LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਚੰਨੀ ਵਲੋਂ ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਨੂੰ ਸਸਤੀ ਬਿਜਲੀ ਦਾ ਤੋਹਫਾ, ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਐਲਾਨ

1n cao

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਮੁੱਖ ਮੰਤਰੀ ਨੇ ਬਿਜਲੀ ਦੇ ਮੁੱਦੇ ਉੱਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਭ ਤੋਂ ਵਧੇਰੇ ਦਿੱਕਤ ਮਹਿੰਗੀ ਬਿਜਲੀ ਤੋਂ ਪੇਸ਼ ਆ ਰਹੀ ਹੈ। ਅੱਜ ਅਸੀਂ ਬਿਜਲੀ ਦੇ ਰੇਟ 3 ਰੁਪਏ ਘੱਟ ਕਰਨ ਜਾ ਰਹੇ ਹਾਂ। ਇਹ ਸਲੈਬ 7 ਕਿਲੋਵਾਟ ਤੱਕ ਲਈ ਜਾਰੀ ਰਹੇਗੀ।

Also Read: ਪੰਜਾਬ ਦੇ ਨਵੇਂ AG ਏਪੀਐੱਸ ਦਿਓਲ ਨੇ ਦਿੱਤਾ ਅਹੁਦੇ ਤੋਂ ਅਸਤੀਫਾ

ਪੰਜਾਬ ਮੁੱਖ ਮੰਤਰੀ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਪਹਿਲਾਂ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦਾ ਸਾਰੇ ਕਰਮਚਾਰੀ ਸਰਕਾਰ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਸਰਕਾਰ ਜੋ ਵੀ ਹੁਕਮ ਜਾਂ ਹਦਾਇਤਾਂ ਜਾਰੀ ਕਰਦੀ ਹੈ ਕਰਮਚਾਰੀ ਹੀ ਉਸ ਨੂੰ ਰੈਗੂਲੇਟ ਕਰਦੇ ਹਨ। ਇਸ ਲਈ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਲਈ ਸੂਬਾ ਸਰਕਾਰ ਵਲੋਂ 11 ਫੀਸਦੀ ਡੀਏ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਆਪਣੇ ਸਰਕਾਰੀ ਕਰਮਚਾਰੀਆਂ ਲਈ ਹਰ ਮਹੀਨੇ 440 ਕਰੋੜ ਰੁਪਏ ਵਧੇਰੇ ਖਰਚ ਕਰੇਗੀ। 

Also Read: T20 WC: ਨਿਊਜ਼ੀਲੈਂਡ ਤੋਂ ਭਾਰਤ ਦੀ ਹਾਰ ਤੋਂ ਬਾਅਦ ਟਵਿੱਟਰ 'ਤੇ ਟ੍ਰੈਂਡ ਹੋਇਆ BAN IPL, ਧੋਨੀ 'ਤੇ ਵੀ ਉੱਠੇ ਸਵਾਲ

ਇਸ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਨੇ ਸੂਬੇ ਵਿਚ ਬਿਜਲੀ ਦੇ ਮੁੱਦੇ ਉੱਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਾਸੀ ਮਹਿੰਗੀ ਬਿਜਲੀ ਤੋਂ ਬਹੁਚ ਪਰੇਸ਼ਾਨ ਹਨ। ਪਹਿਲਾਂ ਦੀਆਂ ਸਰਕਾਰਾਂ ਵਲੋਂ ਜੀਵੀਕੇ ਵਰਗੇ ਪਲਾਂਟਾਂ ਨਾਲ ਸਮਝੌਤੇ ਰੱਦ ਕੀਤੇ ਜਾ ਰਹੇ ਹਨ ਤੇ ਸੋਲਰ ਊਰਜਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਦੀਵਾਲੀ ਦੇ ਤੋਹਫੇ ਵਜੋਂ ਸਸਤੀ ਬਿਜਲੀ ਦੇਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 1 ਤੋਂ ਲੈ ਕੇ 7 ਕਿਲੋਵਾਟ ਤੱਕ ਦੇ ਸਾਰੇ ਉਪਭੋਗਤਾਵਾਂ ਲਈ ਬਿਜਲੀ ਦੀ ਦਰ ਵਿਚ 3 ਰੁਪਏ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ ਤੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

Also Read: CM ਚੰਨੀ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਜਾਰੀ, ਹੋ ਸਕਦੈ ਨੇ ਵੱਡੇ ਐਲਾਨ

ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਦਾ ਉਨ੍ਹਾਂ ਦੀ ਸਰਕਾਰ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੇ ਵੀ ਉਨ੍ਹਾਂ ਨੂੰ ਵਾਅਦਾ ਕੀਤਾ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਰਹੇਗੀ ਉਦੋਂ ਤੱਕ ਕਰਮਚਾਰੀਆਂ ਵਲੋਂ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਤੇ ਜੋ ਵੀ ਗੱਲ ਹੋਵੇਗੀ ਸਰਕਾਰ ਨਾਲ ਬੈਠ ਕੇ ਨਬੇੜੀ ਜਾਵੇਗੀ।

Also Read: ਥਾਈਲੈਂਡ ਨੇ ਇਨ੍ਹਾਂ ਦੇਸ਼ਾਂ ਲਈ ਖੋਲ੍ਹੀਆਂ ਸਰਹੱਦਾਂ, ਰੱਖੀਆਂ ਇਹ ਸ਼ਰਤਾਂ

In The Market