LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੋਲ਼ਡੀ ਬਰਾਰ ਦੀ ਆਡੀਓ ਵਾਇਰਲ ! ਸਿੱਧੂ ਦੇ ਕਤਲ ਦੀ ਦੱਸੀ ਨਵੀਂ ਵਜ੍ਹਾ, ਪਿਤਾ ਬਲਕੌਰ ਸਿੰਘ ਬਾਰੇ ਵੀ ਬੋਲਿਆ

goldi audio

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਇੱਕ ਆਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਆਡੀਓ 'ਚ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਉਨ੍ਹਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ ਹੈ। ਉਸ ਨੇ ਆਪਣੇ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਸ ਸੁਸਾਇਟੀ ਦਾ ਉਹ ਹਿੱਸਾ ਹੈ, ਕੋਈ ਵੀ ਇਸ  ਵਿੱਚ ਨਹੀਂ ਆਉਣਾ ਚਾਹੁੰਦਾ। ਗੋਲਡੀ ਬਰਾੜ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਇਹ ਆਡੀਓ ਵਾਇਰਲ ਨਹੀਂ ਕਰ ਰਿਹਾ। ਉਹ ਬੁਰਾ ਹੈ ਅਤੇ ਆਪਣੀ ਸੁਸਾਇਟੀ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ।
ਇਸ ਆਡੀਓ 'ਚ ਗੋਲਡੀ ਬਰਾੜ ਕਹਿ ਰਿਹਾ ਹੈ ਕਿ ਉਸ ਨੂੰ ਉਨ੍ਹਾਂ ਲੋਕਾਂ 'ਤੇ ਤਰਸ ਆਉਂਦਾ ਹੈ, ਜਿਨ੍ਹਾਂ ਨੇ ਨਾ ਤਾਂ ਠੰਢ ਦੇਖੀ ਅਤੇ ਨਾ ਹੀ ਗਰਮੀ ਦੇਖੀ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਸਮਰਥਨ ਕੀਤਾ ਤੇ ਸਾਡੇ ਖਿਲਾਫ ਬੋਲਿਆ। ਸਾਨੂੰ ਲਈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਦੁਨੀਆ ਬਹੁਤ ਕੁਝ ਬੋਲਦੀ ਹੈ।
ਆਪਣੇ ਜ਼ਿੰਦਗੀ ਦੇ ਸਫਰ ਬਾਰੇ ਬੋਲਿਆ
ਇਸ ਆਡੀਓ ਵਿੱਚ ਗੋਲਡੀ ਬਰਾੜ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਕੋਲ ਕੋਈ ਰਾਹ ਨਹੀਂ ਸੀ। ਕਿਸੇ ਸਮੇਂ ਉਹ 40-40 ਘੰਟੇ ਟਰੱਕ ਚਲਾਉਂਦਾ ਸੀ ਅਤੇ ਉਸ ਸਮੇਂ ਉਹ ਲੋਕਾਂ ਲਈ ਚੰਗਾ ਸੀ ਪਰ ਹੁਣ ਕੁਝ ਨਸ਼ੇੜੀਆਂ ਨੇ ਉਸ ਨੂੰ ਗਲਤ ਕਰਾਰ ਦੇ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਅੱਜ ਤੱਕ ਉਸ ਨੇ ਕਿਸੇ ਦਾ ਹੱਕ ਨਹੀਂ ਮਾਰਿਆ। ਉਸ ਨੇ ਆਪਣੇ ਭਰਾ ਦੀ ਮੌਤ ਤੋਂ ਪਹਿਲਾਂ ਕਿਸੇ ਦਾ ਵੀ 5 ਪੈਸਾ ਨਹੀਂ ਸੀ ਦੇਣਾ। ਉਸ ਦੇ ਭਰਾ ਦੀ 12 ਅਕਤੂਬਰ 2020 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਗਲਤ ਰਸਤੇ 'ਤੇ ਚੱਲਣ ਲੱਗਾ।
ਸਿੱਧੂ ਮੂਸੇਵਾਲਾ ਤੇ ਪਿਤਾ ਬਾਰੇ ਕੀ ਬੋਲਿਆ
