ਨਵੀਂ ਦਿੱਲੀ: ਦੇਸ਼ ਵਿਚ ਚੱਲ ਰਹੇ ਕੋਰੋਨਾ ਵਾਇਰਸ ਵਿਚਕਾਰ, ਸੰਕਰਮਿਤ ਮਰੀਜ਼ਾਂ ਨੂੰ ਇਲਾਜ ਦੌਰਾਨ ਦਿੱਤੀ ਜਾਂਦੀ ਪਲਾਜ਼ਮਾ ਥੈਰੇਪੀ ‘ਤੇ ਪਾਬੰਦੀ ਲਗਾਈ ਗਈ ਹੈ। ਆਈਸੀਐਮਆਰ ਅਤੇ ਏਮਜ਼ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਤੋਂ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਸੀ।
ਅਪ੍ਰੈਲ ਵਿੱਚ ਸ਼ੁਰੂ ਹੋਈ ਦੂਜੀ ਲਹਿਰ ਦੇ ਦੌਰਾਨ, ਇਸਦੀ ਮੰਗ ਕਾਫ਼ੀ ਵੱਧ ਗਈ ਸੀ ਹਾਲਾਂਕਿ, ਸਿਹਤ ਮਾਹਰ ਕਹਿੰਦੇ ਆ ਰਹੇ ਹਨ ਕਿ ਪਲਾਜ਼ਮਾ ਥੈਰੇਪੀ ਪ੍ਰਭਾਵਸ਼ਾਲੀ ਨਹੀਂ ਹੈ। ਇਸ ਸਬੰਧੀ ICMR ਨੇ ਜਾਣਕਾਰੀ ਦਿੱਤੀ ਹੈ। ਪਲਾਜ਼ਮਾ ਥੈਰੇਪੀ ਬਿਮਾਰੀ ਦੀ ਗੰਭੀਰਤਾ ਜਾਂ ਮੌਤ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਆਈਸੀਐਮਆਰ ਨੇ ਪਲਾਜ਼ਮਾ ਥੈਰੇਪੀ ਨੂੰ ਹਟਾਉਣ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, “ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੀ ਵਰਤੋਂ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ ਤੋਂ ਹਟਾ ਦਿੱਤੀ ਗਈ ਹੈ।” ਮਿਲੀ ਜਾਣਕਾਰੀ ਦੇ ਮੁਤਾਬਿਕ ਕੋਵਿਡ-19 ਸਬੰਧੀ ਆਈਸੀਐਮਆਰ ਦੀ ਰਾਸ਼ਟਰੀ ਕਾਰਜਬਲ ਦੀ ਬੈਠਕ ‘ਚ ਸਾਰੇ ਮੈਂਬਰ ਇਸ ਪੱਖ ‘ਚ ਸਨ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਪ੍ਰਬੰਧਨ ਸਬੰਧੀ ਮੈਡੀਕਲ ਦਿਸ਼ਾ-ਨਿਰਦੇਸ਼ਾਂ ਤੋਂ ਪਲਾਜ਼ਮਾ ਦੇ ਇਸਤੇਮਾਲ ਨੂੰ ਹਟਾਇਆ ਜਾਣਾ ਚਾਹੀਦਾ ਹੈ। ਕਿਉਂਕਿ ਇਹ ਪ੍ਰਭਾਵੀ ਨਹੀਂ ਹੈ ਤੇ ਕਈ ਮਾਮਲਿਆਂ ‘ਚ ਇਸ ਦਾ ਗੈਰ ਲੋੜੀਂਦਾ ਇਸੇਤੇਮਾਲ ਕੀਤਾ ਗਿਆ ਹੈ।
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 27 ਦਿਨਾਂ ਤੋਂ ਬਾਅਦ, ਸਭ ਤੋਂ ਘੱਟ ਨਵੇਂ ਕੇਸਾਂ ਦੀ ਗਿਣਤੀ 2,81,386 ਦੱਸੀ ਗਈ ਹੈ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 2,49,65,463 ਹੋ ਗਈ ਹੈ।



