LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਰਭਵਤੀ ਹੈ ਖੂਬਸੂਰਤ ਸੰਸਦ ਮੈਂਬਰ ਨੁਸਰਤ ਜਹਾਂ ਪਰ ਪਤੀ ਨੇ ਕਿਹਾ ਇਹ ਮੇਰਾ ਬੱਚਾ ਨਹੀਂ

nursut

ਮੁੰਬਈ: ਬੰਗਾਲੀ ਫਿਲਮਾਂ ਦੀ ਖੂਬਸੂਰਤ ਨਾਇਕਾ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ (Nusrat Jahan) ਨੁਸਰਤ ਜਹਾਂ ਦੇ ਗਰਭਵਤੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੁਸਰਤ ਜਹਾਂ ਨੂੰ ਵਧਾਈ ਮਿਲਣ ਦੀ ਬਜਾਏ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਨੁਸਰਤ ਜਹਾਂ ਗਰਭਵਤੀ ਹੈ ਤੇ ਮਾਂ ਬਣਨ ਦੀਆਂ ਤਿਆਰੀਆਂ ਕਰ ਰਹੀ ਹੈ।

ਇਹ ਵੀ ਪੜੋ: ਖੜਗੇ ਕਮੇਟੀ ਅੱਜ ਹਾਈਕਮਾਨ ਨੂੰ ਸੌਂਪੇਗੀ ਅੰਤਿਮ ਰਿਪੋਰਟ

ਦੱਸ ਦੇਈਏ ਕਿ (Nusrat Jahan) ਨੁਸਰਤ ਜਹਾਂ ਇਕ ਬਹੁਤ ਮਸ਼ਹੂਰ ਹਸਤੀ ਹੈ। ਉਹ ਬਹੁਤ ਸਾਰੇ ਮੁੱਦਿਆਂ 'ਤੇ ਆਪਣੀ ਖੁੱਲ੍ਹੀ ਰਾਏ ਪ੍ਰਗਟਾਉਣ ਲਈ ਜਾਣੀ ਜਾਂਦੀ ਹੈ। ਅਦਾਕਾਰੀ ਤੇ ਰਾਜਨੀਤੀ ਵਿਚ ਉਸ ਦਾ ਸਫਲ ਕਰੀਅਰ ਹੈ। ਨੁਸਰਤ ਜਹਾਂ ਦਾ ਵਿਆਹ ਕਾਰੋਬਾਰੀ ਨਿਖਿਲ ਜੈਨ ਨਾਲ ਹੋਇਆ ਜੋ ਹਿੰਦੂ ਹਨ। ਨੁਸਰਤ ਕੁਝ ਮਹੀਨਿਆਂ ਤੋਂ ਗਰਭਵਤੀ ਹੈ ਤੇ ਉਹ ਆਪਣੇ ਆਉਣ ਵਾਲੇ ਬੱਚੇ ਤੇ ਆਪਣੀ ਦੇਖਭਾਲ ਕਰ ਰਹੀ ਹੈ।

ਇਹ ਵੀ ਪੜੋ: 15 ਜੂਨ ਨੂੰ ਮੁੱਖ ਮੰਤਰੀ ਕੈਪਟਨ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ : ਸੁਖਬੀਰ ਬਾਦਲ

ਸੰਸਦ ਮੈਂਬਰ (Nusrat Jahan) ਨੁਸਰਤ ਜਹਾਂ ਦੇ ਗਰਭਵਤੀ ਹੋਣ 'ਤੇ ਪਤੀ ਨਿਖਿਲ ਜੈਨ ਦਾ ਕਹਿਣਾ ਹੈ ਕਿ ਇਹ ਬੱਚਾ ਉਸਦਾ ਨਹੀਂ ਹੈ। ਦੱਸ ਦੇਈਏ ਪਿਛਲੇ ਕੁਝ ਹਫਤਿਆਂ ਤੋਂ ਪਤੀ ਨਿਖਿਲ ਅਤੇ (Nusrat Jahan) ਨੁਸਰਤ ਜਹਾਂ ਵਿਚਾਲੇ ਰਿਸ਼ਤਿਆਂ ਨੂੰ ਲੈ ਕੇ ਅਣਬਣੀ ਚਲ ਰਹੀ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by Nusrat (@nusratchirps)

 

ਨੁਸਰਤ ਆਪਣੇ ਪਤੀ ਦਾ ਘਰ ਛੱਡ ਕੇ ਆਪਣੇ ਮਾਤਾ ਪਿਤਾ ਕੋਲ ਰਹਿ ਰਹੀ ਹੈ। ਦੂਜੇ ਪਾਸੇ ਬੰਗਾਲੀ ਵੈੱਬਸਾਈਟਾਂ ਕਹਿ ਰਹੀਆਂ ਹਨ ਕਿ ਨੁਸਰਤ ਛੇ ਮਹੀਨੇ ਦੀ ਗਰਭਵਤੀ ਹੈ। ਹਾਲਾਂਕਿ, ਇਹ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨੁਸਰਤ ਦੇ ਪਤੀ ਨਿਖਿਲ ਜੈਨ ਨੂੰ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੋਵਾਂ ਦਾ ਰਿਸ਼ਤਾ ਪਹਿਲਾਂ ਹੀ ਖਰਾਬ ਹੈ।

ਨੁਸਰਤ (Nusrat Jahan) ਨੇ ਇਕ ਬਿਆਨ ਜਾਰੀ ਕਰਕੇ ਨਿਖਿਲ ਤੋਂ ਉਸ ਦੇ ਵੱਖ ਹੋਣ ਦਾ ਖੁਲਾਸਾ ਕੀਤਾ ਹੈ ਅਤੇ ਉਸ ‘ਤੇ ਗੰਭੀਰ ਦੋਸ਼ ਵੀ ਲਗਾਏ ਹਨ। ਹੁਣ ਉਸਨੇ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਉਟਸ ਤੋਂ ਡਿਲੀਟ ਕਰ ਦਿੱਤੀਆਂ ਹਨ।

In The Market