LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੱਕਰੀ ਦੇ ਦੁੱਧ ਦੇ ਅਦਭੁੱਤ ਫਾਇਦੇ, ਜਾਣੋ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ਦੂਰ

jh598741

Goat Milk Benefits: ਬੱਕਰੀ ਦਾ ਦੁੱਧ ਬੜਾ ਗੁਣਕਾਰੀ ਦੱਸਿਆ ਜਾਂਦਾ ਹੈ। ਆਯੁਰਵੇਦ ਵਿੱਚ ਬੱਕਰੀ ਦੇ ਦੁੱਧ ਦੇ ਅਨੇੇਕਾ ਗੁਣ ਦੱਸ ਗਏ  ਹਨ। ਬੱਕਰੀ ਦਾ ਦੁੱਧ ਅਨੇਕਾਂ ਬਿਮਾਰੀਆ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ। ਮੌਨਸੂਨ ਦਾ ਮੌਸਮ ਆਉਂਦੇ ਹੀ ਕਈ ਬਿਮਾਰੀਆਂ ਅਤੇ ਇਨਫੈਕਸ਼ਨਾਂ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ 'ਚ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਕਾਫੀ ਆਮ ਹੁੰਦੀਆਂ ਹਨ। ਖਾਸ ਤੌਰ 'ਤੇ ਡੇਂਗੂ ਦੇ ਮਾਮਲੇ ਤਾਂ ਬਰਸਾਤ ਦੇ ਮੌਸਮ 'ਚ ਕਾਫੀ ਦੇਖਣ ਨੂੰ ਮਿਲਦੇ ਹਨ। ਡੇਂਗੂ ਮੱਛਰਾਂ ਤੋਂ ਹੋਣ ਵਾਲੀ ਇੱਕ ਗੰਭੀਰ ਬਿਮਾਰੀ ਹੈ, ਜਿਸ ਦਾ ਜੇਕਰ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਅਜਿਹੇ 'ਚ ਲੋਕ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਕਈ ਉਪਾਅ ਕਰਦੇ ਹਨ।ਬੱਕਰੀ ਦਾ ਦੁੱਧ ਇਹਨਾਂ ਉਪਚਾਰਾਂ ਵਿੱਚੋਂ ਇੱਕ ਹੈ। ਡੇਂਗੂ ਹੋਣ 'ਤੇ ਕਈ ਲੋਕ ਮਰੀਜ਼ ਨੂੰ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ।

ਬੱਕਰੀ ਦੇ ਦੁੱਧ ਦੇ ਫਾਇਦੇ:-

ਬੱਕਰੀ ਦਾ ਦੁੱਧ ਪੀਣ ਨਾਲ ਮਾਨਸਿਕ ਤਣਾਅ ਘੱਟਦਾ ਹੈ।

ਬੱਕਰੀ ਦੇ ਦੁੱਧ ਨਾਲ ਅੰਤੜੀਆਂ ਦੀ ਸੋਜ਼ ਘੱਟਦੀ ਹੈ।

ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਬੱਕਰੀ ਦਾ ਦੁੱਧ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ।

 ਬੱਕਰੀ ਦਾ ਦੁੱਧ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਨੂੰ ਵੀ ਵਧਾਉਂਦਾ ਹੈ।

ਹੱਡੀਆ ਦੇ ਦਰਦ ਨੂੰ ਦੂਰ ਕਰਦਾ ਹੈ।

ਗਠੀਆ ਦੀ ਸਮੱਸਿਆ ਵਿੱਚ ਵੀ ਬੱਕਰੀ ਦਾ ਦੁੱਧ ਬਹੁਤ ਫਾਇਦੇਮੰਦ ਸਾਬਤ ਹੋਵੇਗਾ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

In The Market