ਗੋਲਡੀ ਬਰਾੜ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਮੂਸੇਵਾਲਾ ਪੰਥਕ ਸੋਚ ਵਾਲਾ ਵਿਅਕਤੀ ਸੀ ਤੇ ਉਸ ਦਾ ਪਿਤਾ ਬਲਕੌਰ ਸਿੱਧੂ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਪਰ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਲਕੌਰ ਸਿੰਘ ਦੀ ਸੋਚ ਉਸ ਦੇ ਪੁੱਤ ਸਿੱਧੂ ਮੂਸੇਵਾਲਾ ਵਾਂਗ ਹੀ ਹੈ। ਜਦੋਂ ਤੋਂ ਸਿੱਧੂ ਮੂਸੇਵਾਲਾ ਦੀ ਵੋਟ ਬਣੀ ਹੈ, ਉਸ ਨੇ ਕਾਂਗਰਸ ਨੂੰ ਹੀ ਵੋਟ ਪਾਈ ਹੈ। 1984 ਸਮੇਤ ਕਈ ਸਿੱਖਾਂ ਨਾਲ ਬੇਇਨਸਾਫ਼ੀ ਦੇ ਮਾਮਲੇ ਸਾਹਮਣੇ ਆਏ ਹਨ ਪਰ ਬਲਕੌਰ ਸਿੱਧੂ ਹਮੇਸ਼ਾ ਕਾਂਗਰਸ ਦੇ ਨਾਲ ਹਨ। ਜੇਕਰ ਲੋਕ ਉਸ ਨੂੰ ਸ਼ਹੀਦ ਦਾ ਪਰਿਵਾਰ ਕਹਿਣਾ ਚਾਹੁੰਦੇ ਹਨ ਤਾਂ ਇਹ ਲੋਕਾਂ ਦੀ ਮਰਜ਼ੀ ਹੈ ਪਰ ਕਿਰਪਾ ਕਰ ਕੇ ਇਹ ਕਹਿ ਕੇ ਸ਼ਹੀਦਾਂ ਦਾ ਅਪਮਾਨ ਨਾ ਕਰੋ।
ਗੋਲਡੀ ਬਰਾੜ ਨੇ ਸਿੱਧੂ ਨੂੰ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਜਦੋਂ ਮੂਸੇਵਾਲਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਤਾਂ ਬੇਅੰਤ ਸਿੰਘ ਦਾ ਪੋਤਾ ਰਵਨੀਤ ਬਿੱਟੂ ਉਨ੍ਹਾਂ ਦੇ ਦਫ਼ਤਰ ਦੇ ਉਦਘਾਟਨ ਮੌਕੇ ਪਹੁੰਚਿਆ ਸੀ, ਜਿਸ ਦੀ ਤਸਵੀਰ ਅੱਜ ਵੀ ਸੋਸ਼ਲ ਮੀਡੀਆ 'ਤੇ ਪਾਈ ਜਾ ਸਕਦੀ ਹੈ। ਸਿੱਧੂ ਮੂਸੇਵਾਲਾ ਨੂੰ ਸ਼ਹੀਦ ਕਿਵੇਂ ਕਹਿ ਸਕਦੇ ਹੋ? ਇਹ ਹਮੇਸ਼ਾ ਅਨਾਜ ਦੇ ਵਿਰੁੱਧ ਗਿਆ ਹੈ।
ਸੰਤ ਭਿੰਡਰਾਂਵਾਲਿਆਂ ਦੀ ਬਰਸੀ ਉਤੇ ਕੀਤਾ ਸ਼ੋਅ
ਇੰਨਾ ਹੀ ਨਹੀਂ, 5 ਜੂਨ ਨੂੰ ਸੰਤ ਭਿੰਡਰਾਂਵਾਲਿਆਂ ਦੀ ਬਰਸੀ ਹੁੰਦੀ ਹੈ ਪਰ ਮੂਸੇਵਾਲਾ ਨੇ ਦਿੱਲੀ ਵਿਚ ਸ਼ੋਅ ਰੱਖਿਆ ਹੋਇਆ ਸੀ। ਇਸ ਦਿਨ ਕੋਈ ਜਨਮ ਦਿਨ ਵੀ ਨਹੀਂ ਮਨਾਉਂਦਾ। ਇਸ ਤਰ੍ਹਾਂ ਦਾ ਸ਼ੋਅ ਸਮਾਜ ਲਈ ਸ਼ਰਮ ਵਾਲੀ ਗੱਲ ਹੈ ਕਿਉਂਕਿ ਇਸ ਸ਼ੋਅ 'ਚ ਹਾਜ਼ਰ ਹਜ਼ਾਰਾਂ ਮੁੰਡੇ ਕੁੜੀਆਂ ਸ਼ਰਾਬ ਪੀ ਕੇ ਨੱਚਦੇ ਸਨ। ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਮੂਸੇਵਾਲਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਸ਼ੋਅ ਪਹਿਲਾਂ ਹੀ ਬੁੱਕ ਹੋ ਚੁੱਕਾ ਹੈ। ਕੀ ਹੁਣ ਭੁੱਖੇ ਮਰ ਜਾਈਏ।
ਸ਼ਾਇਦ ਇਸੇ ਕਰ ਕੇ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ। ਗੋਲਡੀ ਬਰਾੜ ਨੇ ਕਿਹਾ ਕਿ ਰੱਬ ਨੇ ਮੂਸੇਵਾਲਾ ਨੂੰ ਬਹੁਤ ਕੁਝ ਦਿੱਤਾ ਹੈ ਪਰ ਉਸ ਕੋਲ ਸਬਰ ਨਹੀਂ ਸੀ। ਜੇਕਰ ਸਿੱਧੂ ਮੂਸੇਵਾਲਾ 29 ਮਈ ਨੂੰ ਨਾ ਮਰਿਆ ਹੁੰਦਾ ਤਾਂ 5 ਜੂਨ ਨੂੰ ਹੋਣ ਵਾਲੇ ਉਕਤ ਸ਼ੋਅ ਵਿੱਚ ਕੌਮ ਦੀ ਬਦਨਾਮੀ ਹੋਣੀ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਗੋਲਡੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਆਇਆ ‘ਐਸਵਾਈਐਲ’ ਗੀਤ ਵੀ ਉਸ ਨੇ ਨਹੀਂ ਗਾਇਆ।

In The Market