LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੈੱਬ ਸੀਰੀਜ਼ 'ਮਿਰਜ਼ਾਪੁਰ-2' ਦੇ ਮਸ਼ਹੂਰ ਅਦਾਕਾਰ ਦੀ ਹੋਈ ਮੌਤ

mirzapur2

ਨਵੀਂ ਦਿੱਲੀ: ਆਪਣੀ ਦਮਦਾਰ ਅਦਾਕਾਰੀ ਦੀ ਬਦੌਲਤ ਪ੍ਰਸਿੱਧੀ ਹਾਸਲ ਕਰਨ ਵਾਲੇ ਅਦਾਕਾਰ ਇਸ ਦੁਨੀਆ ਵਿਚ ਨਹੀਂ ਰਹੇ। ਵੈੱਬ ਸੀਰੀਜ਼ (Web Series) 'ਮਿਰਜ਼ਾਪੁਰ-2' ('Mirzapur-2') ਵਿਚ ਲਲਿਤ (Lalit) ਕਿਰਦਾਰ ਨਿਭਾਉਣ ਵਾਲੇ ਐਕਟਰ ਬ੍ਰਹਿਮਾ ਮਿਸ਼ਰਾ (Actor Brahma Mishra) ਨਹੀਂ ਰਹੇ। ਐਕਟਰ ਦਿਵਯੇਂਦੁ ਸ਼ਰਮਾ (Actor Divyendu Sharma) ਨੇ ਇੰਸਟਾਗ੍ਰਾਮ (Instagram) 'ਤੇ ਲਲਿਤ ਦੀ ਤਸਵੀਰ ਸ਼ੇਅਰ ਕਰਕੇ ਦੁੱਖ ਭਰੀ ਖਬਰ ਸ਼ੇਅਰ ਕੀਤੀ ਹੈ।

ਲਲਿਤ ਦੇ ਰੋਲ ਵਿਚ ਸਭ ਦਾ ਦਿਲ ਜਿੱਤਣ ਵਾਲੇ ਬ੍ਰਹਿਮਾ ਮਿਸ਼ਰਾ ਦਾ ਇੰਨੀ ਘੱਟ ਉਮਰ ਵਿਚ ਜਾਣਾ ਹਰ ਕਿਸੇ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਹੈ। ਦਿਵੇਂਦੂ ਸ਼ਰਮਾ ਦੀ ਪੋਸਟ ਕਰਕੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਹੁਣ ਉਹ ਇਸ ਦੁਨੀਆ ਵਿਚ ਨਹੀਂ ਹਨ। ਰਿਪੋਰਟ ਮੁਤਾਬਕ 36 ਸਾਲ ਦੇ ਬ੍ਰਹਿਮਾ ਮਿਸ਼ਰਾ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਵਰਸੋਵਾ ਸਥਿਤ ਘਰ ਵਿਚ ਬਾਥਰੂਮ ਵਿਚ ਡਿਕੰਪੋਜ਼ਡ ਹਾਲਤ ਵਿਚ ਪਾਇਆ ਗਿਆ। ਵਰਸੋਵਾ ਪੁਲਿਸ ਮੁਤਾਬਕ ਸ਼ੁਰੂਆਤੀ ਰਿਪੋਰਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਲਲਿਤ ਜਦੋਂ ਬਾਥਰੂਮ ਵਿਚ ਸਨ ਤਾਂ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਅਤੇ ਉਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਹਾਲਾਂਕਿ ਅਜੇ ਫਾਈਨਲ ਰਿਪੋਰਟ ਆਉਣੀ ਬਾਕੀ ਹੈ। ਅਦਾਕਾਰ ਬ੍ਰਹਿਮਾ ਮਿਸ਼ਰਾ ਪਿਛਲੇ ਚਾਰ ਸਾਲਾਂ ਤੋਂ ਆਪਣੇ ਕਿਰਾਏ ਦੇ ਅਪਾਰਟਮੈਂਟ ਵਿਚ ਇਕੱਲੇ ਰਹਿ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਰਸੋਵਾ ਇਨਲਾਖਸ ਸੁਸਾਇਟੀ ਤੋਂ ਅਜੀਬ ਬਦਬੂ ਦੀ ਸ਼ਿਕਾਇਤ ਵਾਲਾ ਕਾਲ ਆਇਆ ਸੀ। ਜਦੋਂ ਉਹ ਬ੍ਰਹਿਮਾ ਦੇ ਫਲੈਟ 'ਚ ਪਹੁੰਚੇ ਤਾਂ ਉਹ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਪੁਲਿਸ ਨੇ ਚਾਬੀ ਬਣਾਉਣ ਵਾਲੇ ਨੂੰ ਬੁਲਾਇਆ ਅਤੇ ਡੁਪਲੀਕੇਟ ਚਾਬੀ ਨਾਲ ਫਲੈਟ ਦਾ ਦਰਵਾਜ਼ਾ ਖੋਲਿਆ ਗਿਆ। ਫਲੈਟ ਦੇ ਅੰਦਰ ਜਾਣ ਤੋਂ ਬਾਅਦ ਪੁਲਿਸ ਨੂੰ ਸਮਝ ਆਇਆ ਕਿ ਬਦਬੂ ਬਾਥਰੂਮ ਤੋਂ ਆ ਰਹੀ ਹੈ। ਜਦੋਂ ਪੁਲਿਸ ਬਾਥਰੂਮ ਵਿਚ ਗਈ ਤਾਂ ਉਨ੍ਹਾਂ ਨੂੰ ਬ੍ਰਹਿਮਾ ਦੀ ਲਾਸ਼ ਡਿਕੰਪੋਜ਼ਡ ਹਾਲਤ ਵਿਚ ਮਿਲਿਆ।

Also Read: ਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਨੂੰ ਲਾਏ ਰਗੜੇ, ਲਾਏ ਇਹ ਇਲਜ਼ਾਮ

In The Market