LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਦਿਵੀ ਸ਼ੇਸ਼ ਦੀ ਮੇਜਰ ਇਸ ਦਿਨ ਹੋਵੇਗੀ ਰਿਲੀਜ਼, 26/11 ਹਮਲੇ 'ਤੇ ਹੈ ਅਧਾਰਿਤ

4f major

ਮੁੰਬਈ : ਸਾਊਥ ਦੇ ਐਕਟਰ ਅਦਿਵੀ ਸ਼ੇਸ਼ (Actor Adivi Shesh from South) ਦੀ ਫਿਲਮ 'ਮੇਜਰ' ਦਾ ਦਰਸ਼ਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਆਖਿਰਕਾਰ ਹੁਣ ਇਹ ਲੰਬਾ ਇੰਤਜ਼ਾਮ ਖਤਮ ਹੋਣ ਵਾਲਾ ਹੈ। ਅਤੇ 2008 ਦੇ ਮੁੰਬਈ ਅੱਤਵਾਦੀ ਹਮਲੇ (Mumbai terror attacks) ਦੇ ਸ਼ਹੀਦ ਮੇਜਰ ਸੰਦੀਪ ਉੰਨੀਕ੍ਰਿਸ਼ਨਨ (Martyr Major Sandeep Unnikrishnan) ਦੀ ਕਹਾਣੀ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੀ ਹੈ। ਇਸ ਫਿਲਮ ਵਿਚ ਅਭਿਨੇਤਾ ਅਦਿਵੀ ਸ਼ੇਸ਼ ਮੇਜਰ ਸੰਦੀਪ (Adivi Shesh Major Sandeep) ਦਾ ਕਿਰਦਾਰ ਨਿਭਾਅ ਰਹੇ ਹਨ। ਕੋਰੋਨਾ ਦੇ ਚੱਲਦੇ ਕਈ ਵਾਰ ਇਸ ਫਿਲਮ ਦੀ ਰਿਲੀਜ਼ ਨੂੰ ਟਾਲਿਆ ਜਾ ਚੁੱਕਾ ਹੈ। ਹਾਲਾਂਕਿ ਹੁਣ ਇਸ ਫਿਲਮ ਦੀ ਰਿਲੀਜ਼ ਦੀ ਉਮੀਦ ਨਜ਼ਰ ਆ ਰਹੀ ਹੈ। ਮੇਜਰ ਦੀ ਰਿਲੀਜ਼ ਬਾਰੇ ਐਕਟਰ ਅਦਿਵੀ ਸ਼ੇਸ਼ ਨੇ ਸੋਸ਼ਲ ਮੀਡੀਆ (Social media) 'ਤੇ ਪੋਸਟ ਰਾਹੀਂ ਦਿੱਤੀ ਹੈ। Also Read : ਯੂ.ਐੱਸ. ਆਰਮੀ ਨੂੰ ਦੇਖ ਅੱਤਵਾਦੀ ਨੇ ਪਰਿਵਾਰ ਸਮੇਤ ਖੁਦ ਨੂੰ ਉਡਾਇਆ

Adivi Sesh's Major postpones release amid the coronavirus crisis: 'Let's  celebrate when times get better' | Entertainment News,The Indian Express

ਸ਼ਹੀਦ ਮੇਜਰ ਸੰਦੀਪ ਦੇ ਜੀਵਨ 'ਤੇ ਅਧਾਰਿਤ ਫਿਲਮ ਮੇਜਰ 27 ਮਈ 2021 ਨੂੰ ਰਿਲੀਜ਼ ਕੀਤੀ ਜਾਵੇਗੀ। ਅਭਿਨੇਤਾ ਅਦਿਵੀ ਸ਼ੇਸ਼ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਤੋਂ ਇਹ ਖਬਰ ਸਾਂਝੀ ਕਰਦੇ ਹੋਏ ਲਿਖਿਆ, ਇਹ ਗਰਮੀ 27 ਮਈ 2022 ਨੂੰ ਫਿਲਮ ਮੇਜਰ ਪੂਰੀ ਦੁਨੀਆ ਵਿਚ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਮੇਜਰ ਦਾ ਵਾਅਦਾ ਹੈ ਕਿ ਇਹ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਹਿੰਦੀ, ਤੇਲਗੂ ਅਤੇ ਮਲਿਆਲਮ ਭਾਸ਼ਾ ਵਿਚ ਰਿਲੀਜ਼ ਹੋਵੇਗੀ। ਸ਼ਸ਼ੀ ਕਿਰਣ ਟਿੱਕਾ ਵਲੋਂ ਨਿਰਦੇਸ਼ਿਤ, ਇਹ ਫਿਲਮ ਐਕਸ਼ਨ-ਡਰਾਮਾ ਮੇਜਰ ਸੰਦੀਪ ਉਨੀਕ੍ਰਿਸ਼ਨਨ ਦੀ ਜਰਨੀ ਨੂੰ ਦਿਖਾਉਂਦੀ ਹੈ, ਜਿਨ੍ਹਾਂ ਨੇ ਮੁੰਬਈ 2008 ਦੇ ਅੱਤਵਾਦੀ ਹਮਲਿਆਂ ਦੌਰਾਨ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਸੀ। ਇਸ ਫਿਲਮ ਦਾ ਨਿਰਮਾਣ ਸੋਨੀ ਪਿਕਚਰਸ ਫਿਲਮਸ ਇੰਡੀਆ ਨੇ ਅਭਿਨੇਤਾ-ਨਿਰਮਾਤਾ ਮਹੇਸ਼ ਬਾਬੂ ਦੀ ਕੰਪਨੀ ਜੇ.ਐੱਮ.ਬੀ. ਐਂਟਰਟੇਨਮੈਂਟ ਅਤੇ ਏ.ਐੱਸ. ਮੂਵੀਜ਼ ਦੇ ਸਹਿਯੋਗ ਨਾਲ ਕੀਤਾ ਹੈ। ਫਿਲਮ ਮੇਜਰ ਵਿਚ ਅਦਿਵੀ ਸ਼ੇਸ਼ ਤੋਂ ਇਲਾਵਾ ਸ਼ੋਭਿਤਾ ਧੂਲਿਪਾਲਾ, ਸਈ ਮਾਂਜਰੇਕਰ, ਪ੍ਰਕਾਸ਼ ਰਾਜ, ਰੇਵਤੀ ਅਤੇ ਮੁਰਲੀ ਸ਼ਰਮਾ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਮੇਜਰ ਸੰਦੀਪ ਉਨੀਕ੍ਰਿਸ਼ਨਨ ਇਕ ਬਹਾਦੁਰ ਐਨ.ਐੱਸ.ਜੀ. ਕਮਾਂਡੋ ਸਨ। ਇਸ ਫਿਲਮ ਵਿਚ ਮੇਜਰ ਸੰਦੀਪ ਦੀ ਜਰਨੀ ਵਿਚ ਉਨ੍ਹਾਂ ਦੀ ਲਵ ਸਟੋਰੀ ਵੀ ਦਿਖਾਈ ਜਾਵੇਗੀ।

In The Market