LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20 WC: ਨਿਊਜ਼ੀਲੈਂਡ ਤੋਂ ਭਾਰਤ ਦੀ ਹਾਰ ਤੋਂ ਬਾਅਦ ਟਵਿੱਟਰ 'ਤੇ ਟ੍ਰੈਂਡ ਹੋਇਆ BAN IPL, ਧੋਨੀ 'ਤੇ ਵੀ ਉੱਠੇ ਸਵਾਲ

1n6

ਨਵੀਂ ਦਿੱਲੀ: ਭਾਰਤ ਨੂੰ ਟੀ-20 ਵਿਸ਼ਵ ਕੱਪ 2021 ਦੇ ਦੂਜੇ ਮੈਚ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਕੇਨ ਵਿਲੀਅਮਸਨ ਦੀ ਨਿਊਜ਼ੀਲੈਂਡ ਟੀਮ ਨੇ ਦੁਬਈ 'ਚ ਖੇਡੇ ਗਏ ਮੈਚ 'ਚ ਵਿਰਾਟ ਬ੍ਰਿਗੇਡ ਨੂੰ ਅੱਠ ਵਿਕਟਾਂ ਨਾਲ ਹਰਾਇਆ। ਲਗਾਤਾਰ ਦੋ ਹਾਰਾਂ ਨਾਲ ਭਾਰਤੀ ਟੀਮ ਦਾ ਸੈਮੀਫਾਈਨਲ 'ਚ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ।

Also Read: CM ਚੰਨੀ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਜਾਰੀ, ਹੋ ਸਕਦੈ ਨੇ ਵੱਡੇ ਐਲਾਨ

ਨਿਊਜ਼ੀਲੈਂਡ ਖਿਲਾਫ ਮਿਲੀ ਹਾਰ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਕਾਫੀ ਗੁੱਸੇ 'ਚ ਹਨ। ਹੁਣ ਟਵਿੱਟਰ 'ਤੇ ਇੰਡੀਅਨ ਪ੍ਰੀਮੀਅਰ ਲੀਗ (IPL) 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਲਈ #BanIPL ਹੈਸ਼ਟੈਗ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਜਦੋਂ ਭਾਰਤ ਅੰਤਰਰਾਸ਼ਟਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਤਾਂ ਇੰਨੀ ਮਹਿੰਗੀ ਲੀਗ ਕਰਵਾਉਣ ਦਾ ਕੀ ਫਾਇਦਾ।

Also Read: ਥਾਈਲੈਂਡ ਨੇ ਇਨ੍ਹਾਂ ਦੇਸ਼ਾਂ ਲਈ ਖੋਲ੍ਹੀਆਂ ਸਰਹੱਦਾਂ, ਰੱਖੀਆਂ ਇਹ ਸ਼ਰਤਾਂ

ਇਸ ਤੋਂ ਇਲਾਵਾ ਪ੍ਰਸ਼ੰਸਕ ਮੈਂਟਰ ਧੋਨੀ ਦੀ ਭੂਮਿਕਾ 'ਤੇ ਵੀ ਸਵਾਲ ਉਠਾ ਰਹੇ ਹਨ। ਇਸਦੇ ਲਈ ਹੈਸ਼ਟੈਗ MentorDhoni ਦੀ ਵਰਤੋਂ ਕੀਤੀ ਜਾ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਟੀ-20 ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਐੱਮ.ਐੱਸ. ਨੂੰ ਮੈਂਟਰ ਨਿਯੁਕਤ ਕੀਤਾ ਹੈ। ਧੋਨੀ ਦੀ ਕਪਤਾਨੀ 'ਚ ਭਾਰਤ ਨੇ 2007 'ਚ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

Also Read: ਅੱਜ ਤੋਂ ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚੱਲੇਗੀ ਵ੍ਹਟਸਐਪ, ਦੇਖੋ ਪੂਰੀ ਲਿਸਟ

ਇਸ ਜਿੱਤ ਨਾਲ ਨਿਊਜ਼ੀਲੈਂਡ ਗਰੁੱਪ-2 ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਪਾਕਿਸਤਾਨ ਇਸ ਗਰੁੱਪ 'ਚ ਪਹਿਲੇ ਨੰਬਰ 'ਤੇ ਹੈ, ਜਿਸ ਨੇ ਹੁਣ ਤੱਕ ਤਿੰਨ ਮੈਚਾਂ 'ਚ 6 ਅੰਕ ਹਾਸਲ ਕੀਤੇ ਹਨ। 3 ਮੈਚਾਂ 'ਚ 2 ਜਿੱਤਾਂ ਨਾਲ ਅਫਗਾਨਿਸਤਾਨ ਦੀ ਟੀਮ ਦੂਜੇ ਨੰਬਰ 'ਤੇ ਹੈ। ਨਾਮੀਬੀਆ ਚੌਥੇ, ਭਾਰਤ ਪੰਜਵੇਂ ਅਤੇ ਸਕਾਟਲੈਂਡ ਦੀ ਟੀਮ ਆਖਰੀ ਸਥਾਨ 'ਤੇ ਹੈ।

In The Market