Gang-Rape : ਮਾਂ-ਧੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਮੁਲਜ਼ਮਾ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਉੱਤਰ ਪ੍ਰਦੇਸ਼ :  28 ਜੁਲਾਈ, 2016 ਦੀ ਰਾਤ ਨੂੰ ਬੁਲੰਦਸ਼ਹਿਰ ਦੇ ਰਾਸ਼ਟਰੀ ਹਾਈਵੇਅ 91 ‘ਤੇ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਹਰ ਕਿਸੇ ਨੂੰ ਝੰਝੌਰ…

Gang-Rape

ਉੱਤਰ ਪ੍ਰਦੇਸ਼ :  28 ਜੁਲਾਈ, 2016 ਦੀ ਰਾਤ ਨੂੰ ਬੁਲੰਦਸ਼ਹਿਰ ਦੇ ਰਾਸ਼ਟਰੀ ਹਾਈਵੇਅ 91 ‘ਤੇ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਹਰ ਕਿਸੇ ਨੂੰ ਝੰਝੌਰ ਕੇ ਰੱਖ ਦਿੱਤਾ ਹੈ। ਗਾਜ਼ੀਆਬਾਦ ਦੇ ਇੱਕ ਪਰਿਵਾਰ ਨੂੰ ਮੁਲਜ਼ਮਾ ਨੇ ਕਾਰ ‘ਚ ਬੰਧਕ ਬਣਾਇਆ। ਉਸ ਦੌਰਾਨ ਉਹਨਾਂ ਨਾਲ ਲੁੱਟਮਾਰ ਕੀਤੀ ਇਸ ਦੇ ਨਾਲ ਹੀ ਮਾਂ ਧੀ ਨਾਲ ਸਮੂਹਿਕ ਬਲਾਤਕਾਰ ਕੀਤਾ। ਮਾਂ-ਧੀ ਦੀਆਂ ਚੀਖਾਂ ਮਦਦ ਲਈ ਪੁਕਾਰ ਰਹੀਆਂ ਸੀ ਪਰ ਬਦਕਿਸਮਤ ਨਾਲ ਕੋਈ ਬਚਾ ਨਹੀਂ ਪਾਇਆ।

ਮੁਲਜ਼ਮਾਂ ਨੂੰ ਸੁਣਾਈ ਗਈ ਸਜ਼ਾ

ਪਰਿਵਾਰਕ ਮੈਂਬਰਾਂ ਨੂੰ ਲੁੱਟਣ ਵਾਲੇ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਵਕੀਲ ਨੇ ਕਿਹਾ ਅਜਿਹੇ ਦਰਿੰਦੀਆਂ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਵੀ ਹੱਕ ਨਹੀਂ ਹੈ। ਵਿਸ਼ੇਸ਼ ਪੋਕਸੋ ਜੱਜ ਓਪੀ ਵਰਮਾ ਨੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇਸ ਦੇ ਨਾਲ ਹੀ 1.81 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਉਸ ਜੁਰਮਾਨੇ ਦਾ ਹਿੱਸਾ ਪੀੜਤ ਧੀ ਅਤੇ ਉਸ ਦੀ ਮਾਂ ਨੂੰ ਦਿੱਤਾ ਜਾਵੇਗਾ। ਪੀੜਤ ਪਰਿਵਾਰ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।

ਛੇ ਮੁਲਜ਼ਮਾਂ ਵਿਰੁੱਧ ਅਦਾਲਤ ਦਾਇਰ ਚਾਰਜਸ਼ੀਟ

ਸੀਬੀਆਈ ਨੇ ਇਸ ਮਾਮਲੇ ਵਿੱਚ ਕੁੱਲ ਛੇ ਮੁਲਜ਼ਮਾਂ ਵਿਰੁੱਧ ਮਾਨਯੋਗ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਵਿੱਚੋਂ ਇੱਕ ਦੀ ਪਹਿਲਾਂ ਹੀ ਜੇਲ੍ਹ ਵਿੱਚ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੋ ਮੁਲਜ਼ਮਾਂ ਨੂੰ ਨੋਇਡਾ ਅਤੇ ਹਰਿਆਣਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ।

ਜਾਣੋ ਕੀ ਹੈ ਪੂਰਾ ਮਾਮਲਾ (Gang-Rape)

28 ਜੁਲਾਈ ਦੀ ਰਾਤ ਨੂੰ ਨੋਇਡਾ ਸਥਿਤ ਇੱਕ ਪਰਿਵਾਰ ਦੇ ਛੇ ਮੈਂਬਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸ਼ਾਹਜਹਾਂਪੁਰ ਜਾ ਰਹੇ ਸਨ। ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ‘ਤੇ ਲੋਹੇ ਦੀ ਚੀਜ਼ ਸੁੱਟੀ ਅਤੇ ਕਾਰ ਨੂੰ ਰੋਕ ਲਿਆ। ਇਸ ਤੋਂ ਬਾਅਦ ਹਮਲਾਵਰਾਂ ਨੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਕਾਰ ਨੂੰ ਸੜਕ ਦੇ ਪਾਰ ਇੱਕ ਖੇਤ ਵਿੱਚ ਲੈ ਗਏ। ਫਿਰ ਹਮਲਾਵਰਾਂ ਨੇ ਤਿੰਨਾਂ ਆਦਮੀਆਂ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ 14 ਸਾਲ ਦੀ ਧੀ ਅਤੇ ਉਸ ਦੀ ਮਾਂ ਨੂੰ ਖੇਤ ਵਿੱਚ ਲੈ ਗਏ। ਉੱਥੇ ਦੋਵਾਂ ਮਾਂ ਅਤੇ ਧੀ ਨਾਲ ਸਮੂਹਿਕ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਇਹ ਸਭ ਕਰਨ ਤੋਂ ਬਾਅਦ ਉਹਨਾਂ ਹਮਲਾਵਰਾਂ ਨੇ ਇਲਾਕੇ ‘ਚ ਲੁੱਟ ਵੀ ਕੀਤੀ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *