ਜਲੰਧਰ : ਜਲੰਧਰ ਲੋਕ ਸਭਾ ਸੀਟ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ। ਉਹ 1,75,993 ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਛਾੜਦੇ ਹੋਏ 3,90,053 ਵੋਟਾਂ ਹਾਸਲ ਕੀਤੀਆਂ ਹਨ। ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ 'ਤੇ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਤੀਜੇ ਨੰਬਰ 'ਤੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਚੌਥੇ ਨੰਬਰ 'ਤੇ ਰਹਨ ਅਤੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਪੰਜਵੇਂ ਨੰਬਰ 'ਤੇ ਰਹੇ। ਚੰਨੀ ਸ਼ੁਰੂ ਤੋਂ ਹੀ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਸਨ ਅਤੇ ਹੁਣ ਇਹ ਸੀਟ ਉਨ੍ਹਾਂ ਨੇ ਆਪਣੇ ਨਾਂਅ ਕਰ ਲਈ ਹੈ। ਇਸ ਸੀਟ ਤੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਆਮ ਆਦਮੀ ਪਾਰਟੀ ਦੇ ਉਮਮੀਦਵਾਰ ਪਵਨ ਕੁਮਾਰ ਅਤੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਮੈਦਾਨ ਵਿੱਚ ਸਨ। ਵੱਡੀ ਜਿੱਤ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਪਣੇ ਸਮਰਥਕਾਂ ਨਾਲ ਖੁਸ਼ੀ ਮਨਾਉਂਦੇ ਨਜ਼ਰ ਆਏ। ਇਕ ਦੂਜੇ ਨੂੰ ਲੱਡੂ ਵੰਡੇ ਗਏ।
Weather Update : ਪੰਜਾਬ ਵਿਚ ਕੱਲ੍ਹ ਰਾਤ ਤੋਂ ਮੌਸਮ ਨੇ ਇਕਦਮ ਮਿਜਾਜ਼ ਬਦਲ ਲਿਆ ਹੈ। ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ ਹੈ। ਕਈ ਥਾਈਂ ਤੇਜ਼ ਹਵਾਵਾਂ ਵੀ ਚੱਲੀਆਂ। ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ।ਮੌਸਮ ਵਿਭਾਗ ਮੁਤਾਬਕ ਮਾਨਸੂਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਜੋ ਇਸ ਵਾਰ ਸਮੇਂ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਹੈ। ਸਮੇਂ ਤੋਂ ਪਹਿਲਾਂ ਕੇਰਲ ਵਿਚ ਦਾਖਲ ਹੋਣ ਤੋਂ ਬਾਅਦ ਮਾਨਸੂਨ 20 ਤੋਂ 27 ਜੂਨ ਤੱਕ ਪੰਜਾਬ ਨੂੰ ਕਵਰ ਕਰ ਲਵੇਗਾ। ਉਧਰ, ਮੌਸਮ ਵਿਭਾਗ ਅਨੁਸਾਰ 4 ਤੋਂ 7 ਜੂਨ ਵਿਚਾਲੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, 25-35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਤਹੀ ਹਵਾਵਾਂ ਚੱਲ ਸਕਦੀਆਂ ਹਨ। ਪੰਜਾਬ ਵਿਚ ਅਗਲੇ 3 ਦਿਨ ਬਾਰਸ਼ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਅਗਲੇ 3 ਦਿਨਾਂ ਦੌਰਾਨ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਮੀਂਹ ਅਤੇ ਧੂੜ ਭਰੀ ਹਨੇਰੀ ਚੱਲ ਸਕਦੀ ਹੈ।
ਅੰਮ੍ਰਿਤਸਰ-ਲੋਕ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਅੰਮ੍ਰਿਤਸਰ ਸੀਟ ਦੀ ਗੱਲ ਕਰੀਏ ਤਾਂ ਸ਼ੁਰੂਆਤ ਰੁਝਾਨ 'ਚ ਸਭ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਅੱਗੇ ਰਹੇ ਪਰ ਹੁਣ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ 16393 ਲੀਡ ਨਾਲ ਜਿੱਤ ਵੱਲ ਵੱਧ ਰਹੇ ਹਨ। ਗੁਰਜੀਤ ਸਿੰਘ ਔਜਲਾ (ਕਾਂਗਰਸ)- 106779 ਕੁਲਦੀਪ ਸਿੰਘ ਧਾਲੀਵਾਲ (ਆਪ)- 90386 ਤਰਨਜੀਤ ਸਿੰਘ ਸੰਧੂ ਸਮੁੰਦਰੀ (ਭਾਜਪਾ) -90151 ਅਨਿਲ ਜੋਸ਼ੀ (ਅਕਾਲੀ)-66091 ...
ਲੋਕ ਸਭਾ ਚੋਣਾਂ 2024 ਦੇ ਮੁਕੰਮਲ ਹੋਣ ਤੋਂ ਬਾਅਦ ਅੱਜ ਸਵੇਰੇ 7 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪਰ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਦੇ ਦਿਨ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖੀ ਗਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2700 ਤੋਂ ਵੱਧ ਅੰਕ ਡਿੱਗ ਗਿਆ, ਜਦੋਂ ਕਿ ਨਿਫਟੀ ਵੀ 600 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਇਸ ਤੋਂ ਪਹਿਲਾਂ, ਐਗਜ਼ਿਟ ਪੋਲ ਦੇ ਅੰਦਾਜ਼ਿਆਂ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ 'ਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ। ਪ੍ਰੀ-ਓਪਨ ਬਾਜ਼ਾਰ 'ਚ ਬੀਐੱਸਈ ਦਾ ਸੈਂਸੈਕਸ 647.75 ਅੰਕ ਵਧ ਕੇ 77,116.53 'ਤੇ ਖੁੱਲ੍ਹਿਆ ਸੀ। ਉਥੇ ਹੀ NSE ਦਾ ਨਿਫਟੀ ਇੰਡੈਕਸ 172.55 ਅੰਕਾਂ ਦੇ ਵਾਧੇ ਨਾਲ 23,436.45 ਦੇ ਪੱਧਰ 'ਤੇ ਖੁੱਲ੍ਹਿਆ ਪਰ ਕੁਝ ਸਮੇਂ ਦੇ ਅੰਦਰ ਹੀ ਇਹ ਫਿਸਲ ਗਿਆ ਅਤੇ ਸੈਂਸੈਕਸ 183 ਅੰਕ ਡਿੱਗ ਗਿਆ, ਜਦੋਂ ਕਿ ਨਿਫਟੀ 84 ਅੰਕ ਫਿਸਲ ਗਿਆ। ਇਸ ਤੋਂ ਬਾਅਦ ਜਦੋਂ ਸਵੇਰੇ 9.15 'ਤੇ ਸ਼ੇਅਰ ਬਾਜ਼ਾਰ ਖੁੱਲ੍ਹਿਆ ਤਾਂ ਸੈਂਸੈਕਸ ਅਤੇ ਨਿਫਟੀ 'ਚ ਤੇਜ਼ੀ ਨਾਲ ਗਿਰਾਵਟ ਆਈ। ਸੈਂਸੈਕਸ 1708.54 ਜਾਂ 2.23 ਫੀਸਦੀ ਦੀ ਗਿਰਾਵਟ ਨਾਲ ਖੁੱਲ੍ਹਿਆ, ਜਦੋਂ ਕਿ ਨਿਫਟੀ 404 ਅੰਕ ਡਿੱਗ ਕੇ 22,859 'ਤੇ ਖੁੱਲ੍ਹਿਆ, 15 ਮਿੰਟਾਂ ਦੇ ਕਾਰੋਬਾਰ ਦੌਰਾਨ ਇਹ ਗਿਰਾਵਟ ਹੋਰ ਤੇਜ਼ ਹੋ ਗਈ ਅਤੇ 9.30 'ਤੇ ਸੈਂਸੈਕਸ 2700 ਅੰਕ ਡਿੱਗ ਗਿਆ, ਜਦੋਂ ਕਿ ਇਹ ਕਾਰੋਬਾਰ ਕਰ ਰਿਹਾ ਸੀ। 843 ਅੰਕ ਦੀ ਗਿਰਾਵਟ ਸੀ. ਸੋਮਵਾਰ ਨੂੰ, ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ, ਬਾਂਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2000 ਤੋਂ ਵੱਧ ਅੰਕਾਂ ਦੀ ਛਾਲ ਨਾਲ ਖੁੱਲ੍ਹਿਆ ਅਤੇ ਦਿਨ ਦੇ ਕਾਰੋਬਾਰ ਦੌਰਾਨ ਇਹ 76,738.89 ਦੇ ਆਪਣੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਛੂਹ ਗਿਆ। ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ ਸੈਂਸੈਕਸ 2507.47 ਅੰਕ ਜਾਂ 3.39 ਫੀਸਦੀ ਦੇ ਵਾਧੇ ਨਾਲ 76,468.78 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੀ ਤਰ੍ਹਾਂ ਨਿਫਟੀ ਵੀ 600 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਅਤੇ ਕਾਰੋਬਾਰ ਦੇ ਥੋੜ੍ਹੇ ਸਮੇਂ ਵਿੱਚ 23,338.70 ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਗਿਆ। ਹਾਲਾਂਕਿ ਬਾਜ਼ਾਰ ਬੰਦ ਹੋਣ 'ਤੇ ਨਿਫਟੀ 733.20 ਅੰਕ ਜਾਂ 3.25 ਫੀਸਦੀ ਦੇ ਵਾਧੇ ਨਾਲ 23,263.90 'ਤੇ ਬੰਦ ਹੋਇਆ। ਬਾਜ਼ਾਰ 'ਚ ਤੇਜ਼ੀ ਕਾਰਨ ਨਿਵੇਸ਼ਕਾਂ ਨੇ ਕੱਲ੍ਹ ਕਰੀਬ 12 ਲੱਖ ਕਰੋੜ ਰੁਪਏ ਕਮਾਏ। ...
ਚੰਡੀਗੜ੍ਹ : ਵੋਟਾਂ ਦੀ ਗਿਣਤੀ ਦੌਰਾਨ ਲਗਾਤਾਰ ਨਤੀਜੇ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੰਡੀਆ ਗੱਠਜੋੜ ਦੇ ਮਨੀਸ਼ ਤਿਵਾੜੀ 16978 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ। ਉਨ੍ਹਾਂ ਤੋਂ ਪਿੱਛੇ ਭਾਜਪਾ ਦੇ ਸੰਜੇ ਟੰਡਨ 16239 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਹਾਲਾਂਕਿ ਫਰਕ ਕੁਝ ਜ਼ਿਆਦਾ ਨਹੀਂ ਹੈ। ਟੱਕਰ ਸਖਤ ਚੱਲ ਰਹੀ ਹੈ। ਬਸਪ ਉਮੀਦਵਾਰ ਡਾ. ਰਿਤੂ ਸਿੰਘ 1031 ਵੋਟਾਂ ਨਾਲ ਪਿੱਛੇ ਹਨ।ਵੋਟਾਂ ਦੀ ਗਿਣਤੀ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀ. ਸੀ. ਈ. ਟੀ) ਸੈਕਟਰ-26 ਵਿਖੇ ਹੋ ਰਹੀ ਹੈ। ਸੀ. ਸੀ. ਈ. ਟੀ. ਕੰਪਲੈਕਸ 'ਚ ਗਿਣਤੀ ਪ੍ਰਕਿਰਿਆ ਲਈ ਦੋ ਹਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ 'ਚ ਕੁੱਲ 42 ਕਾਊਂਟਿੰਗ ਟੇਬਲ ਹਨ। ਪਹਿਲੇ ਰਾਊਂਡ ਦੀ ਗੱਲ ਕਰੀਏ ਤਾਂ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੰਜੇ ਟੰਡਨ ਨਾਲ ਹੈ।
ਲੋਕ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਲੁਧਿਆਣਾ ਵਿਚ ਕਾਂਗਰਸ ਤੇ ਹੁਸ਼ਿਆਰਪੁਰ ਵਿਚ ਆਮ ਆਦਮੀ ਪਾਰਟੀ ਅੱਗੇ ਚਲ ਰਹੀ ਹੈ। ਲੁਧਿਆਣਾ ਵਿਚ ਹੁਣ ਤਕ ਦੇ ਰੁਝਾਨਾਂ ਮੁਤਾਬਕ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 5958 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ 'ਤੇ ਰਵਨੀਤ ਸਿੰਘ ਬਿੱਟੂ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੀਜੇ ਨੰਬਰ 'ਤੇ ਚੱਲ ਰਹੇ ਹਨ।ਇੱਥੋਂ ਭਾਜਪਾ ਦੇ ਰਵਨੀਤ ਸਿੰਘ ਬਿੱਟੂ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਚੋਣ ਮੈਦਾਨ 'ਚ ਨਿੱਤਰੇ ਹਨ, ਜਦੋਂ ਕਿ ਬਹੁਜਨ ਸਮਾਜ ਪਾਰਟੀ ਨੇ ਇੱਥੋਂ ਦਵਿੰਦਰ ਸਿੰਘ ਪਨੇਸਰ ਨੂੰ ਖੜ੍ਹਾ ਕੀਤਾ ਹੈ। ਇੱਥੇ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਵਿਚਾਲੇ ਫੱਸਵਾਂ ਮੁਕਾਬਲਾ ਵੇਖਣ ਨੂੰ ਮਿੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ 9 ਵਜੇ ਤਕ ਦੇ ਅੰਕੜਿਆਂ ਮੁਤਾਬਕ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 825 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ 'ਤੇ ਰਵਨੀਤ ਸਿੰਘ ਬਿੱਟੂ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੀਜੇ ਨੰਬਰ 'ਤੇ ਚੱਲ ਰਹੇ ਹਨ।ਉਧਰ, ਜੇਕਰ ਹੁਸ਼ਿਆਰਪੁਰ ਸੀਟ ਦੀ ਕੀਤੀ ਜਾਵੇ ਤਾਂ ਪਹਿਲੇ ਰੁਝਾਨ ਵਿਚ ਰਾਜ ਕੁਮਾਰ ਚੱਬੇਵਾਲ 7189 ਵੋਟਾਂ ਨਾਲ ਅੱਗੇ ਹਨ।'ਆਪ' - ਡਾ. ਰਾਜਕੁਮਾਰ ਚੱਬੇਵਾਲ - 70287ਕਾਂਗਰਸ - ਯਾਮਿਨੀ ਗੋਮਰ - 63098ਭਾਜਪਾ - ਅਨੀਤਾ ਸੋਮ ਪ੍ਰਕਾਸ਼ - 36850ਅਕਾਲੀ ਦਲ - ਸੋਹਣ ਸਿੰਘ ਠੰਡਲ -24644 ...
