LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਇਸ ਸਾਊਥ ਫਿਲਮ ਦੀ ਹੋਵੇਗੀ ਸ਼ੂਟਿੰਗ, ਨੰਗੇ ਪੈਰ ਰਾਮਚਰਣ ਪਹੁੰਚੇ ਅੰਮ੍ਰਿਤਸਰ

5 april ramcharan

ਅੰਮ੍ਰਿਤਸਰ : ਸਾਊਥ ਦੇ ਫੇਮਸ ਸਟਾਰ ਰਾਮਚਰਣ (Ramcharan, the famous star of the South) ਮੰਗਲਵਾਰ ਨੂੰ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ (Shooting of the next film) ਲਈ ਪੰਜਾਬ ਪਹੁੰਚੇ। ਮੰਗਲਵਾਰ ਸਵੇਰੇ ਰਾਮਚਰਣ ਹੈਦਰਾਬਾਦ ਤੋਂ ਅੰਮ੍ਰਿਤਸਰ ਏਅਰਪੋਰਟ (Ramcharan Hyderabad to Amritsar Airport) ਪਹੁੰਚੇ। ਰਾਮਚਰਣ ਆਪਣੇ ਪ੍ਰਾਈਵੇਟ ਜਹਾਜ਼ (Private jet) ਰਾਹੀਂ ਅੰਮ੍ਰਿਤਸਰ ਪਹੁੰਚੇ। ਇਥੋਂ ਉਹ ਸਿੱਧੇ ਸ਼ੂਟਿੰਗ ਵਾਲੀ ਥਾਂ ਲਈ ਰਵਾਨਾ ਹੋ ਗਏ। ਅੰਮ੍ਰਿਤਸਰ ਏਅਰਪੋਰਟ (Amritsar Airport) ਤੋਂ ਬਾਹਰ ਨਿਕਲਦੇ ਸਮੇਂ ਰਾਮਚਰਣ ਨੇ ਉਥੇ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਰਾਮਚਰਣ ਦੇ ਨਾਲ ਸਿਰਫ ਉਨ੍ਹਾਂ ਦੀ ਟੀਮ ਦੇ ਚੋਣਵੇ ਲੋਕ ਹੀ ਮੌਜੂਦ ਸਨ। ਬਲੈਕ ਡ੍ਰੈਸ ਵਿਚ ਰਾਮਚਰਣ ਜਦੋਂ ਏਅਰਪੋਰਟ ਤੋਂ ਬਾਹਰ ਨਿਕਲੇ, ਤਾਂ ਉਹ ਨੰਗੇ ਪੈਰ ਸਨ। ਰਾਮਚਰਣ ਨੇ ਹਾਲਾਂਕਿ ਏਅਰਪੋਰਟ 'ਤੇ ਪਹੁੰਚਣ 'ਤੇ ਕਿਸੇ ਨਾਲ ਗੱਲ ਨਹੀਂ ਕੀਤੀ। ਉਹ 15 ਦਿਨ ਤੱਕ ਪੰਜਾਬ ਵਿਚ ਰੁਕਣਗੇ।
ਜ਼ਿਕਰਯੋਗ ਹੈ ਕਿ ਰਾਮਚਰਣ ਦੀ ਫਿਲਮ ਆਰ.ਆਰ.ਆਰ. ਕਾਮਯਾਬੀ ਦੇ ਝੰਡੇ ਗੱਡ ਰਹੀ ਹੈ। ਆਰ.ਆਰ.ਆਰ. ਵਿਚ ਰਾਮਚਰਣ ਨੇ ਬ੍ਰਿਟਿਸ਼ ਹਕੂਮਤ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਖਿਲਾਫ ਲੜਾਈ ਲੜਣ ਵਾਲੇ ਸੁਤੰਤਰਤਾ ਸੈਨਾਨੀ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿਚ ਉਨ੍ਹਾਂ ਦੇ ਕਰੈਕਟਰ ਦਾ ਨਾਂ ਅੱਲੂਰੀ ਸੀਤਾਰਾਮ ਰਾਜੂ ਹੈ। ਆਰ.ਆਰ. ਆਰ. ਵਿਚ ਰਾਮਚਰਣ ਦੇ ਨਾਲ ਸਾਊਥ ਇੰਡੀਆ ਦੇ ਹੀ ਇਕ ਹੋਰ ਮੈਗਾਸਟਾਰ ਜੂਨੀਅਰ ਐੱਨ.ਟੀ.ਆਰ. ਅਤੇ ਬਾਲੀਵੁੱਡ ਐਕਟ੍ਰੈਸ ਆਲੀਆ ਭੱਟ ਵੀ ਹੈ। ਆਰ.ਆਰ.ਆਰ. ਦੇ ਡਾਇਰੈਕਟਰ ਐੱਸ. ਰਾਜਾਮੌਲੀ ਹਨ, ਜਿਨ੍ਹਾਂ ਨੇ ਬਾਹੂਬਲੀ ਵਰਗੀ ਬਲਾਕਬਸਟਰ ਫਿਲਮ ਦਿੱਤੀ ਹੈ।
ਪਿਛਲੇ 15 ਦਿਨਾਂ ਵਿਚ ਰਾਮਚਰਣ ਦਾ ਇਹ ਦੂਜਾ ਅੰਮ੍ਰਿਤਸਰ ਦੌਰਾ ਹੈ। ਇਸ ਤੋਂ ਪਹਿਲਾਂ ਉਹ ਜੂਨੀਅਰ ਐਨ.ਟੀ.ਆਰ.ਅਤੇ ਐੱਸ. ਰਾਜਾਮੌਲੀ ਦੇ ਨਾਲ ਆਪਣੀ ਫਿਲਮ ਆਰ.ਆਰ. ਆਰ. ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਅੰਮ੍ਰਿਤਸਰ ਪਹੁੰਚੇ ਸਨ। ਇਸ ਦੌਰਾਨ ਇਨ੍ਹਾਂ ਤਿੰਨਾਂ ਨੇ ਗੋਲਡਨ ਟੈਂਪਲ ਵਿਚ ਮੱਥਾ ਵੀ ਟੇਕਿਆ ਸੀ। ਆਰ.ਆਰ.ਆਰ. ਦੀ ਸਫਲਤਾ ਤੋਂ ਬਾਅਦ ਰਾਮ ਚਰਣ ਨੇ ਆਪਣਾ ਧਿਆਨ ਅਗਲੇ ਪੈਨ ਇੰਡੀਆ ਪ੍ਰੋਜੈਕਟ ਆਰ.ਸੀ. 15 'ਤੇ ਸ਼ਿਫਟ ਕਰ ਦਿੱਤਾ ਹੈ।
ਆਰ.ਸੀ.15 ਐੱਸ. ਸ਼ੰਕਰ ਦੀ ਬਿਗ ਬਜਟ ਮੂਵੀ ਹੈ। ਇਸ ਪਾਲੀਟੀਕਲ ਥ੍ਰਿਲਰ ਮੂਵੀ ਵਿਚ ਰਾਮਚਰਣ ਦੇ ਨਾਲ ਬਾਲੀਵੁੱਡ ਐਕਟ੍ਰੈਸ ਕਿਆਰਾ ਆਡਵਾਨੀ ਵੀ ਦਿਖੇਗੀ। ਫਿਲਮ ਦਾ ਅਗਲਾ ਸ਼ੈਡਿਊਲ 5 ਅਪ੍ਰੈਲ ਤੋਂ ਅੰਮ੍ਰਿਤਸਰ ਵਿਚ ਸ਼ੂਟ ਹੋਵੇਗਾ। ਇਸ ਸਿਆਸੀ ਥ੍ਰਿਲਰ ਦੀ ਸ਼ੂਟਿੰਗ ਪੁਣੇ ਅਤੇ ਪੂਰਬੀ ਗੋਦਾਵਰੀ ਵਿਚ ਵੀ ਤੇਜ਼ੀ ਨਾਲ ਚੱਲ ਰਹੀ ਹੈ। ਇਸ ਦੇ ਇਕ ਗੀਤ ਦੀ ਸ਼ੂਟਿੰਗ ਲਈ ਹੈਦਰਾਬਾਦ ਵਿਚ ਵਿਸ਼ੇਸ਼ ਸੈੱਟ ਬਣਾਇਆ ਗਿਆ। ਉਸ ਗੀਤ ਦੀ ਸ਼ੂਟਿੰਗ ਪੂਰੀ ਕਰ ਤੋਂ ਬਾਅਦ ਮੰਗਲਵਾਰ ਨੂੰ ਰਾਮਚਰਣ ਅੰਮ੍ਰਿਤਸਰ ਪਹੁੰਚੇ। ਇਹ ਫਿਲਮ ਐਂਟੀ ਕੁਰਪੱਸ਼ਨ ਥੀਮ 'ਤੇ ਹੋਵੇਗੀ।
ਆਰ.ਸੀ.15 ਵਿਚ ਰਾਮਚਰਣ ਭ੍ਰਿਸ਼ਟਾਚਾਰ ਦੇ ਖਿਲਾਫ ਲੜਣ ਵਾਲੇ ਵਿਅਕਤੀ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਸ਼ੰਕਰ ਦੀਆਂ ਫਿਲਮਾਂ ਦਾ ਹਮੇਸ਼ਾ ਤੋਂ ਹਿੱਸਾ ਰਹੇ ਵੀ.ਐੱਫ.ਐਕਸ ਦੀ ਵਰਤੋਂ ਅਤੇ ਮਹਿੰਗੇ ਸੈੱਟ ਉਨ੍ਹਾਂ ਦੀ ਨਵੀਂ ਫਿਲਮ ਆਰ.ਸੀ.15 ਵਿਚ ਨਜ਼ਰ ਨਹੀਂ ਆਉਣਗੇ।
ਰਾਮ ਚਰਣ ਨੇ ਅਯੱਪਾ ਦੀਕਸ਼ਾ ਲੈਂਦੇ ਹੋਏ 41 ਦਿਨ ਬ੍ਰਹਿਮਚਾਰਿਆ ਦਾ ਪਾਲਨ ਕਰਨ ਦਾ ਤਹੱਈਆ ਲਿਆ ਹੈ। ਦੱਖਣੀ ਭਾਰਤ ਦੀ ਇਸ ਰਸਮ ਵਿਚ ਦੀਕਸ਼ਾ ਲੈਣ ਵਾਲਾ ਆਪਣਾ ਸਭ ਕੁਝ ਭਗਵਾਨ ਨੂੰ ਸਮਰਪਿਤ ਕਰ ਦਿੰਦਾ ਹੈ। ਇਸ ਦੌਰਾਨ ਉਹ ਨਾ ਤਾਂ ਚੱਪਲ ਪਹਿਨਦੇ ਹਨ ਅਤੇ ਨਾ ਹੀ ਨਾਨਵੈੱਜ ਖਾਂਦਾ ਹੈ। 41 ਦਿਨ ਤੱਕ ਜ਼ਮੀਨ 'ਤੇ ਸੋਇਆ ਜਾਂਦਾ ਹੈ। ਰਾਮ ਚਰਣ ਇਸ ਦਾ ਪਾਲਨ ਕਰ ਰਹੇ ਹਨ। ਉਨ੍ਹਾਂ ਦੀ ਇਕ ਵੀਡੀਓ ਅਤੇ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਹਨ ਜਿਸ ਵਿਚ ਰਾਮ ਚਰਣ ਅਯੱਪਾ ਦੀ ਮਾਲਾ ਪਹਿਨੇ ਨੰਗੇ ਪੈਰ ਨਜ਼ਰ ਆ ਰਹੇ ਹਨ।

In The Market