LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਊਠਣੀ ਦਾ ਦੁੱਧ ਪੀਣ ਦੇ ਹੁੰਦੇ ਹਨ ਅਦਭੁੱਤ ਫਾਇਦੇ, ਮਰਦ ਕਦੇ ਨਹੀਂ ਹੋਵੇਗਾ ਬੁੱਢਾ

othni25698

Health Tips:  ਅਕਸਰ ਲੋਕ ਮੱਝ ਅਤੇ ਗਾਂ ਦਾ ਦੁੱਧ ਪੀਂਦੇ ਹਨ ਪਰ ਰਾਜਸਥਾਨ ਵਿੱਚ ਊਠਣੀ ਦੇ ਦੁੱਧ ਨੂੰ ਅਮ੍ਰਿਤ ਸਮਝਿਆ ਜਾਂਦਾ ਹੈ। ਊਠਣੀ ਦਾ ਦੁੱਧ ਮਰਦ ਨੂੰ ਹਮੇਸ਼ਾ ਜਵਾਨ ਰੱਖਦਾ ਹੈ। ਊਠਣੀ ਦੇ ਦੁੱਧ ਦੇ ਅਨੇਕਾਂ ਫਾਇਦੇ ਹਨ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਊਠਣੀ ਦੀ ਸਰੀਰ ਬਣਤਰ  ਤੋਂ ਹੀ ਉਸ ਦੇ ਸਖਤ ਕੰਮਾਂ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

ਊਠ ਦੀ ਔਸਤ ਉਮਰ 35 ਤੋਂ 40 ਸਾਲ ਹੁੰਦੀ ਹੈ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਊਠ ਦੀ ਉਚਾਈ ਮੋਢੇ ਤਕ 1.86 ਮੀਟਰ ਅਤੇ ਢੁੱਠ ਤਕ 2.15 ਮੀਟਰ ਹੁੰਦੀ ਹੈ। ਢੁੱਠ ਸ੍ਰੀਰ ਤੋਂ ਲਗਭਗ 30 ਇੰਚ ਉੱਪਰ ਤਕ ਵਧਦਾ ਹੈ। ਕਿਹਾ ਜਾਂਦਾ ਹੈ ਕਿ ਆਧੁਨਿਕ ਊਠਾਂ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿਚ ਹੋਇਆ ਹੈ ਜੋ ਬਾਅਦ ਵਿਚ ਏਸ਼ੀਆ ਵਿਚ ਫੈਲ ਗਏ।

ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਹੋ ਰਿਹਾ ਹੈ। ਡਾ. ਪਾਟਿਲ ਨੇ ਦਸਿਆ ਕਿ ਮਾਨਸਕ ਅਪਾਹਜਤਾ, ਕੈਂਸਰ, ਡੇਂਗੂ, ਏਡਜ਼, ਸ਼ੂਗਰ, ਟਾਈਫ਼ਾਈਡ, ਐਲਰਜੀ ਅਤੇ ਚਿੜਚਿੜੇਪਣ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਊਠਣੀ ਦਾ ਦੁੱਧ (ਕੈਮਲ ਮਿਲਕ) ਬੇਹੱਦ ਲਾਹੇਵੰਦ ਦਸਿਆ ਜਾਂਦਾ ਹੈ। ਸਵਿਟਜ਼ਰਲੈਂਡ, ਇਜ਼ਰਾਈਲ, ਰਸ਼ੀਆ ਤੇ ਲੰਡਨ ਦੇਸ਼ਾਂ ਦੇ ਸਿਹਤ ਵਿਗਿਆਨੀਆਂ ਨੇ ਖੋਜ ਰਾਹੀਂ ਸਿੱਟਾਂ ਕਢਿਆ ਸੀ ਕਿ ਊਠਣੀ ਦੇ ਦੁੱਧ ਨਾਲ ਮਾਨਸਕ ਅਪਾਹਜਤਾ ਸਮੇਤ ਅਨੇਕਾਂ ਬਿਮਾਰੀਆਂ ਠੀਕ ਹੋ ਰਹੀਆਂ ਹਨ।

ਊਠਣੀ ਦੇ ਦੁੱਧ ਵਿਚ ਵਿਟਾਮਿਨ-ਬੀ, ਸੀ, ਕੈਲਸ਼ੀਅਮ ਅਤੇ ਲੋਹਾ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਡਾ. ਪਾਟਿਲ ਨੇ ਦਸਿਆ ਕਿ ਪਾਣੀ ਤੋਂ ਵਾਝਿਆਂ ਰੱਖਣ ਉਪ੍ਰੰਤ ਵੀ ਊਠਣੀ ਦਾ ਪ੍ਰਤੀਕਰਮ ਬੜਾ ਅਜੀਬ ਹੁੰਦਾ ਹੈ। ਦੁੱਧ ਵਿਚ ਪਾਣੀ ਦੀ ਮਾਤਰਾ 84 ਫ਼ੀ ਸਦੀ ਤੋਂ ਵੱਧ ਕੇ 91 ਫ਼ੀ ਸਦੀ ਹੋ ਜਾਂਦੀ ਹੈ ਤੇ ਚਰਬੀ 4 ਫ਼ੀ ਸਦੀ ਤੋਂ ਘਟ ਕੇ 1 ਫ਼ੀ ਸਦੀ ਰਹਿ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਮਾਂ ਇਸ ਤਰ੍ਹਾਂ ਦੇ ਪ੍ਰਬੰਧ ਰਾਹੀਂ ਊਠਣੀ ਅਤੇ ਉਸ ਦੇ ਚੁੰਘ ਰਹੇ ਬੱਚੇ ਨੂੰ ਕੁੱਝ ਹੋਰ ਸਮੇਂ ਲਈ ਸੰਕਟ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਖ਼ਸ਼ਦੀ ਹੈ।

ਮਰਦ ਨੂੰ ਊਠਣੀ ਦਾ ਦੁੱਧ ਸਦਾ ਜਵਾਨ ਰੱਖਦਾ ਹੈ ਜਿਹੜਾ ਮਰਦ ਊਠਣੀ ਦਾ ਦੁੱਧ ਪੀਦਾ ਹੈ ਉਸ ਵਿੱਚ ਸੰਭੋਗ ਕਰਨ ਦੀ ਸਮਰਥਾ ਵਧੇਰੇ ਹੁੰਦੀ ਹੈ। ਬਹੁਤ ਸਾਰੀਆਂ ਸਰੀਰਕ ਸਮਰਥਾ ਵਧਾਉਣ ਵਾਲੀਆ ਦਵਾਈਆ ਵਿੱਚ ਊਠਣੀ ਦੇ ਦੁੱਧ ਦੀ ਵਰਤੋ ਹੁੰਦੀ ਹੈ।

 

In The Market