ਅਫਗਾਨਿਸਤਾਨ : ਕਾਬੁਲ ‘ਚ ਦਾਖਲ ਹੋ ਕੇ ਅੱਤਵਾਦੀਆਂ ਨੇ ਸਰਹੱਦ ‘ਤੇ ਕੀਤਾ ਕਬਜ਼ਾ 

ਕਾਬੁਲ (ਏਜੰਸੀ)- ਅਫ਼ਗਾਨਿਸਤਾਨ (Afghanistan) ਦੇ ਰਾਸ਼ਟਰਪਤੀ ਅਸ਼ਰਫ ਗਨੀ (President Ashraf Ghani) ਨੇ ਟੈਲੀਵਿਜ਼ਨ  (Television) ‘ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 20…

ਕਾਬੁਲ (ਏਜੰਸੀ)- ਅਫ਼ਗਾਨਿਸਤਾਨ (Afghanistan) ਦੇ ਰਾਸ਼ਟਰਪਤੀ ਅਸ਼ਰਫ ਗਨੀ (President Ashraf Ghani) ਨੇ ਟੈਲੀਵਿਜ਼ਨ  (Television) ‘ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 20 ਸਾਲ ਦੀਆਂ ਪ੍ਰਾਪਤੀਆਂ ਨੂੰ ਅਜਾਈਂ ਨਹੀਂ ਜਾਣ ਦੇਣਗੇ। ਉਨ੍ਹਾਂ ਕਿਹਾ ਕਿ ਅਸੀ ਅਫ਼ਗਾਨਾਂ (Afghans) ਦੀ ਹੋਰ ਹੱਤਿਆ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਜਨਤਕ ਜਾਇਦਾਦ (Public property) ਨੂੰ ਹੋਰ ਤਬਾਹ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਰਾਸ਼ਟਰਪਤੀ (President) ਵਜੋਂ ਮੇਰਾ ਧਿਆਨ ਲੋਕਾਂ ਦੀ ਅਸਥਿਰਤਾ, ਹਿੰਸਾ (Instability, violence) ਤੇ ਹਿਜ਼ਰਤ ਨੂੰ ਰੋਕਣਾ ਹੋਵੇਗਾ। ਗਨੀ ਦੇ ਸੰਬੋਧਨ ਤੋਂ ਪਹਿਲਾਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਅਸਤੀਫੇ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਰਾਸ਼ਟਰਪਤੀ ਅਸ਼ਰਫ਼ ਗਨੀ (President Ashraf Ghani) ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ‘ਚ ਅਫ਼ਗਾਨ ਸੁਰੱਖਿਆ ਤੇ ਰੱਖਿਆ ਬਲਾਂ ਦਾ ਮੁੜ ਵਸੇਬਾ ਸਾਡੀ ਪ੍ਰਮੁੱਖ ਤਰਜੀਹ ਹੈ।

Regrouping the military 'a top priority', Afghan president says | Ashraf  Ghani News | Al Jazeera

Read more- ਨੂਰਪੁਰ ਬੇਦੀ ਦੇ ਇਕ ਪਿੰਡ ਦੇ ਖੇਤਾਂ ‘ਚ ਮਿਲੇ ਪਾਕਿਸਤਾਨ ਦੇ ਝੰਡੇ ਵਾਲੇ ਗੁਬਾਰੇ

ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਦੇ ਕਾਰਜਵਾਹਕ ਅੰਤਰਿਕ ਮੰਤਰੀ ਅਬਦੁਲ ਸੱਤਾਰ ਮਿਰਜ਼ਾਕਵਾਲ ਨੇ ਕਿਹਾ ਕਿ ਰਾਜਧਾਨੀ ਕਾਬੁਲ ‘ਤੇ ਹਮਲਾ ਨਹੀਂ ਕੀਤਾ ਜਾਵੇਗਾ ਸਭ ਕੁਝ ਸ਼ਾਂਤੀਪੂਰਵਕ ਹੋਵੇਗਾ। ਉਨ੍ਹਾਂ ਨੇ ਕਾਬੁਲ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸੁਰੱਖਿਆ ਦਸਤੇ ਸ਼ਹਿਰ ਦੀ ਸੁਰੱਖਿਆ ਯਕੀਨੀ ਬਣਾਉਣਗੇ। ਅਸ਼ਰਫ ਗਨੀ ਸਰਕਾਰ ਦੇ ਇਕ ਸਾਬਕਾ ਚੋਟੀ ਦੇ ਸੀਨੀਅਰ ਸਲਾਹਕਾਰ ਨੇ ਜਲਾਲਾਬਾਦ ਦੇ ਪਤਨ ਦੀ ਖਬਰ ਦੀ ਪੁਸ਼ਟੀ ਕੀਤੀ, ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਤਾਲਿਬਾਨ ਸੂਬੇ ਵਿਚ ਨਾਗਰਿਕਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਟੈਲੀਵਿਜ਼ਨ ‘ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 20 ਸਾਲ ਦੀਆਂ ਪ੍ਰਾਪਤੀਆਂ ਨੂੰ ਵਿਅਰਥ ਨਹੀਂ ਜਾਣ ਦੇਣਗੇ | ਉਨ੍ਹਾਂ ਕਿਹਾ ਕਿ ਅਸੀ ਅਫ਼ਗਾਨਾਂ ਦੀ ਹੋਰ ਹੱਤਿਆ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਜਨਤਕ ਸੰਪਤੀ ਨੂੰ ਹੋਰ ਨਸ਼ਟ ਹੋਣ ਦੇਵਾਂਗੇ | ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਰਾਸ਼ਟਰਪਤੀ ਵਜੋਂ ਮੇਰਾ ਧਿਆਨ ਲੋਕਾਂ ਦੀ ਅਸਥਿਰਤਾ, ਹਿੰਸਾ ਤੇ ਹਿਜ਼ਰਤ ਨੂੰ ਰੋਕਣਾ ਹੋਵੇਗਾ | ਗਨੀ ਦੇ ਸੰਬੋਧਨ ਤੋਂ ਪਹਿਲਾਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਅਸਤੀਫੇ ਦਾ ਐਲਾਨ ਕਰ ਸਕਦੇ ਹਨ | ਹਾਲਾਂਕਿ, ਉਨ੍ਹਾਂ ਨੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ | ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ‘ਚ ਅਫ਼ਗਾਨ ਸੁਰੱਖਿਆ ਤੇ ਰੱਖਿਆ ਬਲਾਂ ਦਾ ਪੁਨਰਗਠਨ ਸਾਡੀ ਪ੍ਰਮੁੱਖ ਤਰਜੀਹ ਹੈ |

 

Leave a Reply

Your email address will not be published. Required fields are marked *