LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਲਵਾਨਾਂ ਦੇ ਪ੍ਰਦੇਸ਼ ਵਿਚ ਕਲਮ ਨਾਲ ਕੁਸ਼ਤੀ ਲੜਣ ਵਾਲਾ ਲੇਖਕ ਸੰਜੇ ਸੈਣੀ

july 22 saini

ਚੰਡੀਗੜ੍ਹ- ਵੱਡੇ ਪਰਦੇ ਦੀ ਪੰਜਾਬੀ ਫਿਲਮ ਰੌਕੀ ਮੈਂਟਲ ਨਾਲ ਨਾਮਣਾ ਖੱਟਣ ਵਾਲੇ ਨੌਜਵਾਨ ਲੇਖਕ ਸੰਜੈ ਸੈਣੀ ਇਕ ਵਾਰ ਫਿਰ ਵੱਡਾ ਧਮਕਾ ਕਰਨ ਲਈ ਤਿਆਰ ਹਨ। ਦਰਅਸਲ ਹੁਣ ਉਹ ਭਲਵਾਨਾਂ ਦੀ ਜ਼ਿੰਦਗੀ ਦੇ ਬਾਰੇ ਵਿਚ ਅਖਾੜਾ ਨਾਂ ਨਾਲ ਵੈੱਬ ਸੀਰੀਜ਼ ਲੈ ਕੇ ਆ ਰਿਹਾ ਹੈ ਜੋ ਛੇਤੀ ਹੀ ਸਟੇਜ 'ਤੇ ਦਿਖੇਗੀ। ਇਸ ਵੈੱਬ ਸਾਰੀਜ਼ ਵਿਚ ਸੰਜੈ ਨੇ ਹਰਿਆਣਾ ਦੇ ਭਲਵਾਨਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਸੰਘਰਸ਼ ਦੇ ਬਾਰੇ ਵਿਚ ਕਹਾਣੀ ਲਿਖੀ ਹੈ। ਜੋ ਭਲਵਾਨਾਂ ਦੀ ਜ਼ਿੰਦਗੀ ਦੇ ਨਾਲ-ਨਾਲ ਹੋਰ ਪਹਿਲੂਆਂ 'ਤੇ ਆਧਾਰਿਤ ਹੈ।
ਦੱਸ ਦਈਏ ਕਿ ਸੰਜੈ ਸੈਣੀ ਦਾ ਜਨਮ 10 ਅਕਤੂਬਰ 1990 ਨੂੰ ਹਰਿਆਣਾ ਦੇ ਜ਼ਿਲਾ ਜੀਂਦ ਵਿਚ ਇਕ ਮੱਧਮ ਵਰਗੀ ਕਿਸਾਨ ਪਰਿਵਾਰ ਵਿਚ ਹੋਇਆ। ਜਿਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਵਿਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿਚ ਵਿਗਿਆਨ ਸੰਕਾਏ ਤੋਂ ਬੀ.ਐੱਸ.ਸੀ. ਐੱਮ.ਐੱਸ.ਸੀ. ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਲੇਖਣ ਵਿਚ ਵੀ ਹੱਥ ਅਜ਼ਮਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਰੌਕੀ ਮੈਂਟਲ ਫਿਲਮ ਲਿਖੀ ਤਾਂ ਲੋਕਾਂ ਨੇ ਅਥਾਹ ਪ੍ਰੇਮ ਅਤੇ ਵਿਸ਼ਵਾਸ ਦਿਖਾਇਆ। ਅਜਿਹੇ ਵਿਚ ਸੰਜੈ ਸੈਣੀ ਦਾ ਸਿੱਖਿਆ ਅਤੇ ਲੇਖਨ ਬਰਾਬਰ ਚੱਲਦਾ ਗਿਆ, ਅਜੇ ਵੀ ਨਾ ਸਿੱਖਿਆ ਰੁਕੀ ਨਾ ਲਿਖਣਾ, ਸਫਰ ਜਾਰੀ ਹੈ ਅਤੇ ਸੈਣੀ ਦਾ ਮੰਨਣਾ ਹੈ ਕਿ ਜੀਵਨ ਵੀ ਇਕ ਅਖਾੜੇ ਵਾਂਗ ਹੈ ਹਾਰ ਹੋਵੇ ਜਾਂ ਜਿੱਤ ਪਰ ਲਗਾਤਾਰ ਤੁਹਾਡੀ ਕੁਸ਼ਤੀ ਜਾਰੀ ਰੱਖਣੀ ਚਾਹੀਦੀ ਹੈ।
ਸੰਜੈ ਸੈਣੀ ਅਜੇ ਵੀ ਹਰਿਆਣਾ ਦੇ ਜੀਂਦ ਦੀ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਚ ਗ੍ਰੈਜੂਏਸ਼ਨ ਕਰ ਰਹੇ ਹਨ। ਬਿਰੌਲੀ ਪਿੰਡ ਦੇ ਰਾਈਟਰ/ਡਾਇਰੈਕਟਰ ਸੰਜੈ  ਸੈਣੀ ਨੇ ਮਨੋਵਿਗਿਆਨ ਅਤੇ ਸਰੀਰਕ ਵਿਕਾਸ ਦਾ ਮਜ਼ਬੂਤ ਸਬੰਧ ਦੱਸਦੇ ਹੋਏ ਕਿਹਾ ਕਿ ਖੇਡ ਵਿਚ ਹਰ ਦੌਰ ਆਉਂਦਾ ਹੈ ਜਿਸ ਵਿਚ ਹਾਰ ਅਤੇ ਜਿੱਤ ਲੱਗੀ ਰਹਿੰਦੀ ਹੈ ਜਿਸ ਦੇ ਕਾਰਣ ਖੇਡ ਸਰੀਰ ਦੇ ਨਾਲ-ਨਾਲ ਹਾਰ ਅਤੇ ਜਿੱਤ ਸਹਿਣ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀ ਫਿਲਮ ਰੌਕੀ ਮੈਂਟਲ ਵੀ ਖੇਡ 'ਤੇ ਹੀ ਅਧਾਰਿਤ ਸੀ ਅਤੇ ਪੰਜਾਬ ਵਿਚ ਫਿਲਮ ਨੇ ਚੰਗੀ ਖਾਸੀ ਹਰਮਨਪਿਆਰਤਾ ਖੱਟੀ ਸੀ। ਪੰਜਾਬ ਦੇ ਸੁਪਰ ਸਟਾਰ ਪਰਮੀਸ਼ ਵਰਮਾ ਸਟਾਰਰ ਰੌਕੀ ਮੈਂਟਲ ਯੂਟਿਊਬ ਅਤੇ ਅਮੇਜ਼ਨ ਪ੍ਰਾਈਮ 'ਤੇ ਕਰੋੜਾਂ ਦੀ ਗਿਣਤੀ ਵਿਚ ਦੇਖੀ ਜਾ ਚੁੱਕੀ ਹੈ।
ਇਸ ਮੁਕਾਮ 'ਤੇ ਪੁਹੰਚਣ ਤੋਂ ਪਹਿਲਾਂ ਸੰਜੈ ਸੈਣੀ ਨੇ ਰੌਕੀ ਮੈਂਟਲ ਆਪਣੀ ਐੱਮ.ਐੱਸ.ਸੀ. ਬੋਟਨੀ ਕਰਦੇ ਹੋਏ ਲਿਖੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਕਾਫੀ ਸਮੇਂ ਤੱਕ ਹਰਿਆਣਾ ਦੇ ਵੱਖ-ਵੱਖ ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਇਸ 'ਤੇ ਸੋਧ ਕਰਕੇ ਕੁਸ਼ਤੀ 'ਤੇ ਵੈੱਬ ਸੀਰੀਜ਼ ਅਖਾੜਾ ਲਿਖਿਆ ਹੈ ਜੋ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫੀ ਚਰਚਾ ਵਿਚ ਹੈ। 

 

In The Market