ਚੇਨਈ : ਰੌਕਿੰਗ ਸਟਾਰ ਯਸ਼ (Rocking star Yash) ਅਤੇ ਸੰਜੇ ਦੱਤ ਸਟਾਰਰ ਫਿਲਮ (Sanjay Dutt starrer movie) ਕੇ.ਜੀ.ਐੱਫ. ਚੈਪਟਰ 2 (KGF Chapter 2) ਛੇਤੀ ਆਉਣ ਵਾਲੀ ਹੈ। ਇਸ ਫਿਲਮ ਵਿਚ ਕੇ.ਜੀ.ਐੱਫ. ਅਤੇ ਰੌਕੀ ਭਾਈ (KGF And Rocky) ਦੇ ਉਸ 'ਤੇ ਰਾਜ ਦੀ ਕਹਾਣੀ ਨੂੰ ਦਿਖਾਇਆ ਜਾਣ ਵਾਲਾ ਹੈ। ਫਿਲਮ ਵਿਚ ਰੌਕੀ ਦੀ ਟੱਕਰ ਅਧੀਰਾ ਨਾਲ ਹੋਵੇਗੀ। ਜੋ ਆਪਣੇ ਕੇ.ਜੀ.ਐੱਫ. ਨੂੰ ਵਾਪਸ ਲੈਣ ਆ ਰਿਹਾ ਹੈ। ਇਸ ਫਿਲਮ ਦਾ ਪਹਿਲਾ ਪਾਰਟ 2018 ਵਿਚ ਰਿਲੀਜ਼ ਹੋਇਆ ਸੀ ਅਤੇ ਉਦੋਂ ਤੋਂ ਸੀਕਵਲ ਦੀ ਉਡੀਕ ਫੈਂਸ ਕਰ ਰਹੇ ਹਨ। ਅਜਿਹੇ ਵਿਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੇ.ਜੀ.ਐੱਫ. ਦੀ ਅਸਲ ਕਹਾਣੀ ਕੀ ਹੈ।
ਕੇ.ਜੀ.ਐੱਫ. ਦਾ ਅਸਲ ਇਤਿਹਾਸ
ਕੇ.ਜੀ.ਐੱਫ. ਦਾ ਪੂਰਾ ਨਾਂ ਕੋਲਾਰ ਗੋਲਡ ਫੀਲਡਸ (Kolar Gold Fields) ਹੈ। ਇਹ ਕਰਨਾਟਕ ਦੇ ਦੱਖਣੀ ਪੂਰਬੀ ਇਲਾਕੇ ਵਿਚ ਸਥਿਤ ਇਕ ਥਾਂ ਹੈ। ਬੈਂਗਲੁਰੂ ਦੇ ਪੂਰਬ ਵਿਚ ਮੌਜੂਦ ਬੈਂਗਲੁਰੂ ਚੇਨਈ ਐਕਸਪ੍ਰੈਸਵੇ ਤੋਂ 100 ਕਿਲੋਮੀਟਰ ਦੂਰ ਕੇ.ਜੀ.ਐੱਫ. ਟਾਊਨਸ਼ਿਪ (KGF Township) ਹੈ। ਇਸ ਥਾਂ ਦਾ ਇਤਿਹਾਸ ਬਹੁਤ ਹੀ ਪੁਰਾਣਾ ਅਤੇ ਦਿਲਚਸਪ ਰਿਹਾ ਹੈ। ਇਕ ਰਿਪੋਰਟ ਮੁਤਾਬਕ 1871 ਵਿਚ ਬ੍ਰਿਟਿਸ਼ ਫੌਜੀ ਮਾਈਕਲ ਫਿਟਜਗੇਰਾਲਡ ਲੇਵੇਲੀ (Michael Fitzgerald Leveli, a British soldier) ਨੇ 1804 ਵਿਚ ਏਸ਼ੀਆਟਿਕ ਜਰਨਲ ਵਿਚ ਛਪੇ ਚਾਰ ਪੰਨਿਆਂ ਦਾ ਇਕ ਆਰਟੀਕਲ ਪੜ੍ਹਿਆ ਸੀ। ਉਸ ਵਿਚ ਕੋਲਾਰ ਵਿਚ ਪਾਏ ਜਾਣ ਵਾਲੇ ਸੋਨੇ ਦੇ ਬਾਰੇ ਵਿਚ ਦੱਸਿਆ ਗਿਆ ਸੀ। ਇਸ ਆਰਟੀਕਲ ਨੂੰ ਪੜ੍ਹਣ ਤੋਂ ਬਾਅਦ ਕੋਲਾਰ ਵਿਚ ਲੇਵੇਲੀ ਦੀ ਦਿਲਚਸਪੀ ਵਧੀ ਸੀ। ਇਸ ਟੌਪਿਕ ਨੂੰ ਪੜ੍ਹਦੇ ਹੋਏ ਲੇਵੇਲੀ ਦੇ ਹੱਥਾਂ ਵਿਚ ਬ੍ਰਿਟਿਸ਼ ਸਰਕਾਰ ਦੇ ਲੈਫਟੀਨੈਂਟ ਜੌਨ ਵੌਰੇਨ ਦਾ ਇਕ ਆਰਟੀਕਲ ਲੱਗਾ। ਲੇਵੇਲੀ ਨੂੰ ਮਿਲੀ ਜਾਣਕਾਰੀ ਮੁਤਾਬਕ 1799 ਦੀ ਸ਼੍ਰੀਰੰਗਪੱਟਨਮ ਦੀ ਲੜਾਈ ਵਿਚ ਅੰਗਰੇਜ਼ਾਂ ਨੇ ਟੀਪੂ ਸੁਲਤਾਨ ਨੂੰ ਮਾਰਣ ਤੋਂ ਬਾਅਦ ਕੋਲਾਰ ਅਤੇ ਉਸ ਦੇ ਆਸ-ਪਾਸ ਦੇ ਇਲਾਕੇ 'ਤੇ ਆਪਣਾ ਕਬਜ਼ਾ ਕਰ ਲਿਆ ਸੀ। ਉਸ ਤੋਂ ਕੁਝ ਦੇਰ ਬਾਅਦ ਅੰਗਰੇਜ਼ਾਂ ਨੇ ਇਹ ਜ਼ਮੀਨ ਮੈਸੂਰ ਸੂਬੇ ਨੂੰ ਦੇ ਦਿੱਤੀ। ਹਾਲਾਂਕਿ ਕੋਲਾਰ ਦੀ ਜ਼ਮੀਨ ਨੂੰ ਸਰਵੇ ਲਈ ਉਨ੍ਹਾਂ ਨੇ ਆਪਣੇ ਕੋਲ ਰੱਖ ਲਿਆ ਸੀ।
ਲੋਕ ਹੱਥੀਂ ਮਿੱਟੀ ਪੁੱਟ ਕੇ ਕੱਢਦੇ ਸੀ ਸੋਨਾ
ਚੋਲ ਸਾਮਰਾਜ ਵਿਚ ਲੋਕ ਜ਼ਮੀਨ ਨੂੰ ਹੱਥੀਂ ਖੋਦ ਕੇ ਹੀ ਸੋਨਾ ਕੱਢਦੇ ਸਨ। ਵਾਰੇਨ ਨੇ ਸੋਨੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਸ ਐਲਾਨ ਤੋਂ ਕੁਝ ਦਿਨ ਬਾਅਦ ਇਕ ਬੈਲਗੱਡੀ ਵਿਚ ਕੁਝ ਪਿੰਡ ਵਾਲੇ ਵਾਰੇਨ ਕੋਲ ਆਏ। ਉਸ ਬੈਲਗੱਡੀ ਵਿਚ ਕੋਲਾਰ ਇਲਾਕੇ ਦੀ ਮਿੱਟੀ ਲੱਗੀ ਹੋਈ ਸੀ। ਪਿੰਡ ਵਾਲਿਆਂ ਨੇ ਵਾਰੇਨ ਦੇ ਸਾਹਮਣੇ ਮਿੱਟੀ ਧੋ ਕੇ ਹਟਾਈ। ਤਾਂ ਉਸ ਵਿਚੋਂ ਸੋਨੇ ਦੇ ਅੰਸ਼ ਮਿਲੇ। ਵਾਰੇਨ ਨੇ ਫਿਰ ਇਸ ਦੀ ਪੜਤਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤ4 ਲੱਗਾ ਕਿ ਕੋਲਾਰ ਦੇ ਲੋਕਾਂ ਦੇ ਹੱਥੀਂ ਮਿੱਟੀ ਖੋਦ ਕੇ 56 ਕਿੱਲੋ ਮਿੱਟੀ ਵਿਚੋਂ ਥੋੜ੍ਹਾ ਜਿਹਾ ਹੀ ਸੋਨਾ ਨਿਕਲ ਪਾਉੰਦਾ ਹੈ। ਅਜਿਹੇ ਵਿਚ ਉਨ੍ਹਾਂ ਨੇ ਸੁਝਾਇਆ ਕਿ ਤਕਨੀਕ ਦੀ ਮਦਦ ਨਾਲ ਹੋਰ ਵੀ ਸੋਨਾ ਕੱਢਿਆ ਜਾ ਸਕਦਾ ਹੈ।
1804 ਤੋਂ 1860 ਵਿਚਾਲੇ ਇਸ ਇਲਾਕੇ ਵਿਚ ਕਾਫੀ ਰਿਸਰਚ ਅਤੇ ਸਰਵੇ ਹੋਏ ਪਰ ਅੰਗਰੇਜ਼ੀ ਸਰਕਾਰ ਨੂੰ ਉਸ ਤੋਂ ਕੁਝ ਨਹੀਂ ਮਿਲਿਆ। ਇਸ ਰਿਸਰਚ ਦੇ ਚੱਲਦੇ ਕਈਆਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਉਸ ਤੋਂ ਬਾਅਦ ਉਥੇ ਹੋਣ ਵਾਲੀ ਖੋਦਾਈ 'ਤੇ ਰੋਕ ਲਗਾ ਦਿੱਤੀ ਗਈ। 1871 ਵਿਚ ਵਾਰੇਨ ਦੀ ਰਿਪੋਰਟ ਪੜ੍ਹ ਕੇ ਲੇਵੇਲੀ ਦੇ ਮਨ ਵਿਚ ਕੋਲਾਰ ਨੂੰ ਲੈ ਕੇ ਦਿਲਚਸਪੀ ਵਧੀ। ਲੇਵੇਲੀ ਨੇ ਬੈਲਗੱਡੀ ਵਿਚ ਬੈਠ ਕੇ ਬੈਂਗਲੁਰੂ ਤੋਂ ਕੋਲਾਰ ਦੀ 100 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉਥੇ ਤਕਰੀਬਨ ਦੋ ਸਾਲ ਤੱਕ ਰਿਸਰਚ ਕਰਨ ਤੋਂ ਬਾਅਦ 1873 ਵਿਚ ਲੇਵੇਲੀ ਦੇ ਮਹਾਰਾਜ ਤੋਂ ਉਸ ਥਾਂ 'ਤੇ ਖੋਦਾਈ ਕਰਨ ਦੀ ਇਜਾਜ਼ਤ ਮੰਗੀ। ਲੇਵੇਲੀ ਨੇ ਕੋਲਾਰ ਖੇਤਰ ਵਿਚ 20 ਸਾਲ ਤੱਕ ਖੋਦਾਈ ਕਰਨ ਦਾ ਲਾਇਸੈਂਸ ਲਿਆ ਸੀ। ਉਸ ਤੋਂ ਬਾਅਦ 1875 ਵਿਚ ਉਥੇ ਕੰਮ ਦੀ ਸ਼ੁਰੂਆਤ ਹੋਈ। ਪਹਿਲਾਂ ਕੁਝ ਸਾਲਾਂ ਤੱਕ ਲੇਵੇਲੀ ਦਾ ਜ਼ਿਆਦਾਤਰ ਸਮਾਂ ਪੈਸਾ ਇਕੱਠਾ ਕਰਨ ਅਤੇ ਲੋਕਾਂ ਨੂੰ ਕੰਮ ਕਰਨ ਲਈ ਤਿਆਰ ਕਰਨ ਵਿਚ ਨਿਕਲਿਆ। ਕਾਫੀ ਮੁਸ਼ਕਲਾਂ ਪਿੱਛੋਂ ਕੋਲਾਰ ਗੋਲਡ ਫੀਲਡ ਯਾਨੀ ਕੇ.ਜੀ.ਐੱਫ. ਤੋਂ ਸੋਨਾ ਕੱਢਣ ਦਾ ਕੰਮ ਸ਼ੁਰੂ ਹੋਇਆ। ਕੇ.ਜੀ.ਐੱਫ. ਦੀਆਂ ਖਾਨਾਂ ਵਿਚ ਪਹਿਲਾਂ ਰੌਸ਼ਨੀ ਦਾ ਇੰਤਜ਼ਾਮ ਮਸ਼ਾਲਾਂ ਅਤੇ ਮਿੱਟੀ ਦੇ ਤੇਲ ਨਾਲ ਜਗਣ ਵਾਲੀ ਲਾਲਟੇਨ ਨਾਲ ਹੁੰਦਾ ਸੀ। ਪਰ ਇਹ ਕਾਫੀ ਨਹੀਂ ਸੀ। ਇਸ ਲਈ ਉਥੇ ਬਿਜਲੀ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਗਿਆ। ਇਸ ਤਰ੍ਹਾਂ ਕੇ.ਜੀ.ਐੱਫ. ਬਿਜਲੀ ਪਾਉਣ ਵਾਲਾ ਭਾਰਤ ਦਾ ਪਹਿਲਾ ਸ਼ਹਿਰ ਬਣਿਆ।
ਇਹ ਹੈ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਪਾਵਰ ਪਲਾਂਟ
ਕੋਲਾਰ ਗੋਲਡ ਫੀਲਡ ਦੀ ਬਿਜਲੀ ਦੀ ਲੋੜ ਪੂਰੀ ਕਰਨ ਲਈ ਉਥੋਂ 130 ਕਿਲੋਮੀਟਰ ਦੂਰ ਕਾਵੇਰੀ ਬਿਜਲੀ ਕੇਂਦਰ ਬਣਾਇਆ ਗਿਆ ਸੀ। ਜਾਪਾਨ ਤੋਂ ਬਾਅਦ ਇਹ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ। ਬਿਜਲੀ ਪਹੁੰਚਣ ਤੋਂ ਬਾਅਦ ਕੇ.ਜੀ.ਐੱਫ. ਵਿਚ ਸੋਨੇ ਦੀ ਖੋਦਾਈ ਵਧਾ ਦਿੱਤੀ ਗਈ। ਉਥੇ ਤੇਜ਼ੀ ਨਾਲ ਖੋਦਾਈ ਕਰਨ ਲਈ ਕਈ ਮਸ਼ੀਨਾਂ ਨੂੰ ਕੰਮ ਵਿਚ ਲਿਆਂਦਾ ਗਿਆ ਸੀ। ਇਸ ਦਾ ਨਤੀਜਾ ਇਹ ਹੋਇਆ ਕਿ 1902 ਆਉਂਦੇ-ਆਉਂਦੇ ਕੇ.ਜੀ.ਐੱਫ. ਭਾਰਤ ਦਾ 95 ਫੀਸਦੀ ਸੋਨਾ ਕੱਢਣ ਲੱਗਾ। ਇਸ ਦੇ ਚੱਲਦੇ 1905 ਵਿਚ ਸੋਨੇ ਦੀ ਖੋਦਾਈ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ 6ਵੇਂ ਨੰਬਰ 'ਤੇ ਪਹੁੰਚ ਗਿਆ।
KGF ਨੂੰ ਕਿਹਾ ਜਾਂਦਾ ਸੀ ਛੋਟਾ ਇੰਗਲੈਂਡ
ਕੋਲਾਰ ਗੋਲਡ ਫੀਲਡ ਉਰਫ ਕੇ.ਜੀ.ਐੱਫ. ਵਿਚ ਸੋਨਾ ਮਿਲਣ ਤੋਂ ਬਾਅਦ ਉਥੋਂ ਦੀ ਸੂਰਤ ਬਦਲ ਗਈ ਸੀ। ਉਸ ਸਮੇਂ ਦੇ ਬ੍ਰਿਟਿਸ਼ ਸਰਕਾਰ ਦੇ ਅਧਿਕਾਰੀ ਅਤੇ ਇੰਜੀਨੀਅਰ ਉਥੇ ਆਪਣੇ ਘਰ ਬਣਾਉਣ ਲੱਗੇ। ਲੋਕਾਂ ਨੂੰ ਉਥੋਂ ਦਾ ਮਾਹੌਲ ਬਹੁਤ ਪਸੰਦ ਆਉਣ ਲੱਗਾ, ਕਿਉਂਕਿ ਉਹ ਜਗ੍ਹਾ ਠੰਡੀ ਸੀ। ਉਥੇ ਜਿਸ ਤਰ੍ਹਾਂ ਨਾਲ ਬ੍ਰਿਟਿਸ਼ ਅੰਦਾਜ਼ ਵਿਚ ਘਰਾਂ ਦਾ ਨਿਰਮਾਣ ਹੋਇਆ। ਉਸ ਤੋਂ ਜਾਪਦਾ ਸੀ ਕਿ ਉਹ ਜਿਵੇਂ ਇੰਗਲੈਂਡ ਹੀ ਹੈ। ਡੈਕਨ ਹੇਰਾਲਡ ਮੁਤਾਬਕ ਇਸੇ ਦੇ ਚੱਲਦੇ ਕੇ.