LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਦੀ ਵਿੱਚ ਗਾਜਰ ਦਾ ਜੂਸ ਪੀਣ ਦੇ ਸਰੀਰ ਨੂੰ ਹੁੰਦੇ ਅਦਭੁੱਤ ਫਾਇਦੇ, ਜਾਣੋ

juio8569

Benefits of drinking carrot juice: ਸਰਦੀ ਦੇ ਮੌਸਮ ਵਿੱਚ ਗਾਜਰ ਦਾ ਜੂਸ ਪੀਣ ਦੇ ਬਹੁਤ ਫਾਇਦੇ ਹੁੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਗਾਜਰ ਦਾ ਜੂਸ ਪੀਣ ਦੇ ਤੁਹਾਡੇ ਸਰੀਰ ਨੂੰ ਅਨੇਕਾ ਤਰ੍ਹਾਂ ਦੇ ਵਿਟਾਮਿਨ ਮਿਲਦੇ ਹਨ। ਗਾਜਰ ‘ਚ ਵਿਟਾਮਿਨ ਬੀ6 ਪਾਇਆ ਜਾਂਦਾ ਹੈ, ਜਿਸ ਕਾਰਨ ਗਾਜਰ ਦਾ ਜੂਸ ਪੀਣ ਨਾਲ ਤੁਹਾਡੀ ਇਮਿਊਨਿਟੀ ਵਧ ਸਕਦੀ ਹੈ। ਇਸ ਵਿੱਚ ਬੀਟਾ ਕੈਰੋਟੀਨ, ਵਿਟਾਮਿਨ ਬੀ6, ਵਿਟਾਮਿਨ ਕੇ, ਵਿਟਾਮਿਨ ਸੀ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨਾਲ ਲੜਨ ਵਿੱਚ ਮਦਦ ਕਰਦੇ ਹਨ।

ਅੱਖਾਂ ਲਈ ਬਹੁਤ ਫਾਇਦੇਮੰਦ

ਵਿਟਾਮਿਨ ਏ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਜੋ ਕਿ ਗਾਜਰ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਗਾਜਰ ਦੇ ਜੂਸ ਵਿੱਚ ਪਾਇਆ ਜਾਣ ਵਾਲਾ ਲੂਟੀਨ, ਇੱਕ ਐਂਟੀਆਕਸੀਡੈਂਟ ਅਤੇ ਕੈਰੋਟੀਨੋਇਡ, ਰੈਟਿਨਲ ਗੈਂਗਲੀਅਨ ਸੈੱਲਾਂ ਦੀ ਰੱਖਿਆ ਕਰਦਾ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ 

ਡਾਇਟੀਸ਼ੀਅਨ ਹਰਸ਼ਮੀਤ ਅਰੋੜਾ ਨੇ ਦੱਸਿਆ ਕਿ ਗਾਜਰ ਦਾ ਜੂਸ ਭਾਰ ਘਟਾਉਣ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਇਸ ਕਾਰਨ ਇਹ ਭਾਰ ਘਟਾਉਣ ‘ਚ ਮਦਦਗਾਰ ਹੈ। ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ, ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ ਅਤੇ ਢਿੱਡ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਖੂਨ ਵਧਾਉਂਣ ਵਿੱਚ ਮਦਦਗਾਰ 

ਗਾਜਰ ਦਾ ਜੂਸ ਪੀਣ ਨਾਲ ਖੂਨ ਵਿੱਚ ਵਾਧਾ ਹੁੰਦਾ ਹੈ । ਸਰੀਰ ਵਿੱਚ ਖੂਨੀ ਦੀ ਕਮੀ ਦੂਰ ਹੁੰਦੀ ਹੈ।

ਕਾਮ ਊਰਜਾ ਵਿੱਚ ਵਾਧਾ -

ਗਾਜਰ ਦਾ ਜੂਸ ਪੀਣ ਨਾਲ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ਅਤੇ ਇਸ ਨਾਲ ਮਰਦ ਵਿੱਚ ਵੀਰਜ ਵਿੱਚ ਵਾਧਾ ਹੁੰਦਾ ਹੈ। 

In The Market