LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੂਸੇਵਾਲਾ ਦੇ ਗਾਣੇ 'ਜਾਂਦੀ ਵਾਰ' ਦੀ ਰਿਲੀਜ਼ ਟਲੀ, ਸਲੀਮ ਬੋਲੇ-ਮਪਿਆਂ ਨਾਲ ਵਿਚਾਰ ਤੋਂ ਬਾਅਦ ਹੀ ਲਵਾਂਗੇ ਫੈਸਲਾ

29 aug sidhu

ਚੰਡੀਗੜ੍ਹ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ 'ਜਾਂਦੀ ਵਾਰ' ਗਾਣਾ 2 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੇ। ਮਿਜ਼ੀਸ਼ੀਅਨ ਸਲੀਮ ਮਰਚੈਂਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਇਹ ਗਾਣਾ ਰਿਲੀਜ਼ ਨਾ ਹੋਵੇ। ਉਨ੍ਹਾਂ ਦੇ ਆਸ਼ਿਰਵਾਦ ਦੇ ਬਿਨਾਂ ਇਸ ਗਾਣੇ ਦੀ ਰਿਲੀਜ਼ ਅਧੂਰੀ ਰਹੇਗੀ। ਇਸ ਲਈ ਗਾਣੇ ਨੂੰ ਹੁਣ ਸਿੱਧੂ ਦੇ ਮਾਤਾ-ਪਿਤਾ ਨਾਲ ਵਿਚਾਰ ਤੋਂ ਬਾਅਦ ਹੀ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਇਹ ਗਾਣਾ ਗਾਇਆ ਹੈ। ਉਹ ਗਾਣੇ ਨੂੰ ਲੈ ਕੇ ਬਹੁਤ ਖੁਸ਼ ਤੇ ਐਕਸਾਈਟਿਡ ਸਨ। ਗਾਣੇ ਨੂੰ ਜਲਦੀ ਰਿਲੀਜ਼ ਕੀਤਾ ਜਾਵੇਗਾ।

Also Read: ਲੁਟੇਰਿਆਂ ਦਾ ਉਦੈਪੁਰ 'ਚ ਮਨੀਪੁਰਮ ਗੋਲਡ ਲੋਨ ਕੰਪਨੀ 'ਤੇ ਡਾਕਾ, ਕਰੋੜਾਂ ਦੀ ਲੁੱਟ

ਮਾਂ-ਪਿਓ ਨੇ ਜਤਾਇਆ ਇਤਰਾਜ਼
ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਹੋ ਗਿਆ ਸੀ। ਉਸ ਤੋਂ ਪਹਿਲਾਂ ਜਨਵਰੀ 2021 ਵਿਚ ਇਹ ਗਾਣਾ ਚੰਡੀਗੜ੍ਹ ਵਿਚ ਰਿਕਾਰਡ ਹੋਇਆ ਸੀ। ਸਲੀਮ ਮਰਚੈਂਟ ਨੇ ਇਸ ਗਾਣੇ ਦੀ ਰਿਲੀਜ਼ ਅਨਾਊਂਸ ਕਰ ਦਿੱਤੀ। ਇਸ ਉੱਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਕਿਹਾ ਕਿ ਅਜੇ ਉਹ ਇਨਸਾਫ ਦੀ ਲੜਾਈ ਵਿਚ ਲੱਗੇ ਹੋਏ ਹਨ। ਉਨ੍ਹਾਂ ਦਾ ਧਿਆਨ ਗਾਣਾ ਰਿਲੀਜ਼ ਕਰਨ ਉੱਤੇ ਨਹੀਂ ਹੈ। ਉਨ੍ਹਾਂ ਨੇ ਸਲੀਮ ਨੂੰ ਅਪੀਲ ਕੀਤੀ ਸੀ ਕਿ ਗੀਤ ਨੂੰ ਅਜੇ ਰਿਲੀਜ਼ ਨਾ ਕੀਤਾ ਜਾਵੇ।

Also Read: ਹਸਪਤਾਲ ਕਰਮਚਾਰੀਆਂ ਦੀ ਹੜਤਾਲ, ਦਰਜਾ-4 ਸਟਾਫ਼ ਨਾ ਹੋਣ ਕਾਰਨ ਆਪਰੇਸ਼ਨ ਤੇ ਓਪੀਡੀ ਸੇਵਾਵਾਂ ਪ੍ਰਭਾਵਿਤ

ਪਹਿਲਾਂ SYL ਗਾਣਾ ਹੋ ਚੁੱਕਿਆ ਹੈ ਬੈਨ
ਮੂਸੇਵਾਲਾ ਦੇ ਕਤਲ ਦੇ ਬਾਅਦ ਉਨ੍ਹਾਂ ਦਾ SYL ਗਾਣਾ ਆਇਆ ਸੀ। ਜਿਸ ਵਿਚ ਬੰਦੀ ਸਿੱਖ, SYL ਨਹਿਰ ਸਣੇ ਕਈ ਵਿਵਾਦਿਤ ਮੁੱਦੇ ਚੁੱਕੇ। ਜਿਸ ਦੇ ਬਾਅਦ ਇਸ ਗਾਣੇ ਨੂੰ ਯੂਟਿਊਬ ਉੱਤੇ ਭਾਰਤ ਵਿਚ ਬੈਨ ਕਰ ਦਿੱਤਾ ਗਿਆ। ਹਾਲਾਂਕਿ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਗਾਣੇ ਨੂੰ ਕਿਉਂ ਬੈਨ ਕੀਤਾ ਗਿਆ ਹੈ।

In The Market