LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਣੋਂ ਕੌਣ ਹੈ ਦੇਸ਼ ਦਾ ਭਗੌੜਾ ਲਲਿਤ ਮੋਦੀ, ਲਲਿਤ ਦੇ ਦਾਦੇ ਨੇ ਬਸਾਇਆ ਸੀ ਮੋਦੀਨਗਰ

shusmita

ਮੁੰਬਈ- ਆਈ.ਪੀ.ਐੱਲ. ਦੀ ਸ਼ੁਰੂਆਤ ਕਰਨ ਵਾਲੇ ਲਲਿਤ ਮੋਦੀ ਇਕ ਵਾਰ ਫਿਰ ਚਰਚਾ ਵਿਚ ਹਨ। ਇਸ ਵਾਰ ਉਨ੍ਹਾਂ ਦੀ ਚਰਚਾ ਬਾਲੀਵੁੱਡ ਐਕਟ੍ਰੈਸ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਨਾਲ ਨਾਂ ਜੁੜਣ ਕਾਰਨ ਹੋ ਰਹੀ ਹੈ। ਲਲਿਤ ਮੋਦੀ ਨੇ ਖੁਦ ਹੀ ਸੋਸ਼ਲ ਮੀਡੀਆ 'ਤੇ ਸੁਸ਼ਮਿਤਾ ਸੇਨ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਅਭਿਨੇਤਰੀ ਨਾਲ ਆਪਣੇ ਰਿਸ਼ਤੇ ਦੀ ਜਾਣਕਾਰੀ ਦਿੱਤੀ। ਹਾਲਾਂਕਿ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਲਲਿਤ ਮੋਦੀ ਇਕ ਵੱਡੇ ਕਾਰਪੋਰੇਟ ਘਰਾਣੇ ਤੋਂ ਆਉਂਦੇ ਹਨ ਅਤੇ ਅਜੇ ਵੀ ਉਨ੍ਹਾਂ ਦਾ ਲੰਬਾ-ਚੌੜਾ ਬਿਜ਼ਨੈਸ ਦਾ ਸਾਮਰਾਜ ਹੈ। ਉਨ੍ਹਾਂ ਦੇ ਬਿਜ਼ਨੈਸ ਦੇ ਸਾਮਰਾਜ ਵਿਚ ਸ਼ਰਾਬ, ਸਿਗਰੇਟ ਅਤੇ ਪਾਨ ਮਸਾਲਾ ਦੇ ਫੇਮਸ ਬ੍ਰਾਂਡ ਤੋਂ ਲੈ ਕੇ ਰਿਟੇਲ ਸਟੋਰ, ਰੈਸਟੋਰੈਂਟ ਚੇਨ, ਟ੍ਰੈਵਲ ਕੰਪਨੀ ਆਦਿ ਸ਼ਾਮਲ ਹਨ।
ਲਲਿਤ ਮੋਦੀ ਦੇ ਦਾਦਾ ਰਾਏ ਬਹਾਦੁਰ ਗੁਜਰਮਲ ਮੋਦੀ ਆਪਣੇ ਜ਼ਮਾਨੇ ਦੇ ਮਸ਼ਹੂਰ ਇੰਡਸਟ੍ਰੀਅਲਿਸਟ ਸਨ। ਮੋਦੀ ਗਰੁੱਪ ਦੀ ਵੈੱਬਸਾਈਟ ਮੋਦੀ ਡਾਟ ਕਾਮ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਗੁਜਰਮਲ ਮੋਦੀ ਨੇ ਸਾਲ 1933 ਵਿਚ ਇਕ ਚੀਨੀ ਮਿਲ ਲਗਾ ਕੇ ਬਿਜ਼ਨੈਸ ਦੀ ਸ਼ੁਰੂਆਤ ਕੀਤੀ ਸੀ। ਹੌਲੀ-ਹੌਲੀ ਉਨ੍ਹਾਂ ਦਾ ਕਾਰੋਬਾਰ ਚੱਲ ਗਿਆ ਅਤੇ ਮੋਦੀ ਐਂਟਰਪ੍ਰਾਈਜ਼ਿਜ਼ ਦੇ ਰੂਪ ਵਿਚ ਸਾਹਮਣੇ ਆਇਆ। ਉਨ੍ਹਾਂ ਦੇ ਦਾਦਾ ਗੁਜਰਮਲ ਮੋਦੀ ਨੇ ਹੀ ਉੱਤਰ ਪ੍ਰਦੇਸ਼ ਵਿਚ ਮੇਰਠ ਦੇ ਨੇੜੇ ਉਦਯੋਗਿਕ ਸ਼ਹਿਰ ਮੋਦੀਨਗਰ ਨੂੰ ਬਸਾਇਆ ਸੀ।
