ਮੁੰਬਈ (ਇੰਟ) – ਪਹਿਲੀ ਵਾਰ ਇਸ ਸਾਲ (Hrithik Roshan) ਰਿਤਿਕ ਰੌਸ਼ਨ ਦੀਪਿਕਾ ਪਾਦੁਕੋਣ (Deepika Padukone) ਨਾਲ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਨਿਰਦੇਸ਼ਿਤ ‘ਫਾਈਟਰ’ ’ਚ ਦੀਪਿਕਾ ਤੇ ਰਿਤਿਕ ਦੀ ਜੋੜੀ ਦਿਖਾਈ ਦੇਵੇਗੀ। ਸਿਧਾਰਥ ਇਸ ਤੋਂ ਪਹਿਲੇ ਰਿਤਿਕ ਨੂੰ ਲੈ ਕੇ ਬੇਹੱਦ ਕਾਮਯਾਬ ਫ਼ਿਲਮ ‘ਵਾਰ’ ਬਣਾ ਚੁੱਕੇ ਹਨ।
ਹਾਲ ਹੀ ਵਿਚ ਰਿਤਿਕ ਰੋਸ਼ਨ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਸਪੱਸ਼ਟ ਤੌਰ 'ਤੇ ਖੁਲਾਸਾ ਕੀਤਾ ਹੈ ਕਿ ਫਾਈਟਰ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
‘ਵਾਰ’ ’ਚ ਵਾਣੀ ਕਪੂਰ ਫੀਮੇਲ ਲੀਡ ’ਚ ਸੀ, ਜਦਕਿ ਟਾਈਗਰ ਸ਼ਰਾਫ ਨੇ ਰਿਤਿਕ ਨਾਲ ਮੁੱਖ ਭੂਮਿਕਾ ਨਿਭਾਈ ਸੀ। ਰਿਤਿਕ ਨੇ ‘ਫਾਈਟਰ’ ਦੇ ਸ਼ੁਰੂ ਹੋਣ ਦੇ ਸੰਕੇਤ ਸੋਸ਼ਲ ਮੀਡੀਆ ’ਤੇ ਤਸਵੀਰਾਂ ਪੋਸਟ ਕਰਕੇ ਦਿੱਤੇ ਹਨ। ਇੰਸਟਾਗ੍ਰਾਮ ’ਤੇ ਦੀਪਿਕਾ ਤੇ ਫ਼ਿਲਮ ਦੀ ਬਾਕੀ ਟੀਮ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਰਿਤਿਕ ਨੇ ਲਿਖਿਆ, ‘ਇਹ ਗੈਂਗ ਉਡਾਨ ਭਰਨ ਲਈ ਤਿਆਰ ਹੈ।’
The gang is ready for takeoff. #Fighter pic.twitter.com/E0zkfQpUVs
— Hrithik Roshan (@iHrithik) July 9, 2021
ਦੱਸ ਦੇਈਏ ਕਿ ਫਿਲਮ 'ਫਾਈਟਰ' ਇਕ ਅੰਤਰਰਾਸ਼ਟਰੀ ਫਿਲਮ ਦੀ ਤਰ੍ਹਾਂ ਬਣਨ ਜਾ ਰਹੀ ਹੈ ਅਤੇ ਇਸ ਦੇ ਲਈ ਵਾਇਆਕੋਮ 18 ਸਟੂਡੀਓ ਨੇ ਫਿਲਮ ਨਿਰਮਾਣ ਅਤੇ ਫਿਲਮ ਨਿਰਮਾਣ ਵਿਧੀ ਦੀ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर