ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਰਫ਼ਤਾਰ ਹੋਈ ਤੇਜ਼, 24 ਘੰਟੇ ‘ਚ ਆਏ 2.57 ਲੱਖ ਨਵੇਂ ਕੇਸ

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ (Corona) ਮਾਮਲਿਆਂ ਲਗਾਤਾਰ ਵਧਣ ਕਰਕੇ ਹਾਲਾਤ ਬੇਕਾਬੂ ਹੋ ਗਏ ਹਨ। ਇਸ ਵਿਚਾਲੇ ਹਰ ਦਿਨ ਢਾਈ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ…

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ (Corona) ਮਾਮਲਿਆਂ ਲਗਾਤਾਰ ਵਧਣ ਕਰਕੇ ਹਾਲਾਤ ਬੇਕਾਬੂ ਹੋ ਗਏ ਹਨ। ਇਸ ਵਿਚਾਲੇ ਹਰ ਦਿਨ ਢਾਈ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਮੌਤਾਂ ਦਾ ਅੰਕੜਾ ਵੀ ਚਾਰ ਹਜ਼ਾਰ ਤੋਂ ਪਾਰ ਬਣਿਆ ਹੋਇਆ ਹੈ। (Health Ministry)ਸਿਹਤ ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ ‘ਚ 257, 299 ਨਵੇਂ ਕੋਰੋਨਾ ਕੇਸ ਆਏ ਤੇ 4194 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ।

ਇੱਥੇ ਪੜੋ ਹੋਰ ਖ਼ਬਰਾਂ: ਸਾਗਰ ਧਨਖੜ ਕਤਲ ਮਾਮਲੇ ‘ਚ ਪੁਲਸ ਨੂੰ ਮਿਲਿਆ ਪਹਿਲਵਾਨ ਸੁਸ਼ੀਲ ਦਾ ਸੁਰਾਗ 

Corona ਕਰਕੇ 3,57,630 ਲੋਕਾਂ ਦੀ (Dead) ਮੌਤ ਹੋ ਗਈ। ਇਸ ਤੋਂ ਪਹਿਲਾਂ ਵੀਰਵਾਰ 2.59 ਲੱਖ ਨਵੇਂ ਕੇਸ ਦਰਜ ਕੀਤੇ ਗਏ ਸਨ ਤੇ 4,209 ਮਰੀਜ਼ਾਂ ਦੀ ਜਾਨ ਗਈ ਸੀ। 21 ਮਈ ਤਕ ਦੇਸ਼ ਭਰ ‘ਚ 19 ਕਰੋੜ, 33 ਲੱਖ, 72 ਹਜ਼ਾਰ, 819 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਇਕ ਰਿਪੋਰਟ ਦੇ ਮੁਤਾਬਿਕ ਹੁਣ ਤਕ  14 ਲੱਖ, 58 ਹਜ਼ਾਰ, 895 ਟੀਕੇ (Vaccine) ਲਾਏ ਗਏ। ਉੱਥੇ ਹੀ ਹੁਣ ਤਕ 32 ਕਰੋੜ, 64 ਲੱਖ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਕਰੀਬ 20.66 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਜਿਸ ਦਾ ਪੌਜ਼ਿਟੀਵਿਟੀ ਰੇਟ 12 ਫੀਸਦ ਤੋਂ ਜ਼ਿਆਦਾ ਹੈ।

ਵੇਖੋ ਕਿਸ ਦੇਸ਼ ਵਿਚ ਸਭ ਤੋਂ ਵੱਧ ਮੌਤਾਂ 
ਕੋਰੋਨਾ (Coronavirus) ਐਕਟਿਵ ਮਾਮਲੇ ‘ਚ ਦੁਨੀਆਂ ‘ਚ ਭਾਰਤ ਦਾ ਦੂਜਾ ਸਥਾਨ ਹੈ। ਦੁਨੀਆਂ ‘ਚ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਭਾਰਤ ‘ਚ ਹੋਈਆਂ ਹਨ।

ਹੋਰ ਖ਼ਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ:ਬਰਨਾਲਾ ਦੇ ਨੌਜਵਾਨ ਦਾ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ, ਜਾਣੋ ਕੀ ਹੈ ਪੂਰਾ ਮਾਮਲਾ

Leave a Reply

Your email address will not be published. Required fields are marked *