LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੇਮੌਸਮੀ ਸਬਜ਼ੀਆਂ, ਫਲ, ਗੁੜ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਕਰੋਂ ਪ੍ਰਹੇਜ, ਨਹੀਂ ਤਾਂ ਹੋਵੇਗਾ ਕੈਂਸਰ

cancer02369

ਚੰਡੀਗੜ੍ਹ:  ਅੱਜ ਤੋਂ 10 ਕੁ ਸਾਲ ਪਹਿਲਾਂ ਕੈਂਸਰ ਨਾਮ ਦੀ ਬਿਮਾਰੀ ਦੇ ਪੰਜਾਬ ਵਿੱਚ ਬਹੁਤ ਘੱਟ ਅੰਕੜੇ ਸਨ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਪੇਟ ਵਿੱਚ ਲੈ ਰਿਹਾ ਹੈ। ਕੈਂਸਰ ਦੇ ਕਈ ਕਾਰਨ ਹਨ ਸਾਡੀਆਂ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਦੇ ਨਾਲ-ਨਾਲ ਰਸਾਇਣਕ ਪਾਣੀ ਅਤੇ ਬੇਮੌਸਮੀ ਚੀਜਾਂ ਵੱਡਾ ਕਾਰਨ ਬਣ ਰਹੀਆ ਹਨ। ਅੱਜ ਦੇ ਸਮੇਂ ਵਿੱਚ ਕਿਸੇ ਵੀ ਸੀਜ਼ਨ ਵਿੱਚ ਹਰ ਤਰ੍ਹਾਂ ਦੇ ਫਲ, ਸਬਜ਼ੀਆ ਅਤੇ ਹੋਰ ਖਾਧ ਪਦਾਰਥ ਮਿਲ ਜਾਂਦੇ ਹਨ ਜੋ ਸਾਡੇ ਲਈ ਬੇਹੱਦ ਘਾਟਕ ਹਨ। 

ਸਿਹਤ ਵਿਭਾਗ ਦੇ ਅਧਿਕਾਰੀ ਦਾ ਸੁਝਾਅ

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਹਮੇਸ਼ਾ ਮੌਸਮੀ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਨਾ ਕਿ ਬੇਮੌਸਮੀ ਚੀਜ਼ਾਂ ਦਾ। ਜੋ ਮਨੁੱਖੀ ਸਰੀਰ ਲਈ ਬੇਹੱਦ ਖਤਰਨਾਕ ਹਨ। ਹਾਲ ਹੀ ਵਿੱਚ ਇਕ ਘਟਨਾ ਸਾਹਮਣੇ ਆਈ ਹੈ ਕਿ ਹੁਸ਼ਿਆਰਪੁਰ ਦੇ ਟਾਂਡਾ ਦੇ  ਪਿੰਡ ਪੰਡੋਰੀ ਝਾਵਾਂ ਵਿਖੇ ਸਿਹਤ ਵਿਭਾਗ ਵੱਲੋਂ ਗੁੜ ਦਾ ਵੇਲਣਾ ਬੰਦ ਕਰਵਾਇਆ ਗਿਆ ਹੈ। ਇਸ ਬਾਰੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਦੱਸਿਆ  ਕਿ  ਪੰਜਾਬ ਵਿੱਚ ਅਜੇ ਗੰਨਾ ਤਿਆਰ ਨਹੀ ਹੋਇਆ ਤੇ ਬਾਹਰਲੇ ਰਾਜਾ ਤੇ ਆ ਕੇ ਪ੍ਰਵਾਸੀ ਭਾਰਤੀ ਨੇ ਪੰਜਾਬ ਵਿੱਚ ਘਟੀਆ ਕੈਮੀਕਲ ਅਤੇ ਨਾ ਖਾਣ ਯੋਗ ਖੰਡ ਪਾ ਕੇ ਗੁੜ ਬਣਾਉਣ ਸ਼ੁਰੂ ਕਰ ਦਿੱਤਾ ਹੈ ਜਦ ਕਿ ਪੰਜਾਬ ਦੇ ਵਾਤਾਵਰਨ ਅਨੁਸਾਰ ਗੁੜ ਨਵੰਬਰ ਦੇ ਪਹਿਲੇ ਹਫਤੇ ਅਤੇ ਸ਼ਕਰ ਵਾਲਾ ਗੰਨਾ ਦਸੰਬਰ ਵਿੱਚ ਤਿਆਰ ਹੁੰਦਾ ਹੈ ।  ਅਧਿਕਾਰੀ ਦਾ ਕਹਿਣਾ ਹੈ ਕਿ ਟਾਡਾ ਰੋਡ ਪੰਡੇਰੀ ਝਾਵਾਂ ਦੇ ਨਜਦੀਕ ਰੋਡ ਤੇ ਦਵਿੰਦਰ ਕੁਮਾਰ ਵੱਲੋ ਘਟੀਆ ਖੰਡ ਨਾ ਖਾਣ ਯੋਗ  ਪਾ ਕੇ ਵੱਡੀ ਪੱਧਰ ਤੇ ਗੁੜ ਤਿਆਰ ਕੀਤਾ ਜਾ ਰਿਹਾ ਸੀ। ਇਸ ਨੂੰ ਬੰਦ ਕਰਵਾਇਆ ਗਿਆ ਹੈ।ਡਾਕਟਰ ਦੇ ਮੁਤਾਬਕ ਬੇਮੌਸਮੀ ਗੁੜ ਖਾਣ ਨਾਲ ਵੀ ਕੈਂਸਰ ਹੁੰਦਾ ਹੈ।

ਬੇਮੌਸਮੀ ਸਬਜ਼ੀਆਂ ਬੇਹੱਦ ਘਾਤਕ 

ਮਾਹਰਾਂ ਦਾ ਕਹਿਣਾ ਹੈ ਕਿ ਬੇਮੌਸਮੀ ਸਬਜ਼ੀਆਂ ਉੱਤੇ ਸਪਰੇਅ ਕੀਤੀ ਜਾਂਦੀ ਹੈ ਅਤੇ ਕਈ ਖਤਰਨਾਕ ਟੀਕੇ ਵੀ ਵਰਤੇ ਜਾ  ਰਹੇ ਹਨ। ਡਾਕਟਰਾਂ ਵੱਲੋਂ ਹਮੇਸ਼ਾਂ ਮੌਸਮੀ ਸਬਜ਼ੀਆਂ ਖਾਣ ਦਾ ਸੁਝਾਅ ਦਿੱਤਾ ਜਾਂਦਾ ਹੈ ਪਰ ਅਸੀਂ ਹਰ ਮੌਸਮ ਵਿੱਚ ਹਰ ਸਬਜ਼ੀ ਖਾਣ ਦੇ ਆਦੀ ਹੋ ਚੁੱਕੇ ਹਨ ਜਿਸ ਨਾਲ ਭਿਆਨਕ ਬਿਮਾਰੀ ਕੈਂਸਰ ਹੁੰਦਾ ਹੈ।

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਹਮੇਸ਼ਾ ਮੌਸਮ ਦੇ ਅਨੁਸਾਰ ਹੀ ਭੋਜਨ ਖਾਣਾ ਚਾਹੀਦਾ ਹੈ। ਸਿਹਤਮੰਦ ਜੀਵਨ ਜਿਉਣ ਲਈ ਹਮੇਸ਼ਾ ਔਰਗੇਨਿਕ ਸਬਜੀਆਂ ਹੀ ਖਾਣੀਆਂ ਚਾਹੀਦੀਆਂ ਹਨ।

 

In The Market