ ਜਾਣਕਾਰੀ ਹੈ।

In The Market