ਮੁੰਬਈ– ਡਾ. ਮਸ਼ਹੂਰ ਗੁਲਾਟੀ ਬਣ ਕੇ ਘਰ-ਘਰ ’ਚ ਮਸ਼ਹੂਰ ਸੁਨੀਲ ਗਰੋਵਰ ਦੇ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ। ਗੁੱਥੀ ਹੋਵੇ ਜਾਂ ਫਿਰ ਡਾ. ਮਸ਼ਹੂਰ ਗੁਲਾਟੀ ਟੀ. ਵੀ. ’ਤੇ ਉਹ ਜਿਸ ਵੀ ਕਿਰਦਾਰ ’ਚ ਆਏ, ਉਨ੍ਹਾਂ ਨੇ ਲੋਕਾਂ ਨੂੰ ਹਸਾਉਣ ’ਤੇ ਮਜਬੂਰ ਕਰ ਦਿੱਤਾ। ਲੋਕ ਲੰਮੇ ਸਮੇਂ ਤੋਂ ਸੁਨੀਲ ਗਰੋਵਾਰ ਦੇ ਟੀ. ਵੀ. ’ਤੇ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ।
Also Read: ਹੁਣ ਮੁਕਤਸਰ ਪੁਲਿਸ ਦੇ ਸ਼ਿਕੰਜੇ 'ਚ ਲਾਰੈਂਸ ਬਿਸ਼ਨੋਈ! ਫਾਈਨਾਂਸਰ ਦੇ ਕਤਲ ਮਾਮਲੇ 'ਚ ਹੋਵੇਗੀ ਪੁੱਛਗਿੱਛ
View this post on Instagram
ਕਈ ਵਾਰ ਇਹ ਖ਼ਬਰਾਂ ਵੀ ਆਈਆਂ ਕਿ ਕਪਿਲ ਸ਼ਰਮਾ ਦੇ ਸ਼ੋਅ ’ਚ ਡਾ. ਮਸ਼ਹੂਰ ਗੁਲਾਟੀ ਬਣ ਕੇ ਸੁਨੀਲ ਗਰੋਵਰ ਵਾਪਸ ਆ ਸਕਦੇ ਹਨ ਪਰ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਪਰ ਹੁਣ ਡਾ. ਮਸ਼ਹੂਰ ਗੁਲਾਟੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ, ਜੋ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਚਿਹਰਿਆਂ ’ਤੇ ਵੱਡੀ ਮੁਸਕਾਨ ਲੈ ਕੇ ਆ ਗਿਆ। ਸੁਨੀਲ ਗਰੋਵਰ ਨੇ ਟੀ. ਵੀ. ’ਤੇ ਡਾ. ਮਸ਼ਹੂਰ ਗੁਲਾਟੀ ਦੇ ਰੂਪ ’ਚ ਟੀ. ਵੀ. ’ਤੇ ਇਕ ਵਾਰ ਮੁੜ ਤੋਂ ਧਮਾਕੇਦਾਰ ਵਾਪਸੀ ਕੀਤੀ ਹੈ। ਸੋਨੀ ਟੀ. ਵੀ. ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਇੰਡੀਅਨ ਲਾਫਟਰ ਚੈਂਪੀਅਨ’ ਦਾ ਇਕ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ’ਚ ਡਾ. ਗੁਲਾਟੀ ਬਣੇ ਸੁਨੀਲ ਗਰੋਵਰ ਨੂੰ ਦੇਖ ਕੇ ਸੈੱਟ ’ਤੇ ਮੌਜੂਦ ਲੋਕਾਂ ਦੇ ਚਿਹਰਿਆਂ ’ਤੇ ਵੀ ਮੁਸਕਾਨ ਆ ਗਈ। ਜਿਥੇ ਆਪਣੀ ਨਰਸ ਲਾਟਰੀ ਨੂੰ ਦੇਖ ਕੇ ਸੁਨੀਲ ਗਰੋਵਰ ਨੇ ਹਾਸਾ ਪਾਉਂਦਿਆਂ ਕਿਹਾ ਕਿ ਹੁਣ ਤਾਂ ਐਂਕਰਿੰਗ ਦੀ ਨੌਕਰੀ ਮਿਲ ਗਈ ਹੈ, ਤੇਰੀ ਤਾਂ ਲਾਟਰੀ ਲੱਗ ਗਈ ਹੈ, ਉਥੇ ਅਰਚਨਾ ਪੂਰਨ ਸਿੰਘ ਨਾਲ ਵੀ ਉਨ੍ਹਾਂ ਦੀ ਮਸਤੀ ਦੇਖਣ ਨੂੰ ਮਿਲੀ।
Also Read: ਨੈਸ਼ਨਲ ਹੈਰਾਲਡ ਮਾਮਲੇ ’ਚ ED ਵਲੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ, ਰਾਹੁਲ ਤੇ ਪ੍ਰਿਅੰਕਾ ਵੀ ਆਏ ਨਾਲ
ਡਾ. ਮਸ਼ਹੂਰ ਗੁਲਾਟੀ ਦੇ ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਚਿਹਰਿਆਂ ’ਤੇ ਇਕ ਵੱਡੀ ਮੁਸਕਾਨ ਆ ਗਈ ਹੈ। ਟੀ. ਵੀ. ’ਤੇ ਇਕ ਵਾਰ ਮੁੜ ਸੁਨੀਲ ਗਰੋਵਰ ਨੂੰ ਦੇਖ ਕੇ ਹਰ ਕੋਈ ਬਹੁਤ ਹੀ ਖ਼ੁਸ਼ ਹੈ। ਇਕ ਯੂਜ਼ਰ ਨੇ ਲਿਖਿਆ, ‘‘ਮਸ਼ਹੂਰ ਗੁਲਾਟੀ ਫਾਈਨਲੀ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਪਲੀਜ਼ ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ’ਚ ਵਾਪਸ ਆ ਜਾਓ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਇਹ ਦਰਸ਼ਕਾਂ ਲਈ ਸਭ ਤੋਂ ਇਮੋਸ਼ਨਲ ਪਲ ਹੈ, ਜੋ ਅਦਾਕਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।’’
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर