LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਸੰਕਟ ਸਮੇਤ ਹੋਰ ਮੁੱਦਿਆਂ 'ਤੇ BJP ਆਗੂ ਮਦਨ ਮੋਹਨ ਮਿੱਤਲ ਨੇ ਘੇਰੀ ਪੰਜਾਬ ਸਰਕਾਰ

bjp leaderr mital

ਚੰਡੀਗੜ੍ਹ:  ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਦੇ ਕਾਰਣ ਸੂਬਾ ਸਰਕਾਰ (Punjab Government) ਨੇ ਕਈ ਅਹਿਮ ਕਦਮ ਚੁੱਕੇ ਹਨ। ਉਥੇ ਹੀ ਇਸ 'ਤੇ ਰਾਜਨੀਤੀ (Politics) ਵੀ ਭੱਖ ਗਈ ਹੈ। ਇਸ ਵਿਚਾਲੇ ਬਿਜਲੀ ਸੰਕਟ ਨੂੰ ਲੈ ਕੇ BJP ਆਗੂ ਮਦਨ ਮੋਹਨ ਮਿੱਤਲ( BJP leader Madan Mohan Mittal) ਨੇ ਪੰਜਾਬ ਸਰਕਾਰ ਘੇਰੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਜਾਂ ਕੈਪਟਨ ਕਿੱਥੇ ਸਨ, ਫਿਰ ਬਿਜਲੀ ਸਮਝੌਤੇ ਦੀ ਸਮੀਖਿਆ  ਕਿਉਂ ਨਹੀਂ ਕੀਤੀ ਗਈ।

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸਾਨ ਜ਼ਮੀਨੀ ਕਾਨੂੰਨਾਂ ਦੇ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਹਨ, ਤਾਂ ਮੈਂ ਉਨ੍ਹਾਂ ਨਾਲ ਕੇਂਦਰ ਜਾਵਾਂਗਾ। ਮਾਈਨਿੰਗ ਮਾਫੀਆ ਬਾਰੇ ਮਿੱਤਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਰ ਮਾਫੀਆ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਹੁਣ ਤੱਕ ਕੋਈ ਮਾਫੀਆ ਖ਼ਤਮ ਨਹੀਂ ਹੋਇਆ। ਮਿੱਤਲ ਨੇ ਕਿਹਾ ਕਿ ਮੀਡੀਆ ਸੁਰਖੀਆਂ ਕਾਰਨ ਇੱਥੇ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋਵੇਗੀ, ਪਰ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਮਸਲਾ ਹੱਲ ਹੋ ਸਕਦਾ ਹੈ।

Read this- ਇਕੱਠੀਆਂ ਜਨਮ ਲੈਣ ਵਾਲੀਆਂ 3 ਭੈਣਾਂ ਇਕੱਠਿਆਂ ਹੋਈਆਂ ਪ੍ਰੈਗਨੈਂਟ

ਮੋਹਨ ਮਿੱਤਲ ਨੇ ਬਿਜਲੀ ਦੇ ਮੁੱਦੇ 'ਤੇ ਕਿਹਾ ਕਿ ਬਿਜਲੀ ਘਾਟ ਦਾ ਮੁੱਖ ਕਾਰਨ ਪੰਜਾਬ ਸਰਕਾਰ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੁਝ ਥਰਮਲ ਪਲਾਂਟ ਬੰਦ ਕਰ ਦਿੱਤੇ ਹਨ ਜਿਸ ਕਾਰਨ ਸਮੱਸਿਆ ਆ ਰਹੀ ਹੈ ਪਰ ਪੰਜਾਬ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਸ ਨਾਲ ਕਿੰਨਾ ਨੁਕਸਾਨ ਹੋਏਗਾ।

 

ਮਿੱਤਲ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਕੈਪਟਨ ਸਰਕਾਰ ਨੇ ਸੱਤਾ ਸੰਭਾਲ ਲਈ ਸੀ, ਉਦੋਂ ਵੀ ਕਿਹਾ ਗਿਆ ਸੀ ਕਿ ਸਾਰੇ ਮੁੱਦਿਆਂ ਦੀ ਸਮੀਖਿਆ ਕੀਤੀ ਜਾਏਗੀ, ਪਰ ਹੁਣ 4 ਸਾਲ ਬੀਤ ਚੁੱਕੇ ਹਨ, ਅਜੇ ਤੱਕ ਸਮੀਖਿਆ ਕਿਉਂ ਨਹੀਂ ਕੀਤੀ ਗਈ?ਕਿਸਾਨੀ ਮਸਲੇ ‘ਤੇ BJP ਆਗੂ ਮਦਨ ਮੋਹਨ ਮਿੱਤਲ ਨੇ ਵੱਡਾ ਬਿਆਨ ਦਿੱਤਾ ਹੈ। 

Read this-ਬਿਜਲੀ ਸਕੰਟ ਨੂੰ ਲੈ ਕੇ ਸਿਆਸਤ ਗਰਮਾਈ, AAP ਦੇ 23 ਲੀਡਰਾਂ ਖਿਲਾਫ ਕੇਸ ਦਰਜ

ਕਿਸਾਨਾਂ ਨੂੰ ਭੇਜੇ  ਸੱਦੇ ਵਿਚ ਕਿਹਾ ਮੈਂ ਤੁਹਾਡੇ ਨਾਲ ਜਾਵਾਂਗਾ ਅਤੇ ਟੇਬਲ ਟਾਕ ਰਾਹੀਂ ਮਸਲਾ ਹੱਲ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੁੱਲੇ ਮਨ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਨਾਲ ਜਾ ਕੇ ਉਨ੍ਹਾਂ ਦੀ ਗੱਲਬਾਤ ਕਰਵਾਉਣ ਲਈ ਤਿਆਰ ਹਾਂ ਤਾਂ ਜੋ ਮਸਲੇ ਦਾ ਹੱਲ ਕੱਢਿਆ ਜਾਵੇ। 

In The Market