ਪਟਿਆਲਾ : ਪੰਜਾਬ ਦੀ ਪਟਿਆਲਾ ਸੀਟ ਉਤੇ ਵੀ ਕਾਂਗਰਸ ਅੱਗੇ ਚੱਲ ਰਹੀ ਹੈ। ਹੁਣ ਤਕ ਦੇ ਰੁਝਾਨ ਵਿਚ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ 33142, ‘ਆਪ’ ਦੇ ਬਲਬੀਰ ਸਿੰਘ ਨੂੰ 32360 ਅਤੇ ਭਾਜਪਾ ਦੀ ਪ੍ਰਨੀਤ ਕੌਰ ਨੂੰ 25454 ਵੋਟਾਂ ਮਿਲੀਆਂ ਹਨ।ਇੱਥੋਂ ਮੁੱਖ ਮੁਕਾਬਲਾ ਪ੍ਰਨੀਤ ਕੌਰ ਤੇ ਡਾ. ਧਰਮਵੀਰ ਗਾਂਧੀ ਅਤੇ ਡਾ. ਬਲਬੀਰ ਵਿਚਕਾਰ ਹੈ, ਇਸ ਤੋਂ ਇਲਾਵਾ ਐਨਕੇ ਸ਼ਰਮਾ ਵੀ ਮੈਦਾਨ ਵਿੱਚ ਹਨ। ਇਸ ਵਾਰ ਇਸ ਸੀਟ ‘ਤੇ 63.63 ਫੀਸਦੀ ਵੋਟਿੰਗ ਹੋਈ। ਜੋ ਪਿਛਲੀ ਵਾਰ ਦੇ 67.78 ਫੀਸਦੀ ਨਾਲੋਂ 4.15 ਫੀਸਦੀ ਘੱਟ ਹੈ।ਇਸ ਸੀਟ ਅਧੀਨ 8 ਵਿਧਾਨ ਸਭਾ ਸੀਟਾਂ ਹਨ, ਜਿਸ ਵਿੱਚ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਘਨੌਰ, ਸਨੌਰ, ਨਾਭਾ, ਸਮਾਣਾ, ਸ਼ੁਤਰਾਣਾ, ਰਾਜਪੁਰਾ ਵਿਧਾਨ ਸਭਾ ਹਲਕੇ ਸ਼ਾਮਲ ਹਨ।ਵੋਟਾਂ ਦੀ ਗਿਣਤੀ ਲਈ 6 ਗਿਣਤੀ ਕੇਂਦਰ ਬਣਾਏ ਗਏ ਹਨ। ਜਿਸ ਵਿੱਚ 580 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਕਰੀਬ 500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੀਡ ਲੈ ਲਈ ਹੈ। ਸ਼ੁਰੂਆਤੀ ਰੁਜਾਨਾ ਵਿਚ ਮੀਤ ਹੇਅਰ ਨੂੰ 6995 ਵੋਟਾਂ ਮਿਲੀਆਂ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਨੂੰ 3953 ਵੋਟਾਂ, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 2490, ਭਾਜਪਾ ਦੇ ਅਰਵਿੰਦ ਖੰਨਾ ਨੂੰ 1002 ਅਤੇ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਦਾਂ ਨੂੰ 1182 ਵੋਟਾਂ ਮਿਲੀਆਂ।ਸੰਗਰੂਰ ਅਤੇ ਬਰਨਾਲਾ ਵਿੱਚ ਵੋਟਾਂ ਦੀ ਗਿਣਤੀ ਲਈ 14-14 ਟੇਬਲ ਲਗਾਏ ਗਏ ਹਨ। ਕੁੱਲ 17 ਗੇੜਾਂ ਦੀ ਗਿਣਤੀ ਹੋਵੇਗੀ। ਹਰੇਕ ਗਿਣਤੀ ਕੇਂਦਰ ਵਿੱਚ ਇੱਕ ਸੁਪਰਵਾਈਜ਼ਰ, ਮਾਈਕ ਆਬਜ਼ਰਵਰ ਅਤੇ ਸਹਾਇਕ ਸਟਾਫ਼ ਹੋਵੇਗਾ। ਗਿਣਤੀ ਵਾਲੇ ਖੇਤਰ ਵਿੱਚ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਹੈ। ਇੱਥੇ ਕੋਈ ਵੀ ਮੋਬਾਈਲ ਨਹੀਂ ਲਿਆ ਸਕਦਾ, ਇੱਥੋਂ ਤੱਕ ਕਿ ਗਿਣਤੀ ਅਮਲੇ ਕੋਲ ਵੀ ਮੋਬਾਈਲ ਨਹੀਂ ਹੋਣਗੇ। ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਤੋਂ ਇਲਾਵਾ ਕਾਊਂਟਿੰਗ ਹਾਲ ਨੂੰ ਤਾਰਾਂ ਦੀ ਜਾਲੀ ਨਾਲ ਢੱਕਿਆ ਗਿਆ ਹੈ। ਚੋਣ ਕਮਿਸ਼ਨ ਦੇ ਕਾਰਡ ਤੋਂ ਬਿਨਾਂ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
ਪੰਜਾਬ : ਅੱਜ ਲੋਕ ਸਭਾ ਚੋਣਾਂ ਦੇ ਫੈਸਲੇ ਦਾ ਦਿਨ ਹੈ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਬੈਲੇਟ ਪੇਪਰ ਦੀ ਗਿਣਤੀ ਹੋਈ, ਜਿਸ ਤੋਂ ਬਾਅਦ ਈਵੀਐੱਮ ਖੋਲ੍ਹੀ ਗਈ। ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ੁਰੂਆਤ ਰੁਝਾਨਾਂ ਵਿਚ ਕੌਣ ਅੱਗੇ ਤੇ ਕੌਣ ਪਿੱਛੇ ਚੱਲ ਰਿਹਾ ਹੈ।ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਲੀਡ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਦੀਆਂ 13 ਸੀਟਾਂ ਵਿਚੋਂ ਕਾਂਗਰਸ 7 ਸੀਟਾਂ ਉਤੇ ਅੱਗੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਤਿੰਨ ਸੀਟਾਂ ਉਤੇ ਬੜਤ ਬਣਾਏ ਹੋਏ ਹੈ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਵੱਡੀ ਲੀਡ ਲੈਂਦੇ ਨਜ਼ਰ ਆ ਰਹੇ ਹਨ। ਬਠਿੰਡਾ ਵਿਚ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲ ਰਹੀ ਹੈ।-ਜਲੰਧਰ ਲੋਕ ਸਭਾ ਸੀਟ ਉਤੇ ਕਾਂਗਰਸ ਉਮੀਦਵਾਰ ਤੇ ਸਾਬਕਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ। ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਪਿੱਛੇ ਚੱਲ ਰਹੇ ਹਨ। ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ, ਜਿਸ ਵਿੱਚ ਸ਼ਹਿਰ ਦੀਆਂ ਜਲੰਧਰ ਪੱਛਮੀ, ਉੱਤਰੀ, ਕੇਂਦਰੀ ਅਤੇ ਛਾਉਣੀ ਦੀਆਂ ਸੀਟਾਂ ਸ਼ਾਮਲ ਹਨ, ਜਦੋਂ ਕਿ ਦਿਹਾਤੀ ਹਲਕੇ ਵਿੱਚ ਕਰਤਾਰਪੁਰ, -ਆਦਮਪੁਰ, ਫਿਲੌਰ, ਸ਼ਾਹਕੋਟ ਅਤੇ ਨਕੋਦਰ ਹਲਕੇ ਸ਼ਾਮਲ ਹਨ।