LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁੱਧ ਪੀਣ ਦੇ ਅਦਭੁੱਤ ਫਾਇਦੇ, ਤੁਸੀਂ ਵੀ ਜਾਣ ਕੇ ਹੋਵੋਗੇ ਹੈਰਾਨ

milk5896321

ਚੰਡੀਗੜ੍ਹ: ਭਾਰਤੀ ਪਰੰਪਰਾ ਵਿੱਚ ਦੁੱਧ ਨੂੰ ਵੀ ਇਕ ਰਤਨ ਵਜੋਂ ਲਿਆ ਜਾਂਦਾ ਹੈ। ਮਾਂ ਦੇ ਦੁੱਧ ਨੂੰ ਅੰਮ੍ਰਿਤ ਵੀ ਕਿਹਾ  ਗਿਆ ਹੈ। ਭਾਰਤ ਵਿੱਚ ਜਿਆਦਾ ਮੱਝ, ਗਾਂ ਅਤੇ ਬੱਕਰੀ ਦਾ ਦੁੱਧ ਪੀਤਾ ਜਾਂਦਾ ਹੈ ਇਸ ਤੋਂ ਇਲਾਵਾ ਰਾਜਸਥਾਨ ਵਿੱਚ ਊਠਣੀ ਦਾ ਦੁੱਧ ਵੀ ਪੀਤਾ ਜਾਂਦਾ ਹੈ। ਦੁੱਧ ਵਿੱਚ ਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਤੁਹਾਡੇ ਸਰੀਰ ਲਈ ਲਾਹੇਵੰਦ ਹੀ ਨਹੀ ਸਗੋਂ  ਲੰਮੀ ਉਮਰ ਤੱਕ ਸਰੀਰ ਨੂੰ ਮਜ਼ਬੂਤ ਰੱਖਦਾ ਹੈ।

ਆਓ ਜਾਣਦੇ ਹਾਂ ਦੁੱਧ ਪੀਣ ਦੇ ਖਾਸ ਫਾਇਦੇ-

1. ਦੁੱਧ ਪੀਣ ਨਾਲ ਤੁਹਾਡੀਆਂ ਹੱਡੀਆ ਮਜ਼ਬੂਤ ਹੁੰਦੀਆ ਹਨ ਕਿਉਂਕਿ ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ।

2. ਰਾਤ ਦੇ ਸਮੇਂ ਦੁੱਧ ਪੀਣ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ।

3. ਦੁੱਧ ਪੀਣ ਨਾਲ ਸਰੀਰ ਵਿਚੋਂ ਖੁਸ਼ਕੀ ਖਤਮ ਹੁੰਦੀ ਹੈ ਜਿਸ ਨਾਲ ਬਹੁਤ ਸਾਰੀਆ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।

4. ਦੁੱਧ ਪੀਣ ਨਾਲ ਸ਼ੁਕਰਾਣੂਆਂ ਵਿੱਚ ਵਾਧਾ ਹੁੰਦਾ ਹੈ। 

5. ਦੁੱਧ ਪੀਣ ਨਾਲ ਸਰੀਰ ਵਿੱਚ ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ।

6. ਦੁੱਧ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲਦੀ ਹੈ।

7. ਗਰਮ ਦੁੱਧ ਪੀਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।

8. ਠੰਡਾ ਦੁੱਧ ਪੀਣ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ।

9. ਜੇਕਰ ਤੁਸੀ ਕਬਜ਼ ਤੋਂ ਪਰੇਸ਼ਾਨ ਹੋ ਤਾਂ ਠੰਡਾ ਦੁੱਧ ਪੀਓ ਤੁਹਾਨੂੰ ਰਾਹਤ ਮਿਲੇਗੀ।

Disclaimer- ਇਹ ਆਰਟੀਕਲ ਆ ਜਾਣਕਾਰੀ ਤੇ ਅਧਾਰਿਤ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਲੀਵਿੰਗ ਇੰਡੀਆ ਨਿਊਜ਼ ਇਸਦੀ ਪੁਸ਼ਟੀ ਨਹੀਂ ਕਰਦਾ।

In The Market