ਨਵੀਂ ਦਿੱਲੀ (ਇੰਟ.)— ਦੇਸ਼ ਵਿਚ ਅੱਜ 75ਵਾਂ ਸੁਤੰਤਰਤਾ ਦਿਵਸ (75th Independence Day) ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਦੀਆਂ ਤਿੰਨੋ ਹੱਦਾਂ ਸਿੰਘੂ ਹੱਦ, ਗਾਜ਼ੀਪੁਰ ਹੱਦ ਅਤੇ ਟਿਕਰੀ ਹੱਦ ‘ਤੇ ਪਿਛਲੇ 9 ਮਹੀਨਿਆਂ ਤੋਂ ਕਿਸਾਨ ਤਿੰਨੋ ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਲਈ ਅੰਦੋਲਨ (Andolan) ਕਰ ਰਹੇ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ (75th Anniversary) ‘ਤੇ ਦਿੱਲੀ ਹੱਦ ‘ਤੇ ਬਾਰਡਰ (Border) ‘ਤੇ ਤਿਰੰਗਾ ਲਹਿਰਾਇਆ (The tricolor was hoisted) ਗਿਆ। ਸਿੰਘੂ ਹੱਦ (Singhu limit) ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਝੰਡਾ ਲਹਿਰਾਇਆ। ਵੱਡੀ ਗਿਣਤੀ ਵਿਚ ਰਿਟਾਇਰਡ ਫੌਜੀ (Retired soldier) ਵੀ ਸਿੰਘੂ ਹੱਦ ਪਹੁੰਚੇ ਅਤੇ ਸਲਾਮੀ ਦਿੱਤੀ। ਦੱਸ ਦਈਏ ਕਿ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ 15 ਅਗਸਤ (August 15) ਯਾਨੀ ਸੁਤੰਤਰਤਾ ਦਿਵਸ ਦਿਆਲੀ ਦੀਆਂ ਹੱਦਾਂ ‘ਤੇ ਹੀ ਮਨਾਉਣਗੇ। ਦਿੱਲੀ ਵਿਚ ਐਂਟਰੀ ਨਹੀਂ ਕਰਣਗੇ। ਇਸ ਸਬੰਧ ਵਿਚ ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਵੀ ਜਾਣਕਾਰੀ ਦਿੱਤੀ ਸੀ।
ਪੜੋ ਹੋਰ ਖਬਰਾਂ: ਵਿਜੇ ਮਾਲਿਆ ਦੇ ਕਿੰਗਫਿਸ਼ਰ ਹਾਊਸ ਦੀ ਹੋਈ ਨਿਲਾਮੀ, ਇੰਨੇ ਕਰੋੜ ਦੀ ਲੱਗੀ ਆਖਰੀ ਬੋਲੀ
ਪੁਲਸ ਸੂਤਰਾਂ ਨੇ ਦੱਸਿਆ ਕਿ ਸਿੰਘੂ ਅਤੇ ਗਾਜ਼ੀਪੁਰ ਬਾਰਡਰ ਸਮੇਤ ਕਿਸੇ ਵੀ ਸਰਹੱਦ ’ਤੇ ਕਿਸਾਨ ਅੰਦੋਲਨ ਨਾਲ ਜੁੜੀ ਕੋਈ ਅਣਹੋਣੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਸਭ ਕੁਝ ਸ਼ਾਂਤੀਪੂਰਨ ਸੰਪੰਨ ਹੋ ਗਿਆ। ਧਰਨੇ ਵਾਲੀਆਂ ਥਾਵਾਂ ’ਤੇ ਕਿਸਾਨ ਆਗੂਆਂ ਨੇ ਤਿਰੰਗੇ ਲਹਿਰਾਏ। ਕਿਸਾਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਰਾਸ਼ਟਰਪਿਤਾ ਮਹਾਤਮਾ ਗਾਂਧੀ ਤੋਂ ਇਲਾਵਾ ਨੇਤਾਜੀ ਸੁਭਾਸ਼ ਚੰਦਰ ਬੋਸ ਸਮੇਤ ਕਈ ਮਹਾਪੁਰਸ਼ਾਂ ਨੂੰ ਯਾਦ ਕੀਤਾ। ਕਈ ਥਾਵਾਂ ’ਤੇ ਕਿਸਾਨਾਂ ਨੇ ਤਿਰੰਗਾ ਲਹਿਰਾਉਣ ਮਗਰੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਸ਼ਹੀਦਾਂ ਦੇ ਸਨਮਾਨ ’ਚ ਨਾਅਰੇ ਲਾਏ। ਸ਼ਰਾਰਤੀ ਅਨਸਰਾਂ ਨੂੰ ਕੋਈ ਮੌਕਾ ਨਾ ਮਿਲੇ, ਇਸ ਲਈ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਪਿਛਲੀ ਵਾਰ ਵਾਂਗ ਬਦਕਿਸਮਤੀਪੂਰਨ ਘਟਨਾ ਨੂੰ ਅੰਜ਼ਾਮ ਦੇਣ ਦਾ ਮੌਕਾ ਕਿਸੇ ਨੂੰ ਨਾ ਮਿਲੇ, ਇਸ ਲਈ ਵਿਸ਼ੇਸ਼ ਨਿਗਰਾਨੀ ਲਗਾਤਾਰ ਕੀਤੀ ਜਾ ਰਹੀ ਹੈ।
ਪੜੋ ਹੋਰ ਖਬਰਾਂ: ਦੇਸ਼ ‘ਚ ਕੋਰੋਨਾ ਦੇ 36 ਹਜ਼ਾਰ ਨਵੇਂ ਮਾਮਲੇ, 493 ਲੋਕਾਂ ਦੀ ਹੋਈ ਮੌਤ
ਪਿਛਲੇ ਦਿਨੀਂ ਕਿਸਾਨ ਸੰਸਦ ਦੌਰਾਨ ਕਈ ਕਿਸਾਨ ਆਗੂਆਂ ਨੇ ਆਜ਼ਾਦੀ ਦਿਹਾੜੇ ਮੌਕੇ ਜੰਤਰ-ਮੰਤਰ ਪ੍ਰੋਗਰਾਮ ਵਾਲੀ ਥਾਂ ’ਤੇ ਤਿਰੰਗਾ ਲਹਿਰਾਉਣ ਦਾ ਐਲਾਨ ਕੀਤਾ ਸੀ ਪਰ ਸੰਸਦ ਸੈਸ਼ਨ ਦੇ ਤੈਅ ਸਮੇਂ ਤੋਂ ਪਹਿਲਾਂ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਿਸਾਨ ਸੰਸਦ ਖ਼ਤਮ ਕਰ ਕੇ ਪੂਰਾ ਇਲਾਕਾ ਖਾਲੀ ਕਰ ਦਿੱਤਾ ਸੀ। ਇਸ ਤੋਂ ਬਾਅਦ ਕਿਸਾਨਾਂ ਵਲੋਂ ਕੋਈ ਪ੍ਰੋਗਰਾਮ ਕਰਨ ਦੀ ਆਗਿਆ ਨਹੀਂ ਲਈ ਗਈ ਸੀ ਪਰ ਪੁਲਸ ਕੋਈ ਚਾਂਸ ਨਹੀਂ ਲੈਣਾ ਚਾਹੁੰਦੀ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ ਬੇਕਾਬੂ ਹੋ ਗਈ ਸੀ। ਪੁਲਸ ਅਤੇ ਅੰਦੋਲਨਕਾਰੀ ਆਂ ਵਿਚਾਲੇ ਹਿੰਸਕ ਘਟਨਾਵਾਂ ਵਿਚ ਸੈਂਕੜੇ ਕਿਸਾਨ ਅਤੇ ਪੁਲਸ ਕਰਮੀ ਜ਼ਖਮੀ ਹੋਏ ਸਨ। ਇਕ ਨੌਜਵਾਨ ਕਿਸਾਨ ਦੀ ਮੌਤ ਵੀ ਹੋ ਗਈ ਸੀ। ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਦੀ ਪ੍ਰਾਚੀਰ ਤੱਕ ਪਹੁੰਚ ਗਏ ਸਨ ਅਤੇ ਇੱਥੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ।