-ਬਠਿੰਡਾ ਤੋਂ ਹਰਸਿਮਰਤ ਬਾਦਲ ਅੱਗੇ ਚੱਲ ਰਹੇ ਹਨ।-ਲੁਧਿਆਣਾ ਤੋਂ ਪਹਿਲਾਂ ਬੀਜੇਪੀ ਦੇ ਉਮੀਦਵਾਰ ਰਵਨੀਤ ਬਿੱਟੂ ਅੱਗੇ ਚਲ ਰਹੇ ਸੀ ਪਰ ਹੁਣ ਜਿਵੇਂ ਜਿਵੇਂ ਰੁਝਾਨ ਅ੍ੱਗੇ ਵੱਧ ਰਹੇ ਹਨ, ਉਸ ਮੁਤਾਬਕ ਕਾਂਗਰਸ ਦੇ ਪੰਜਾਬ ਪੱਧਾਨ ਅਮਰਿੰਦਰ ਰਾਜਾ ਵੜਿੰਗ ਲੀਡ ਲੈਂਦੇ ਨਜ਼ਰ ਆ ਰਹੇ ਹਨ। ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਪਿੱਛੇ ਚਲ ਰਹੇ ਹਨ।-ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਗੇ ਚਲ ਰਹੇ ਹਨ। ਬੀਜੇਪੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਪਿੱਛੇ ਚਲ ਰਹੇ ਹਨ। -ਗੁਰਦਾਸਪੁਰ ਹਲਕੇ ਤੋਂ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਲੀਡ ਲੈਂਦੇ ਨਜ਼ਰ ਆ ਰਹੇ ਹਨ। ਬੀਜੇਪੀ ਦੇ ਦਿਨੇਸ਼ ਬੱਬੂ ਪਿੱਛੇ ਚੱਲ ਰਹੇ ਹਨ।
National News : ਮਹਾਰਾਸ਼ਟਰ ਕੇਡਰ ਦੇ ਆਈਏਐੱਸ ਜੋੜੇ ਦੀ ਬੇਟੀ ਨੇ ਕਥਿਤ ਤੌਰ ਉਤੇ ਖੁਦਕੁਸ਼ੀ ਕਰ ਲਈ। ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀ ਸੀ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਕੇਡਰ ਦੇ ਆਈਏਐੱਸ ਅਧਿਕਾਰੀ ਵਿਕਾਸ ਚੰਦਰ ਰਸਤੋਗੀ ਅਤੇ ਰਾਧਿਕਾ ਰਸਤੋਗੀ ਦੀ ਬੇਟੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਉਮਰ 27 ਸਾਲ ਹੈ। ਅੱਜ ਸਵੇਰੇ 4 ਵਜੇ ਦੇ ਕਰੀਬ ਕੁੜੀ ਨੇ ਨਰੀਮਨ ਪੁਆਇੰਟ ਸਥਿਤ ਆਪਣੀ ਸਰਕਾਰੀ ਰਿਹਾਇਸ਼ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਤੁਰੰਤ ਜੀਟੀ ਰੋਡ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਉਹ ਸੋਨੀਪਤ ਵਿੱਚ ਐੱਲਐੱਲਬੀ ਦੀ ਪੜ੍ਹਾਈ ਕਰ ਰਹੀ ਸੀ। ਇਹ ਪਤਾ ਚਲਿਆ ਕਿ ਉਹ ਆਪਣੇ ਅਕਾਦਮਿਕ ਪ੍ਰਦਰਸ਼ਨ ਬਾਰੇ ਚਿੰਤਤ ਸੀ। ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਲਿਪੀ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
National News : ਜੰਮੂ ਕਸ਼ਮੀਰ ਵਿਚ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ। ਪੰਜਾਬ ਦੇ ਕਸਬਾ ਤਲਵਾੜਾ ਦੇ ਸੂਬੇਦਾਰ ਜਗਜੀਵਨ ਰਾਮ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਪਿੰਡ ਭਵਨੌਰ ਦੇ ਸੂਬੇਦਾਰ ਜਗਜੀਵਨ ਰਾਮ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਤਾਇਨਾਤ ਸਨ।ਉਹ ਐਤਵਾਰ ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ ਸੂਬੇਦਾਰ ਜਗਜੀਵਨ ਰਾਮ ਭਾਰਤੀ ਫੌਜ ਦੀ 7 ਪੈਰਾ ਬਟਾਲੀਅਨ ਦਾ ਸਿਪਾਹੀ ਸੀ। ਐਤਵਾਰ ਨੂੰ ਸੂਬੇਦਾਰ ਦੇਸ਼ ਲਈ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭਵਨੌਰ ਵਿਖੇ ਕੀਤਾ ਜਾਵੇਗਾ।
ਜਲੰਧਰ : ਜਲੰਧਰ ਪੱਛਮੀ ਤੋਂ ਵਿਧਾਇਕ ਵਜੋਂ ਅਸਤੀਫਾ ਵਾਪਸ ਲੈਣ ਦੀ ਗੱਲ ਕਰ ਰਹੇ ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਨ੍ਹਾਂ ਦਾ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼ੀਤਲ ਅੰਗੁਰਾਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤਾ ਅਸਤੀਫ਼ਾ ਵਾਪਸ ਲੈਣ ਦੀ ਗੱਲ ਕਹੀ ਗਈ ਸੀ। ਇਸ ਲਈ ਉਨ੍ਹਾਂ ਨੇ ਸਪੀਕਰ ਸੰਧਵਾਂ ਨੂੰ ਪੱਤਰ ਵੀ ਲਿਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਜੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਤਾਂ ਉਹ ਅਦਾਲਤ ਜਾਣਗੇ। ਇਸ ਲਈ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ। ਦਰਅਸਲ ਅੰਗੁਰਾਲ ਲੋਕ ਸਭਾ ਚੋਣਾਂ ਦੌਰਾਨ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਗਏ ਸੀ।
ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਇੱਕ ਆਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਆਡੀਓ 'ਚ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਉਨ੍ਹਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ ਹੈ। ਉਸ ਨੇ ਆਪਣੇ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਸ ਸੁਸਾਇਟੀ ਦਾ ਉਹ ਹਿੱਸਾ ਹੈ, ਕੋਈ ਵੀ ਇਸ ਵਿੱਚ ਨਹੀਂ ਆਉਣਾ ਚਾਹੁੰਦਾ। ਗੋਲਡੀ ਬਰਾੜ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਇਹ ਆਡੀਓ ਵਾਇਰਲ ਨਹੀਂ ਕਰ ਰਿਹਾ। ਉਹ ਬੁਰਾ ਹੈ ਅਤੇ ਆਪਣੀ ਸੁਸਾਇਟੀ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ।ਇਸ ਆਡੀਓ 'ਚ ਗੋਲਡੀ ਬਰਾੜ ਕਹਿ ਰਿਹਾ ਹੈ ਕਿ ਉਸ ਨੂੰ ਉਨ੍ਹਾਂ ਲੋਕਾਂ 'ਤੇ ਤਰਸ ਆਉਂਦਾ ਹੈ, ਜਿਨ੍ਹਾਂ ਨੇ ਨਾ ਤਾਂ ਠੰਢ ਦੇਖੀ ਅਤੇ ਨਾ ਹੀ ਗਰਮੀ ਦੇਖੀ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਸਮਰਥਨ ਕੀਤਾ ਤੇ ਸਾਡੇ ਖਿਲਾਫ ਬੋਲਿਆ। ਸਾਨੂੰ ਲਈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਦੁਨੀਆ ਬਹੁਤ ਕੁਝ ਬੋਲਦੀ ਹੈ।ਆਪਣੇ ਜ਼ਿੰਦਗੀ ਦੇ ਸਫਰ ਬਾਰੇ ਬੋਲਿਆਇਸ ਆਡੀਓ ਵਿੱਚ ਗੋਲਡੀ ਬਰਾੜ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਕੋਲ ਕੋਈ ਰਾਹ ਨਹੀਂ ਸੀ। ਕਿਸੇ ਸਮੇਂ ਉਹ 40-40 ਘੰਟੇ ਟਰੱਕ ਚਲਾਉਂਦਾ ਸੀ ਅਤੇ ਉਸ ਸਮੇਂ ਉਹ ਲੋਕਾਂ ਲਈ ਚੰਗਾ ਸੀ ਪਰ ਹੁਣ ਕੁਝ ਨਸ਼ੇੜੀਆਂ ਨੇ ਉਸ ਨੂੰ ਗਲਤ ਕਰਾਰ ਦੇ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਅੱਜ ਤੱਕ ਉਸ ਨੇ ਕਿਸੇ ਦਾ ਹੱਕ ਨਹੀਂ ਮਾਰਿਆ। ਉਸ ਨੇ ਆਪਣੇ ਭਰਾ ਦੀ ਮੌਤ ਤੋਂ ਪਹਿਲਾਂ ਕਿਸੇ ਦਾ ਵੀ 5 ਪੈਸਾ ਨਹੀਂ ਸੀ ਦੇਣਾ। ਉਸ ਦੇ ਭਰਾ ਦੀ 12 ਅਕਤੂਬਰ 2020 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਗਲਤ ਰਸਤੇ 'ਤੇ ਚੱਲਣ ਲੱਗਾ।ਸਿੱਧੂ ਮੂਸੇਵਾਲਾ ਤੇ ਪਿਤਾ ਬਾਰੇ ਕੀ ਬੋਲਿਆਗੋਲਡੀ ਬਰਾੜ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਮੂਸੇਵਾਲਾ ਪੰਥਕ ਸੋਚ ਵਾਲਾ ਵਿਅਕਤੀ ਸੀ ਤੇ ਉਸ ਦਾ ਪਿਤਾ ਬਲਕੌਰ ਸਿੱਧੂ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਪਰ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਲਕੌਰ ਸਿੰਘ ਦੀ ਸੋਚ ਉਸ ਦੇ ਪੁੱਤ ਸਿੱਧੂ ਮੂਸੇਵਾਲਾ ਵਾਂਗ ਹੀ ਹੈ। ਜਦੋਂ ਤੋਂ ਸਿੱਧੂ ਮੂਸੇਵਾਲਾ ਦੀ ਵੋਟ ਬਣੀ ਹੈ, ਉਸ ਨੇ ਕਾਂਗਰਸ ਨੂੰ ਹੀ ਵੋਟ ਪਾਈ ਹੈ। 1984 ਸਮੇਤ ਕਈ ਸਿੱਖਾਂ ਨਾਲ ਬੇਇਨਸਾਫ਼ੀ ਦੇ ਮਾਮਲੇ ਸਾਹਮਣੇ ਆਏ ਹਨ ਪਰ ਬਲਕੌਰ ਸਿੱਧੂ ਹਮੇਸ਼ਾ ਕਾਂਗਰਸ ਦੇ ਨਾਲ ਹਨ। ਜੇਕਰ ਲੋਕ ਉਸ ਨੂੰ ਸ਼ਹੀਦ ਦਾ ਪਰਿਵਾਰ ਕਹਿਣਾ ਚਾਹੁੰਦੇ ਹਨ ਤਾਂ ਇਹ ਲੋਕਾਂ ਦੀ ਮਰਜ਼ੀ ਹੈ ਪਰ ਕਿਰਪਾ ਕਰ ਕੇ ਇਹ ਕਹਿ ਕੇ ਸ਼ਹੀਦਾਂ ਦਾ ਅਪਮਾਨ ਨਾ ਕਰੋ।ਗੋਲਡੀ ਬਰਾੜ ਨੇ ਸਿੱਧੂ ਨੂੰ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਜਦੋਂ ਮੂਸੇਵਾਲਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਤਾਂ ਬੇਅੰਤ ਸਿੰਘ ਦਾ ਪੋਤਾ ਰਵਨੀਤ ਬਿੱਟੂ ਉਨ੍ਹਾਂ ਦੇ ਦਫ਼ਤਰ ਦੇ ਉਦਘਾਟਨ ਮੌਕੇ ਪਹੁੰਚਿਆ ਸੀ, ਜਿਸ ਦੀ ਤਸਵੀਰ ਅੱਜ ਵੀ ਸੋਸ਼ਲ ਮੀਡੀਆ 'ਤੇ ਪਾਈ ਜਾ ਸਕਦੀ ਹੈ। ਸਿੱਧੂ ਮੂਸੇਵਾਲਾ ਨੂੰ ਸ਼ਹੀਦ ਕਿਵੇਂ ਕਹਿ ਸਕਦੇ ਹੋ? ਇਹ ਹਮੇਸ਼ਾ ਅਨਾਜ ਦੇ ਵਿਰੁੱਧ ਗਿਆ ਹੈ।ਸੰਤ ਭਿੰਡਰਾਂਵਾਲਿਆਂ ਦੀ ਬਰਸੀ ਉਤੇ ਕੀਤਾ ਸ਼ੋਅਇੰਨਾ ਹੀ ਨਹੀਂ, 5 ਜੂਨ ਨੂੰ ਸੰਤ ਭਿੰਡਰਾਂਵਾਲਿਆਂ ਦੀ ਬਰਸੀ ਹੁੰਦੀ ਹੈ ਪਰ ਮੂਸੇਵਾਲਾ ਨੇ ਦਿੱਲੀ ਵਿਚ ਸ਼ੋਅ ਰੱਖਿਆ ਹੋਇਆ ਸੀ। ਇਸ ਦਿਨ ਕੋਈ ਜਨਮ ਦਿਨ ਵੀ ਨਹੀਂ ਮਨਾਉਂਦਾ। ਇਸ ਤਰ੍ਹਾਂ ਦਾ ਸ਼ੋਅ ਸਮਾਜ ਲਈ ਸ਼ਰਮ ਵਾਲੀ ਗੱਲ ਹੈ ਕਿਉਂਕਿ ਇਸ ਸ਼ੋਅ 'ਚ ਹਾਜ਼ਰ ਹਜ਼ਾਰਾਂ ਮੁੰਡੇ ਕੁੜੀਆਂ ਸ਼ਰਾਬ ਪੀ ਕੇ ਨੱਚਦੇ ਸਨ। ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਮੂਸੇਵਾਲਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਸ਼ੋਅ ਪਹਿਲਾਂ ਹੀ ਬੁੱਕ ਹੋ ਚੁੱਕਾ ਹੈ। ਕੀ ਹੁਣ ਭੁੱਖੇ ਮਰ ਜਾਈਏ।ਸ਼ਾਇਦ ਇਸੇ ਕਰ ਕੇ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ। ਗੋਲਡੀ ਬਰਾੜ ਨੇ ਕਿਹਾ ਕਿ ਰੱਬ ਨੇ ਮੂਸੇਵਾਲਾ ਨੂੰ ਬਹੁਤ ਕੁਝ ਦਿੱਤਾ ਹੈ ਪਰ ਉਸ ਕੋਲ ਸਬਰ ਨਹੀਂ ਸੀ। ਜੇਕਰ ਸਿੱਧੂ ਮੂਸੇਵਾਲਾ 29 ਮਈ ਨੂੰ ਨਾ ਮਰਿਆ ਹੁੰਦਾ ਤਾਂ 5 ਜੂਨ ਨੂੰ ਹੋਣ ਵਾਲੇ ਉਕਤ ਸ਼ੋਅ ਵਿੱਚ ਕੌਮ ਦੀ ਬਦਨਾਮੀ ਹੋਣੀ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਗੋਲਡੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਆਇਆ ‘ਐਸਵਾਈਐਲ’ ਗੀਤ ਵੀ ਉਸ ਨੇ ਨਹੀਂ ਗਾਇਆ।
ਮਾਰੂਤੀ ਸੁਜ਼ੂਕੀ ਨੇ ਸਵਿਫਟ ਕਾਰ ਦੇ ਨਵੇਂ ਮਾਡਲ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ। ਸਵਿਫਟ ਦੇ ਨਵੀਂ ਜਨਰੇਸ਼ਨ ਦੇ ਨਵਾਂ ਮਾਡਲ ਖਰੀਦਣ ਲਈ ਗਾਹਕ ਕਾਫੀ ਉਤਸ਼ਾਹ ਦਿਖਾ ਰਹੇ ਹਨ। ਲਾਂਚ ਹੁੰਦਿਆਂ ਹੀ ਵਿਕਰੀ ਦੇ ਮਾਮਲੇ ਵਿਚ ਮਾਰੂਤੀ ਸੁਜ਼ੂਕੀ ਦੀ ਸਵਿਫਟ ਨੇ ਆਪਣੇ ਹੋਰ ਮਾਡਲਜ਼ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਬੀਤੇ ਮਹੀਨੇ ਦੀ 9 ਮਈ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਹੋਈ ਨਵੀਂ ਸਵਿਫਟ ਦੀ ਲਗਪਗ ਇਕ ਮਹੀਨੇ ‘ਚ ਹੀ 40 ਹਜ਼ਾਰ ਬੁਕਿੰਗ ਹੋ ਚੁੱਕੀ ਹੈ।ਇਹ ਜਾਣਕਾਰੀ ਮਾਰੂਤੀ ਸੁਜ਼ੂਕੀ ਇੰਡੀਆ ਦੇ ਮਾਰਕੀਟਿੰਗ ਅਤੇ ਸੇਲਜ਼ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਪਾਰਥੋ ਬੈਨਰਜੀ ਨੇ ਮੀਡੀਆ ਨਾਲ ਹਾਲ ਹੀ ਵਿੱਚ ਗੱਲਬਾਤ ਦੌਰਾਨ ਦਿੱਤੀ। ਮਾਰੂਤੀ ਸੁਜ਼ੂਕੀ ਨੇ ਮਈ ਵਿੱਚ ਸਵਿਫਟ ਦੀਆਂ 19,393 ਯੂਨਿਟਾਂ ਦੀ ਥੋਕ ਵਿਕਰੀ ਦੀ ਰਿਪੋਰਟ ਕੀਤੀ। ਇਹ ਇਸ ਮਹੀਨੇ ਦਾ ਬ੍ਰਾਂਡ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਬਣ ਗਿਆ ਹੈ। ਡਿਜ਼ਾਇਰ ਤੇ ਵੈਗਨਆਰ ਵਰਗੀਆਂ ਕਾਰਾਂ ਨੂੰ ਇਸ ਨੇ ਪਛਾੜ ਦਿੱਤਾ।ਬੈਨਰਜੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੰਪਨੀ ਨੇ ਸਿਰਫ ਨਵੀਂ-ਜਨਰੇਸ਼ਨ ਸਵਿਫਟ ਦਾ ਪੈਟਰੋਲ ਵੇਰੀਐਂਟ ਪੇਸ਼ ਕੀਤਾ ਹੈ ਤੇ 40,000 ਬੁਕਿੰਗਾਂ ਦੀ ਗਿਣਤੀ ਮਾਡਲ ਲਈ ਬਹੁਤ ਵਧੀਆ ਰਿਸਪੋਂਸ ਹੈ। ਕੁਝ ਮਹੀਨਿਆਂ ਵਿੱਚ CNG ਵੇਰੀਐਂਟ ਪੇਸ਼ ਕੀਤੇ ਜਾਣ ਤੋਂ ਬਾਅਦ ਇਹ ਗਿਣਤੀ ਹੋਰ ਵੀ ਵਧੇਗੀ।ਮਾਰੂਤੀ ਸੁਜ਼ੂਕੀ ਨੇ ਖੁਲਾਸਾ ਕੀਤਾ ਹੈ ਕਿ ਨਵੀਂ ਸਵਿਫਟ ਦੇ ਮੈਨੂਅਲ ਵੇਰੀਐਂਟ 83 ਫੀਸਦੀ ਤੋਂ ਵੱਧ ਬੁਕਿੰਗਜ਼ ਦੇ ਨਾਲ ਸਭ ਤੋਂ ਵੱਧ ਪ੍ਰਸਿੱਧ ਹਨ, ਜਦੋਂ ਕਿ ਬਾਕੀ 17 ਫੀਸਦੀ AMT ਵੇਰੀਐਂਟ ਲਈ ਹਨ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਲਗਪਗ 50 ਫੀਸਦੀ ਬੁਕਿੰਗ VXI ਵੇਰੀਐਂਟ ਲਈ ਹਨ।ਨਵੀਂ ਜਨਰੇਸ਼ਨ ਮਾਰੂਤੀ ਸੁਜ਼ੂਕੀ ਸਵਿਫਟ ਦੀ ਕੀਮਤ 6.49 ਲੱਖ ਤੋਂ ਲੈ ਕੇ 9.64 ਲੱਖ (ਐਕਸ-ਸ਼ੋਰੂਮ, ਦਿੱਲੀ) ਤੱਕ ਜਾ ਰਹੀ ਹੈ। ਆਟੋਮੇਕਰ ਨੇ ਆਪਣੀ ਛੋਟੀ ਕਾਰ ਰੇਂਜ ਵਿੱਚ AMT ਵੇਰੀਐਂਟਸ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਹਾਲ ਹੀ ਵਿੱਚ 5,000 ਦੀ ਕੀਮਤ ਵਿੱਚ ਕਟੌਤੀ ਦੀ ਘੋਸ਼ਣਾ ਕਰਦੇ ਹੋਏ ਆਪਣੇ AMT ਮਾਡਲਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ।ਇਹ ਹਨ ਫੀਚਰਜ਼2024 ਸਵਿਫਟ ਵਿੱਚ ਇੱਕ ਨਵਾਂ-ਵਿਕਸਿਤ 1.2-ਲੀਟਰ ਤਿੰਨ-ਸਿਲੰਡਰ Z-ਸੀਰੀਜ਼ ਇੰਜਣ ਵੀ ਹੈ ਜੋ 80 bhp ਅਤੇ 112 Nm ਪੀਕ ਟਾਰਕ ਪੈਦਾ ਕਰਦਾ ਹੈ। ਜਦੋਂ ਕਿ ਪੁਰਾਣੀ 1.2-ਲੀਟਰ K-ਸੀਰੀਜ਼ ਮੋਟਰ ਦੇ ਮੁਕਾਬਲੇ ਪਾਵਰ ਦੇ ਅੰਕੜੇ ਘੱਟ ਹਨ, ਨਵਾਂ ਇੰਜਣ ਈਂਧਨ ਕੁਸ਼ਲਤਾ 'ਤੇ ਉੱਚਾ ਹੈ, ਕਿਉਂਕਿ ਮਾਰੂਤੀ ਸੁਜ਼ੂਕੀ ਨੇ ਕਾਰ ਲਈ 25.72 kmpl ਦੀ ਈਂਧਨ ਕੁਸ਼ਲਤਾ ਦਾ ਦਾਅਵਾ ਕੀਤਾ ਹੈ।...
ਦਸੂਹਾ : ਜੀਟੀ ਰੋਡ ਪੁਲਿਸ ਸਟੇਸ਼ਨ ਦਸੂਹਾ ਨੇੜੇ ਦਰਦਨਾਕ ਹਾਦਸਾ ਵਾਪਰਿਆ। ਇਕ ਟਰੱਕ ਤੇ ਸਕੂਟਰੀ ਦੀ ਜਬਰਦਸਤ ਟੱਕਰ ਕਾਰਨ ਇਕ 28 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ 28 ਸਾਲਾ ਅੰਕਿਤਾ ਪੁੱਤਰੀ ਮਨਜੀਤ ਸਿੰਘ ਰਾਮਗੜੀਆ ਬੰਬੋਵਾਲ ਦੀ ਨਿਵਾਸੀ ਸੀ। ਉਹ ਆਪਣੀ ਸਹੇਲੀ ਨਿਵਾਸੀ ਬੋਦਲ ਨੂੰ ਮਿਲਣ ਗਈ ਹੋਈ ਸੀ। ਉਹ ਜਦੋਂ ਸਕੂਟੀ ਉਤੇ ਆਪਣੇ ਪਿੰਡ ਨੂੰ ਵਾਪਸ ਜਾ ਰਹੀ ਸੀ ਤਾਂ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰ ਗਿਆ। ਟਰੱਕ ਤੇ ਸਕੂਟੀ ਦੀ ਜਬਰਦਸਤ ਟੱਕਰ ਹੋ ਗਈ। ਇਸ ਕਾਰਨ ਅੰਕਿਤਾ ਦੀ ਮੌਤ ਹੋ ਗਈ। ਟਰੱਕ ਨੰਬਰ ਪੀ. ਬੀ. 0609815 ਦਾ ਡਰਾਈਵਰ ਅਬਦੁਲ ਰਸੀਦ ਜੰਮੂ ਦਾ ਰਹਿਣ ਵਾਲਾ ਹੈ। ਟੀ. ਵੀ. ਐੱਸ. ਸਕੂਟਰੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਕੁੜੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮੁਹਾਲੀ : ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੀ ਦੇਰ ਰਾਤ ਮੁਹਾਲੀ ਵਿਖੇ ਦਰਦਨਾਕ ਹਾਦਸਾ ਵਾਪਰਿਆ। ਪਿੰਡ ਦਾਊ ਨੇੜੇ ਫਲਾਈਓਵਰ ਉਤੇ ਖਸਤਾਹਾਲ ਟਰਾਲੀ ਖੜ੍ਹੀ ਕਰ ਦਿੱਤੀ ਗਈ, ਜਿਸ ਵਿਚ ਤੇਜ਼ ਰਫਤਾਰ ਆਈ ਕਾਰ ਆ ਵੱਜੀ। ਹਾਦਸੇ 'ਚ ਕਾਰ ਪਲਟ ਗਈ ਤੇ ਜ਼ਖਮੀ ਕਾਰ ਚਾਲਕ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਟਰਾਲੀ ਨੂੰ ਫਲਾਈਓਵਰ ਤੋਂ ਹਟਾਇਆ ਗਿਆ। ਇਸ ਹਾਦਸੇ ਵਿੱਚ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸੇ ਦੌਰਾਨ ਦੇਰ ਰਾਤ ਚੰਡੀਗੜ੍ਹ-ਖਰੜ ਹਾਈਵੇ ਉਤੇ ਮੁਹਾਲੀ ਦੇ ਪਿੰਡ ਦਾਊ ਨੇੜੇ ਇੱਕ ਟਰੱਕ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
Zomato : ਆਨਲਾਈਨ ਫੂਡ ਡਿਲੀਵਰੀ ਕਰਨ ਵਾਲੇ ਜ਼ੋਮੈਟੋ ਨੇ ਗਾਹਕਾਂ ਨੂੰ ਭਾਵਨਾਤਮਕ ਅਪੀਲ ਕੀਤੀ ਹੈ। ਕੰਪਨੀ ਨੇ ਇਹ ਅਪੀਲ ਆਪਣੇ ਡਿਲੀਵਰੀ ਪਾਰਟਨਰਜ਼ ਦੀ ਸਿਹਤ ਪ੍ਰਤੀ ਚਿੰਤਤ ਹੋਣ ਕਰ ਕੇ ਕੀਤੀ ਹੈ। ਉਨ੍ਹਾਂ ਨੂੰ ਦੇਸ਼ ਵਿੱਚ ਅੱਤ ਦੀ ਗਰਮੀ ਅਤੇ ਹੀਟਵੇਵ ਤੋਂ ਬਚਾਉਣ ਲਈ ਕੀਤੀ ਹੈ। ਜ਼ੋਮੈਟੋ ਨੇ ਗਾਹਕਾਂ ਨੂੰ ਅਪੀਲ ਕੀਤੀ ਕਿ ਦੁਪਹਿਰ ਨੂੰ ਖਾਣਾ ਆਰਡਰ ਨਾ ਕਰੋ, ਜਦੋਂ ਤਕ ਬਹੁਤ ਜ਼ਰੂਰੀ ਨਾ ਹੋਵੇ। Zomato ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇਕਰ ਇਹ ਬਹੁਤ ਜ਼ਰੂਰੀ ਨਹੀਂ ਹੈ ਤਾਂ ਦੁਪਹਿਰ ਨੂੰ ਜਦੋਂ ਗਰਮੀ ਸਿਖਰ ਉਤੇ ਹੁੰਦੀ ਹੈ, ਭੋਜਨ ਦਾ ਆਰਡਰ ਨਾ ਕਰੋ। ਇਸ ਸਮੇਂ ਦੇਸ਼ 'ਚ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। Zomato ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਕਿਰਪਾ ਕਰ ਕੇ ਦੁਪਹਿਰ ਨੂੰ ਆਰਡਰ ਨਾ ਕਰੋ। ਜਦੋਂ ਦੁਪਹਿਰ ਨੂੰ ਆਰਡਰ ਆਉਂਦਾ ਹੈ, ਤਾਂ ਡਿਲੀਵਰੀ ਪਾਰਟਨਰ ਨੂੰ ਆਰਡਰ ਡਿਲੀਵਰ ਕਰਨ ਲਈ ਤੀਬਰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਗਰਮੀ ਨੇ ਕਈ ਰਾਜਾਂ ਵਿੱਚ ਰਿਕਾਰਡ ਤੋੜ ਦਿੱਤੇ ਹਨ। ਇਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
National News : 12 ਸਾਲ ਦੇ ਬੱਚੇ ਦੀ ਹੱਤਿਆ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਬੇਰਹਿਮੀਆਂ ਨੇ ਬੱਚੇ ਦੀ ਹੱਤਿਆ ਕਰ ਕੇ ਲਾਸ਼ ਦਰੱਖਤ ਨਾਲ ਟੰਗ ਦਿੱਤੀ। ਬੱਚੇ ਦੀ ਗਲਤੀ ਇਹ ਸੀ ਕਿ ਉਸ ਨੇ 980 ਰੁਪਏ ਚੋਰੀ ਕਰ ਲਏ ਸਨ ਪਰ ਭਰੀ ਪੰਚਾਇਤ ਵਿਚ ਉਸ ਨੇ ਗਲਤੀ ਮੰਨੀ ਤੇ ਉਸ ਦੇ ਪਿਤਾ ਨੇ ਪੈਸੇ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਜਵਾਕ ਨਾਲ ਵਾਰਦਾਤ ਕਰ ਦਿੱਤੀ ਗਈ। ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ਦੇ ਜੈਤਪੁਰ ਥਾਣਾ ਖੇਤਰ ਦੇ ਦੁਬਿਆਹੀ ਪਿੰਡ ਦੀ ਹੈ। ਬੱਚੇ ਦੀ ਪਛਾਣ ਵਿਵੇਕ ਕੁਮਾਰ ਪੁੱਤਰ ਮਕੇਸ਼ਵਰ ਮਹਤੋ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਚਾਇਤ ਵਿੱਚ ਵਿਵੇਕ ਨੇ ਪੈਸੇ ਚੋਰੀ ਕਰਨ ਦੀ ਗੱਲ ਕਬੂਲੀ ਸੀ। ਪਿਤਾ ਨੇ ਪੰਚਾਇਤ ਵਿੱਚ ਪੈਸੇ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਵਿਵੇਕ ਉਸੇ ਰਾਤ ਲਾਪਤਾ ਹੋ ਗਿਆ ਤੇ ਸਵੇਰੇ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਇਸ ਮਾਮਲੇ ਸਬੰਧੀ ਐਸਡੀਪੀਓ ਕੁਮਾਰ ਚੰਦਨ ਨੇ ਦੱਸਿਆ ਕਿ ਇੱਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਐਫਐਸਐਲ ਟੀਮਾਂ ਵੀ ਘਟਨਾ ਵਾਲੀ ਥਾਂ ਤੋਂ ਜਾਂਚ ਕਰ ਰਹੀਆਂ ਹਨ ਅਤੇ ਸੈਂਪਲ ਲਏ ਜਾ ਰਹੇ ਹਨ।
ਚੰਡੀਗੜ੍ਹ : ਪੰਜਾਬ ਵਿਚ 10 ਜੂਨ ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਰਕਾਰੀ ਵਪਾਰਕ ਅਦਾਰੇ ਬੰਦ ਰਹਿਣਗੇ। ਦਰਅਸਲ 10 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਨ ਛੁੱਟੀ ਐਲਾਨੀ ਹੋਈ ਹੈ। ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਪੰਜਾਬ ਭਰ ਦੇ ਸਕੂਲਾਂ ਤੇ ਕਾਲਜਾਂ ਵਿਚ ਪਹਿਲਾਂ ਹੀ ਛੁੱਟੀਆਂ ਕੀਤੀਆਂ ਹੋਈਆਂ ਹਨ।
Weather Update : ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੈ। ਭਾਵੇਂ ਤਾਪਮਾਨ ਵਿਚ ਕਮੀ ਆਈ ਹੈ ਪਰ ਬਾਵਜੂਦ ਇਸ ਦੇ ਗਰਮੀ ਤੋਂ ਲੋਕ ਪਰੇਸ਼ਾਨ ਹਨ। ਪੰਜਾਬ ‘ਚ 4 ਜੂਨ ਤੱਕ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਧਰ, ਮੌਸਮ ਵਿਭਾਗ ਨੇ 5 ਜੂਨ ਤੋਂ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਪੱਛਮੀ ਗੜਬੜੀ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 3 ਜ਼ਿਲ੍ਹਿਆਂ ਮਾਨਸਾ, ਬਰਨਾਲਾ ਅਤੇ ਲੁਧਿਆਣਾ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਦਿੱਤਾ ਗਿਆ ਹੈ। ਜਦੋਂ ਕਿ 6 ਹੋਰ ਜ਼ਿਲ੍ਹਿਆਂ ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਹੀਟਵੇਵ ਦੇ ਨਾਲ-ਨਾਲ ਮੀਂਹ ਅਤੇ ਤੇਜ਼ ਹਨੇਰੀ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਪੰਜਾਬ ਵਿੱਚ ਕੱਲ੍ਹ 4 ਜੂਨ ਨੂੰ ਵੀ ਮੌਸਮ ਗਰਮ ਰਹਿਣ ਦੀ ਸੰਭਾਵਨਾ ਹੈ ਪਰ 5 ਤੇ 6 ਜੂਨ ਤੋਂ ਪੂਰੇ ਸੂਬੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 5-6 ਜੂਨ ਨੂੰ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 6 ਜੂਨ ਤੱਕ ਤਾਪਮਾਨ 3 ਤੋਂ 5 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨਅੰਮ੍ਰਿਤਸਰ- ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਲਗਭਗ 2 ਡਿਗਰੀ ਡਿੱਗ ਕੇ 43.5 ਡਿਗਰੀ ਤੱਕ ਪਹੁੰਚ ਗਿਆ। ਅੱਜ ਤਾਪਮਾਨ 45 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।ਜਲੰਧਰ—ਐਤਵਾਰ ਸ਼ਾਮ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.8 ਫੀਸਦੀ ਦਰਜ ਕੀਤਾ ਗਿਆ। ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਦੇ ਬਾਵਜੂਦ ਤਾਪਮਾਨ 46 ਡਿਗਰੀ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ।ਲੁਧਿਆਣਾ- ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਦਰਜ ਕੀਤਾ ਗਿਆ। ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਤਾਪਮਾਨ 45 ਡਿਗਰੀ ਦੇ ਆਸਪਾਸ ਪਹੁੰਚਣ ਦੀ ਸੰਭਾਵਨਾ ਹੈ।ਪਟਿਆਲਾ- ਕੱਲ੍ਹ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਦਰਜ ਕੀਤਾ ਗਿਆ। ਅੱਜ ਮੀਂਹ ਦੀ ਚਿਤਾਵਨੀ ਹੈ। ਇਸ ਦੇ ਬਾਵਜੂਦ ਪੰਜਾਬ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦਾ ਅਨੁਮਾਨ ਹੈ।ਮੁਹਾਲੀ—ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 41.7 ਡਿਗਰੀ ਦਰਜ ਕੀਤਾ ਗਿਆ ਸੀ। ਅੱਜ ਤਾਪਮਾਨ ਵਧਣ ਅਤੇ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल