LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਘਰਵਾਲੀ ਬਹੁਤ ਖੂਨ ਪੀਂਦੀ ਹੈ, ਕੋਈ ਉਪਾਅ ਦੱਸੋ', ਸੋਨੂ ਸੂਦ ਨੇ ਦਿੱਤਾ ਮਜ਼ੇਦਾਰ ਜਵਾਬ

13a sonuu

ਨਵੀਂ ਦਿੱਲੀ- ਸੋਨੂ ਸੂਦ ਲੋਕਾਂ ਦੀ ਮਦਦ ਲਈ ਜਿੰਨਾ ਗੰਭੀਰ ਹਨ, ਲੋਕਾਂ ਦਾ ਮਨੋਰੰਜਨ ਕਰਨ 'ਚ ਵੀ ਓਨਾ ਹੀ ਅੱਗੇ ਰਹਿੰਦੇ ਹਨ। ਇਸ ਤਣਾਅ ਭਰੀ ਜ਼ਿੰਦਗੀ 'ਚ ਜੇਕਰ ਕੋਈ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਵੇ ਤਾਂ ਇਹ ਕਿਸੇ ਮਲਹਮ ਤੋਂ ਘੱਟ ਨਹੀਂ ਹੈ। ਸੋਨੂੰ ਸੂਦ ਨੇ ਕੋਰੋਨਾ ਦੌਰ ਦੌਰਾਨ ਪੂਰੀ ਲਗਨ ਨਾਲ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੂੰ ਆਪਣੀ ਪਰਵਾਹ ਵੀ ਨਹੀਂ ਸੀ। ਇਸੇ ਲਈ ਦੇਸ਼ ਭਰ ਦੇ ਲੋਕ ਉਸ ਨੂੰ ਬਹੁਤ ਸਤਿਕਾਰ ਦਿੰਦੇ ਹਨ। ਹਰ ਆਦਮੀ ਆਪਣੀ ਸ਼ਿਕਾਇਤ ਲੈ ਕੇ ਸੋਨੂੰ ਸੂਦ ਕੋਲ ਪਹੁੰਚਦਾ ਹੈ। ਹਾਲ ਹੀ 'ਚ ਆਪਣੀ ਪਤਨੀ ਤੋਂ ਪਰੇਸ਼ਾਨ ਇਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਸੋਨੂ ਸੂਦ ਤੋਂ ਮਦਦ ਮੰਗੀ ਹੈ। ਸੋਨੂ ਨੇ ਵੀ ਅਜਿਹਾ ਜਵਾਬ ਦਿੱਤਾ ਜਿਸਨੂੰ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।

Also Read: ਸਾਊਦੀ ਅਰਬ ਨੇ ਹੱਜ ਨੂੰ ਲੈ ਕੇ ਲਿਆ ਇਹ ਫੈਸਲਾ, ਭਾਰਤੀਆਂ ਨੂੰ ਵੀ ਮਿਲੇਗਾ ਫਾਇਦਾ

ਸੋਨੂ ਨੇ ਉਸ ਵਿਅਕਤੀ ਨੂੰ ਦੱਸਿਆ ਹੱਲ
ਹਾਲ ਹੀ 'ਚ ਟਵਿੱਟਰ 'ਤੇ ਸੋਨੂੰ ਸੂਦ ਨੂੰ ਆਪਣੀ ਪਤਨੀ ਦੀ ਸ਼ਿਕਾਇਤ ਕਰਦੇ ਹੋਏ ਇਕ ਵਿਅਕਤੀ ਨੇ ਕਿਹਾ- ਸੋਨੂ ਭਾਈ, ਤੁਸੀਂ ਸਾਰਿਆਂ ਦਾ ਇਲਾਜ ਕਰਵਾਉਂਦੇ ਹੋ। ਮੇਰੀ ਪਤਨੀ ਮੇਰੇ ਤੋਂ ਬਹੁਤ ਖੂਨ ਪੀਂਦੀ ਹੈ ਤਾਂ ਕੀ ਤੁਹਾਡੇ ਕੋਲ ਇਸਦਾ ਕੋਈ ਇਲਾਜ ਹੈ? ਜੇ ਹਾਂ, ਤਾਂ ਕਰਵਾ ਦਿਓ ਭਾਜੀ। ਇੱਕ ਦੁਖੀ ਪਤੀ ਤੁਹਾਡੇ ਤੋਂ ਹੱਥ ਜੋੜ ਕੇ ਮਦਦ ਮੰਗ ਰਿਹਾ ਹੈ। ਹੁਣ ਸੋਨੂ ਸੂਦ ਹਮੇਸ਼ਾ ਲੋਕਾਂ ਦੀ ਮਦਦ ਲਈ ਮੌਜੂਦ ਰਹਿੰਦੇ ਹਨ। ਜਿਵੇਂ ਹੀ ਉਨ੍ਹਾਂ ਦੀ ਨਜ਼ਰ ਵਿਅਕਤੀ ਦੇ ਟਵੀਟ 'ਤੇ ਪਈ ਤਾਂ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਵਿਅਕਤੀ ਨੂੰ ਇਸ ਦਾ ਹੱਲ ਦੱਸ ਦਿੱਤਾ।

ਸੋਨੂ ਸੂਦ ਨੇ ਜਵਾਬ ਦਿੰਦੇ ਹੋਏ ਕਿਹਾ- 'ਇਹ ਹਰ ਪਤਨੀ ਦਾ ਜਨਮਸਿੱਧ ਅਧਿਕਾਰ ਹੈ ਭਾਈ। ਮੇਰੇ ਮੰਨੋ ਤਾਂ ਉਸ ਨਾਲ ਇਕ ਬਲੱਡ ਬੈਂਕ ਖੋਲ ਲਓ। ਸੋਨੂ ਸੂਦ ਦਾ ਇਹ ਜਵਾਬ ਸੁਣ ਕੇ ਹੁਣ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ। ਵੈਸੇ ਤਾਂ ਸੋਨੂ ਸੂਦ ਦਾ ਇਹ ਅੰਦਾਜ਼ ਨਵਾਂ ਨਹੀਂ ਹੈ। ਉਹ ਕਦੇ ਵੀ ਲੋੜਵੰਦਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਪਰ ਜੇਕਰ ਕੋਈ ਅਜੀਬੋ-ਗਰੀਬ ਸ਼ਿਕਾਇਤ ਲੈ ਕੇ ਸੋਨੂ ਕੋਲ ਆਉਂਦਾ ਹੈ ਤਾਂ ਉਹ ਉਸ ਦਾ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ।

Also Read: ਅੰਮ੍ਰਿਤਸਰ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ

ਦੱਸ ਦੇਈਏ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਸੋਨੂ ਸੂਦ ਦੇਸ਼ ਵਾਸੀਆਂ ਲਈ ਮਸੀਹਾ ਬਣ ਕੇ ਆਏ ਸਨ। ਉਨ੍ਹਾਂ ਨੇ ਆਪਣੇ ਵੱਲੋਂ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਦੌਰਾਨ ਕਈ ਵਾਰ ਨਿਰਾਸ਼ਾ ਵੀ ਹੱਥ ਲੱਗੀ ਅਤੇ ਸੋਨੂ ਸੂਦ ਨੇ ਲੋਕਾਂ ਤੋਂ ਦਿਲੋਂ ਮੁਆਫੀ ਮੰਗੀ। ਪਰ ਜ਼ਿਆਦਾਤਰ ਮਾਮਲਿਆਂ 'ਚ ਉਹ ਲੋਕਾਂ ਦੀ ਮਦਦ ਕਰਨ 'ਚ ਸਫਲ ਰਹੇ ਅਤੇ ਸੋਨੂ ਸੂਦ ਨੇ ਵੀ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਕੋਲ ਇਸ ਸਮੇਂ ਪ੍ਰਿਥਵੀਰਾਜ ਅਤੇ ਫਤਿਹ ਵਰਗੀਆਂ ਫਿਲਮਾਂ ਹਨ।

In The Market