LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ੂਗਰ ਤੋਂ ਬਚਣ ਲਈ ਅਪਣਾਓ ਇਹ ਜੀਵਨਸ਼ੈਲੀ

health52369

Adopt this lifestyle to avoid diabetes: ਸਾਡੀ ਬਦਲਦੀ ਜੀਵਨਸ਼ੈਲੀ ਤੇ ਗ਼ਲਤ ਖਾਣ-ਪੀਣ ਦੀਆਂ ਆਦਤਾਂ ਜਿਵੇਂ ਕਿ ਬਹੁਤ ਜ਼ਿਆਦਾ ਕੈਲੋਰੀ ਖਾਣਾ ਅਤੇ ਸਰੀਰਕ ਪੱਖੋਂ ਘੱਟ ਐਕਟਿਵ ਹੋਣਾ ਸ਼ੂਗਰ ਦੇ ਜੋਖਮ ਨੂੰ ਵਧਾਉਂਦਾ ਹੈ। ਹਾਲਾਂਕਿ, ਤੁਸੀਂ ਅਪਣੀ ਖ਼ੁਰਾਕ ਤੇ ਰੋਜ਼ਾਨਾ ਦੀਆਂ ਆਦਤਾਂ ਵਿਚ ਢੁਕਵੇਂ ਬਦਲਾਅ ਕਰ ਕੇ ਇਸ ਬਿਮਾਰੀ ਨੂੰ ਠੀਕ ਕਰ ਸਕਦੇ ਹੋ ਜਾਂ ਇਸ ਦੇ ਜੋਖ਼ਮ ਨੂੰ ਘਟਾ ਸਕਦੇ ਹੋ। ਇਸ ਲਈ ਤੁਸੀਂ ਮਿੱਠੇ ਪੀਣ ਦੀ ਬਜਾਏ ਜੂਸ ਆਦਿ ਦੀ ਚੋਣ ਕਰ ਸਕਦੇ ਹੋ। 

ਸ਼ੂਗਰ ਤੋਂ ਬਚਣ ਲਈ ਜੀਵਨਸ਼ੈਲੀ 

ਡਾਇਬਟੀਜ਼ (ਸ਼ੂਗਰ) ਦੀ ਰੋਕਥਾਮ ਤੇ ਕੰਟਰੋਲ ਜੀਵਨਸ਼ੈਲੀ ’ਚ ਤਬਦੀਲੀਆਂ ਕਰ ਕੇ ਟਾਈਪ-2 ਸ਼ੂਗਰ ਰੋਗ ਦੇ ਪ੍ਰਭਾਵ ਤੇ ਪੇਚੀਦਗੀਆਂ ਨੂੰ ਰੋਕਿਆ ਜਾ ਸਕਦਾ ਹੈ।

ਸਰੀਰ ਦਾ ਵਜ਼ਨ ਸੰਤੁਲਿਤ ਰੱਖਣਾ, ਮੋਟਾਪੇ ਨੂੰ ਰੋਕਣਾ, ਹਫ਼ਤੇ ’ਚ ਪੰਜ ਦਿਨ ਘੱਟੋ-ਘੱਟ 30 ਮਿੰਟ ਹਰ ਰੋਜ਼ ਕਸਰਤ ਕਰਨਾ, ਜਿਸ ਨਾਲ ਵਜ਼ਨ ਸੰਤੁਲਿਤ ਰਹਿ ਸਕੇ, ਡਾਇਬਟੀਜ਼ ਨੂੰ ਰੋਕਣ ’ਚ ਸਹਾਈ ਹੁੰਦੀ ਹੈ।

ਥੋੜ੍ਹੇ-ਥੋੜ੍ਹੇ ਸਮੇਂ ਤੇ ਘੱਟ ਮਾਤਰਾ ’ਚ ਭੋਜਨ ਕਰਨਾ ਚਾਹੀਦਾ ਹੈ। ਭੋਜਨ ਨਾ ਕਰਨ ਜਾਂ ਛੱਡ ਦੇਣ ਨਾਲ ਸਰੀਰ ਵਿਚ ਸ਼ੂਗਰ ਦਾ ਪੱਧਰ ਘੱਟ ਹੋ ਸਕਦਾ ਹੈ। ਸਿਹਤਮੰਦ ਤੇ ਸੰਤੁਲਿਤ ਆਹਾਰ ਖਾਣਾ ਚਾਹੀਦਾ ਹੈ ਅਤੇ ਭੋਜਨ ਵਿਚ ਖੰਡ, ਲੂਣ, ਚਰਬੀ (ਫੈਟ) ਦੀ ਜ਼ਿਆਦਾ ਮਾਤਰਾ ਤੋਂ ਬਚਣਾ ਚਾਹੀਦਾ ਹੈ। 

ਰੇਸ਼ੇ (ਫਾਇਬਰ) ਦੀ ਮਾਤਰਾ ਜ਼ਿਆਦਾ ਹੋਵੇ, ਜਿਵੇਂ ਫਲ, ਹਰੀਆਂ ਸਬਜ਼ੀਆਂ, ਛਿਲਕੇ ਵਾਲੇ ਅਨਾਜ, ਛਿਲਕੇ ਵਾਲੀਆਂ ਦਾਲਾਂ ਜਾਂ ਇਨ੍ਹਾਂ ਚੀਜ਼ਾਂ ਤੋਂ ਬਣੇ ਹੋਰ ਪਦਾਰਥ। ਕਿਸੇ ਵੀ ਪ੍ਰਕਾਰ ਦੀ ਸਿਗਰਟਨੋਸ਼ੀ ਨਹੀਂ, ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਲਹੂ ’ਚ ਸ਼ੂਗਰ ਦੇ ਪੱਧਰ ਦੀ ਜਾਂਚ ਨਿਯਮਤ ਕਰਵਾਉਂਦੇ ਰਹਿਣਾ ਚਾਹੀਦਾ ਹੈ। 

 

In The Market