ਜੀ.ਐੱਫ. ਨੂੰ ਛੋਟਾ ਇੰਗਲੈਂਡ ਕਿਹਾ ਜਾਂਦਾ ਸੀ।
1930 ਤੋਂ ਬਾਅਦ ਇਥੇ 30,000 ਮਜ਼ਦੂਰ ਕਰਦੇ ਸਨ ਕੰਮ
ਕੇ.ਜੀ.ਐੱਫ. ਦੀ ਪਾਣੀ ਦੀ ਜ਼ਰੂਰਤ ਪੂਰੀ ਕਰਨ ਲਈ ਬ੍ਰਿਟਿਸ਼ ਸਰਕਾਰ ਨੇ ਨੇੜੇ ਹੀ ਇਕ ਤਲਾਬ ਦਾ ਨਿਰਮਾਣ ਕੀਤਾ। ਉਥੋਂ ਕੇ.ਜੀ.ਐੱਫ. ਤੱਕ ਪਾਣੀ ਦੀ ਪਾਈਪਲਾਈਨ ਦਾ ਇੰਤਜ਼ਾਮ ਕੀਤਾ ਗਿਆ। ਅੱਗੇ ਚੱਲ ਕੇ ਉਹੀ ਤਲਾਬ ਕੇ.ਜੀ.ਐੱਫ. ਦੇ ਖਿੱਚ ਦਾ ਮੁੱਖ ਕੇਂਦਰ ਬਣ ਗਿਆ। ਅਜਿਹੇ ਵਿਚ ਲੋਕ ਉਥੇ ਘੁੰਮਣ ਜਾਣ ਲੱਗੇ ਸਨ। ਨਾਲ ਹੀ ਸੋਨੇ ਦੀ ਖਾਨ ਦੇ ਚੱਲਦੇ ਆਸ-ਪਾਸ ਦੇ ਸੂਬਿਆਂ ਤੋਂ ਉਥੇ ਮਜ਼ਦੂਰ ਆ ਕੇ ਕੰਮ ਕਰਨ ਲੱਗੇ ਸਨ। ਸਾਲ 1930 ਤੋਂ ਬਾਅਦ ਇਸ ਥਾਂ 'ਤੇ 30,000 ਮਜ਼ਦੂਰ ਕੰਮ ਕਰਦੇ ਸਨ।
ਇਸ ਲਈ ਕੰਪਨੀ ਨੇ ਖੋਦਾਈ ਬੰਦ ਕਰਨ ਦਾ ਲਿਆ ਫੈਸਲਾ
ਦੇਸ਼ ਨੂੰ ਜਦੋਂ ਆਜ਼ਾਦੀ ਮਿਲੀ, ਤਾਂ ਭਾਰਤ ਸਰਕਾਰ ਨੇ ਇਸ ਥਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਉਸ ਦੇ ਤਕਰੀਬਨ ਇਕ ਦਹਾਕੇ ਬਾਅਦ 1956 ਵਿਚ ਇਸ ਖਾਨ ਦਾ ਰਾਸ਼ਟਰੀਕਰਣ ਕਰ ਦਿੱਤਾ ਗਿਆ। 1970 ਵਿਚ ਭਾਰਤ ਸਰਕਾਰ ਦੀ ਭਾਰਤ ਗੋਲਡ ਮਾਈਨਸ ਲਿਮਟਿਡ ਕੰਪਨੀ ਨੇ ਉਥੇ ਕੰਮ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਸਫਲਤਾ ਮਿਲਣ ਤੋਂ ਬਾਅਦ ਸਮੇਂ ਦੇ ਨਾਲ ਕੰਪਨੀ ਦਾ ਫਾਇਦਾ ਘੱਟ ਹੁੰਦਾ ਗਿਆ। 1979 ਤੋਂ ਬਾਅਦ ਤਾਂ ਹਾਲ ਇਹ ਸੀ ਕਿ ਕੰਪਨੀ ਦੇ ਕੋਲ ਆਪਣੇ ਮਜ਼ਦੂਰਾਂ ਨੂੰ ਦੇਣ ਲਈ ਪੈਸੇ ਨਹੀਂ ਬਚੇ। ਕੇ.ਜੀ.ਐੱਫ. ਦਾ ਪ੍ਰਦਰਸ਼ਨ 80 ਦੇ ਦਹਾਕੇ ਦੌਰਾਨ ਖਰਾਬ ਹੁੰਦਾ ਗਿਆ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਥੋਂ ਸੋਨਾ ਨਿਕਲਣ ਵਿਚ ਜਿੰਨਾ ਪੈਸਾ ਲੱਗ ਰਿਹਾ ਸੀ, ਉਹ ਹਾਸਲ ਸੋਨੇ ਦੀ ਕੀਮਤ ਤੋਂ ਵੀ ਜ਼ਿਆਦਾ ਹੋ ਗਈ ਸੀ। ਇਸ ਦੇ ਚੱਲਦੇ 2001 ਵਿਚ ਭਾਰਤ ਗੋਲਡ ਮਾਈਨਸ ਲਿਮਟਿਡ ਕੰਪਨੀ ਨੇ ਉਥੇ ਸੋਨੇ ਦੀ ਖੋਦਾਈ ਬੰਦ ਕਰਨ ਦਾ ਫੈਸਲਾ ਲਿਆ। ਉਸ ਤੋਂ ਬਾਅਦ ਉਹ ਥਾਂ ਇਕ ਖੰਡਰ ਬਣ ਗਈ। ਮੰਨਿਆ ਜਾਂਦਾ ਹੈ ਕਿ ਕੇ.ਜੀ.ਐੱਫ. ਵਿਚ ਅੱਜ ਵੀ ਸੋਨਾ ਹੈ।
ਕੇ.ਜੀ.ਐੱਫ. ਵਿਚ ਖਨਨ 121 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲਿਆ। ਸਾਲ 2001 ਤੱਕ ਉਥੇ ਖੋਦਾਈ ਹੁੰਦੀ ਰਹੀ। ਇਕ ਰਿਪੋਰਟ ਮੁਤਾਬਕ ਉਨ੍ਹਾਂ 121 ਸਾਲਾਂ ਵਿਚ ਕੇ.ਜੀ.ਐੱਫ. ਦੀ ਖਦਾਨ ਤੋਂ 900 ਟਨ ਤੋਂ ਵੀ ਜ਼ਿਆਦਾ ਸੋਨਾ ਕੱਢਿਆ ਗਿਆ ਸੀ। ਐੱਚ.ਡੀ.ਐੱਫ. ਸੀ. ਸਕਿਓਰਿਟੀਜ਼ ਮੁਤਾਬਕ ਦਿੱਲੀ ਵਿਚ ਸਪਾਟ ਮਾਰਕੀਟ ਵਿਚ ਸੋਨੇ ਦਾ ਬੰਦ ਭਾਵ 51,812 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਹਿਸਾਬ ਨਾਲ ਇਕ ਕਿਲੋਗ੍ਰਾਮ ਸੋਨੇ ਦੀ ਕੀਮਤ 51,81,200 ਰੁਪਏ ਹੈ। ਇਸ ਹਿਸਾਬ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ 900 ਟਨ ਸੋਨਾ ਆਖਿਰ ਕੰਨੇ ਦਾ ਹੋਵੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर