Zomato : ਆਨਲਾਈਨ ਫੂਡ ਡਿਲੀਵਰੀ ਕਰਨ ਵਾਲੇ ਜ਼ੋਮੈਟੋ ਨੇ ਗਾਹਕਾਂ ਨੂੰ ਭਾਵਨਾਤਮਕ ਅਪੀਲ ਕੀਤੀ ਹੈ। ਕੰਪਨੀ ਨੇ ਇਹ ਅਪੀਲ ਆਪਣੇ ਡਿਲੀਵਰੀ ਪਾਰਟਨਰਜ਼ ਦੀ ਸਿਹਤ ਪ੍ਰਤੀ ਚਿੰਤਤ ਹੋਣ ਕਰ ਕੇ ਕੀਤੀ ਹੈ। ਉਨ੍ਹਾਂ ਨੂੰ ਦੇਸ਼ ਵਿੱਚ ਅੱਤ ਦੀ ਗਰਮੀ ਅਤੇ ਹੀਟਵੇਵ ਤੋਂ ਬਚਾਉਣ ਲਈ ਕੀਤੀ ਹੈ। ਜ਼ੋਮੈਟੋ ਨੇ ਗਾਹਕਾਂ ਨੂੰ ਅਪੀਲ ਕੀਤੀ ਕਿ ਦੁਪਹਿਰ ਨੂੰ ਖਾਣਾ ਆਰਡਰ ਨਾ ਕਰੋ, ਜਦੋਂ ਤਕ ਬਹੁਤ ਜ਼ਰੂਰੀ ਨਾ ਹੋਵੇ।
Zomato ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇਕਰ ਇਹ ਬਹੁਤ ਜ਼ਰੂਰੀ ਨਹੀਂ ਹੈ ਤਾਂ ਦੁਪਹਿਰ ਨੂੰ ਜਦੋਂ ਗਰਮੀ ਸਿਖਰ ਉਤੇ ਹੁੰਦੀ ਹੈ, ਭੋਜਨ ਦਾ ਆਰਡਰ ਨਾ ਕਰੋ। ਇਸ ਸਮੇਂ ਦੇਸ਼ 'ਚ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
Zomato ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਕਿਰਪਾ ਕਰ ਕੇ ਦੁਪਹਿਰ ਨੂੰ ਆਰਡਰ ਨਾ ਕਰੋ। ਜਦੋਂ ਦੁਪਹਿਰ ਨੂੰ ਆਰਡਰ ਆਉਂਦਾ ਹੈ, ਤਾਂ ਡਿਲੀਵਰੀ ਪਾਰਟਨਰ ਨੂੰ ਆਰਡਰ ਡਿਲੀਵਰ ਕਰਨ ਲਈ ਤੀਬਰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਗਰਮੀ ਨੇ ਕਈ ਰਾਜਾਂ ਵਿੱਚ ਰਿਕਾਰਡ ਤੋੜ ਦਿੱਤੇ ਹਨ। ਇਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Women's Under-19 T-20 World Cup 2025: अंडर-19 टी-20 वर्ल्ड कप में टीम इंडिया ने मलेशिया को 10 विकेट से हराया
Benefits of Ajwain in winters: सर्दियों में रोजाना खाएं अजवाइन; इन खतरनाक बीमारियों से होगा बचाव
Health Tips: एलर्जी के कारण आती हैं छींके ? आज ही अपनाएं ये देसी नुस्खा, तुरंत मिलेगा आराम