ਲਲਿਤ ਮੋਦੀ ਦੇ ਪਿਤਾ ਕੇਕੇ ਮੋਦੀ 8 ਭਾਈ-ਭੈਣਾਂ ਵਿਚੋਂ ਸਭ ਤੋਂ ਵੱਡੇ ਸਨ। ਗੁਜਰਮਲ ਮੋਦੀ ਤੋਂ ਬਾਅਦ ਮੋਦੀ ਐਂਟਰਪ੍ਰਾਈਜ਼ਿਜ਼ ਦੀ ਕਮਾਨ ਕੇਕੇ ਮੋਦੀ ਦੇ ਹੱਥਾਂ ਵਿਚ ਆਈ। ਕੇਕੇ ਮੋਦੀ ਦੀ ਅਗਵਾਈ ਵਿਚ ਮੋਦੀ ਐਂਟਰਪ੍ਰਾਈਜ਼ਿਜ਼ ਨੇ ਰਸਮੀ ਬਿਜ਼ਨੈਸ ਦੀ ਲੀਕ ਤੋਂ ਹਟ ਕੇ ਨਵੇਂ ਸੈਕਟਰਸ ਵਿਚ ਪੋਰਟਫੋਲੀਓ ਦਾ ਵਿਸਤਾਰ ਕੀਤਾ। ਅਜੇ ਮੋਦੀ ਐਂਟਰਪ੍ਰਾਈਜ਼ਿਜ਼ ਦਾ ਬਿਜ਼ਨੈਸ ਐਗ੍ਰੋ, ਸਪੈਸ਼ਲਿਟੀ ਐਂਡ ਪਰਫਾਰਮੈਂਸ ਕੈਮੀਕਲਸ, ਤੰਬਾਕੂ, ਪਾਨ ਮਸਾਲਾ, ਮਾਊਥ ਫ੍ਰੈਸ਼ਨਰਸ, ਕੰਫੈਕਸ਼ਨਰੀ, ਰਿਟੇਲ, ਐਜੂਕੇਸ਼ਨ, ਕਾਸਮੈਟਿਕ, ਐਂਟਰਟੇਨਮੈਂਟ, ਫੈਸ਼ਨ, ਟ੍ਰੈਵਲ ਅਤੇ ਰੈਸਟੋਰੈਂਟ ਤੱਕ ਫੈਲਿਆ ਹੋਇਆ ਹੈ। ਮੋਦੀ ਐਂਟਰਸਪ੍ਰਾਈਜ਼ਿਜ਼ ਅਜੇ 1.5 ਬਿਲੀਅਨ ਡਾਲਰ ਤੋਂ ਜ਼ਿਆਦਾ ਵੈਲਿਊ ਵਾਲਾ ਕਾਰਪੋਰੇਟ ਗਰੁੱਪ ਹੈ।
ਲਲਿਤ ਮੋਦੀ ਦੀ ਪਰਸਨਲ ਵੈਬਸਾਈਟ ਅਤੇ ਉਨ੍ਹਾਂ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ 'ਤੇ ਮੌਜੂਦ ਜਾਣਕਾਰੀ ਮੁਤਾਬਕ ਉਹ ਅਜੇ ਮੋਦੀ ਐਂਟਰਪ੍ਰਾਈਜ਼ਿਜ਼ ਦੇ ਪ੍ਰੈਜ਼ੀਡੈਂਟ ਹਨ। ਮੋਦੀ ਐਂਟਰਪ੍ਰਾਈਜ਼ਿਜ਼ ਦੇ ਫੇਮਸ ਬ੍ਰਾਂਡਾਂ ਵਿਚ ਰੌਕਫੋਰਡ ਵ੍ਹਿਸਕੀ, ਮਾਰਲਬੋਰੋ ਸਿਗਰੇਟ, ਪਾਨ ਵਿਲਾਸ ਪਾਨ ਮਸਾਲਾ, ਬੀਕਨ ਟ੍ਰੈਵਲ ਕੰਪਨੀ, 24 ਸੇਵੇਨ ਰਿਟੇਲ ਸਟੋਰਸ, ਮੋਦੀ ਕੇਅਰ, ਇੰਡੋਫਿਲ ਇੰਡਟ੍ਰੀਜ਼ ਲਿਮਟਿਡ ਆਦਿ ਸ਼ਾਮਲ ਹਨ। ਕੰਪਨੀ ਦਿੱਲੀ ਵਿਚ ਈਗੋ ਥਾਈ, ਈਗੋ ਇਟੈਲੀਅਨ, ਈਗੋ 33 ਵਰਗੇ ਰੈਸਟੋਰੈਂਟ ਵੀ ਚਲਾਉਂਦੀ ਹੈ। ਲਲਿਤ ਮੋਦੀ ਦੀ ਕੰਪਨੀ ਮੋਦੀ ਐਂਟਰਪ੍ਰਾਈਜ਼ਿਜ਼ ਭਾਰਤ ਤੋਂ ਇਲਾਵਾ ਅਰਬ ਦੇਸ਼ਾਂ, ਅਫਰੀਕਾ ਅਤੇ ਯੂਰਪ ਵਿਚ ਵੀ ਕਾਰੋਬਾਰ ਕਰਦੀ ਹੈ।

 

In The Market