LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਨਾਮ ਚੜੂਨੀ ਕਿਸਾਨਾਂ ਨਾਲ ਦਿੱਲੀ ਹੋਏ ਰਵਾਨਾ, ਕਿਹਾ- ਮਿਸ਼ਨ ਪੰਜਾਬ' ਜਾਰੀ ਰਹੇਗਾ

chuni

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਵੱਲੋਂ ਬੀਤੇ ਦਿਨੀ ਹੀ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਚੜੂਨੀ (Gurnam Chaduni) ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਦੇ ਤਹਿਤ ਅੱਜ ਦਿੱਲੀ ਮੋਰਚੇ ਲਈ ਗੁਰਨਾਮ ਚੜੂਨੀ ਦੀ ਅਗਵਾਈ ਹੇਠ ਇੱਕ ਹੋਰ ਜੱਥਾ ਅੱਜ ਰੋਹਦ ਟੋਲ ਤੋਂ ਰਵਾਨਾ ਹੋਇਆ ਹੈ।

read this- 1 ਅਗਸਤ ਤੋਂ ਹੋਣ ਵਾਲੇ ਹਨ ਇਹ 5 ਬਦਲਾਅ, ATM 'ਚੋਂ ਕੈਸ਼ ਕਢਵਾਉਣ 'ਤੇ ਦੇਣਾ ਪਵੇਗਾ ਚਾਰਜ

ਇਸ ਦੌਰਾਨ ਗੁਰਨਾਮ ਚੜੂਨੀ (Gurnam Chaduni)ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।  ਉਨ੍ਹਾਂ ਨੇ  ਕਿ ਮਿਸ਼ਨ ਪੰਜਾਬ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਰੋਕਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਸਜ਼ਾ ਭੁਗਤੀ ਹੈ। ਚੜੂਨੀ ਨੇ ਕਿਹਾ, "ਭਾਜਪਾ ਨੂੰ ਹਰਾਉਣ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ। ਜੇ ਵਾਪਸ ਵੀ ਹੋਏ ਤਾਂ ਡੈੱਥ ਵਰੰਟ ਕੈਂਸਲ ਨਹੀਂ ਹੋਏਗਾ, ਵੈਂਟੀਲੇਟਰ ਤੋਂ ਨਹੀਂ ਹਟਾਂਗੇ। 

 

ਕਿਸਾਨਾਂ ਦੇ ਸੰਪੂਰਨ ਇਲਾਜ ਲਈ ਲੁਟੇਰੇ ਗਰੋਹ ਨੂੰ ਵੋਟ ਨਾ ਦੇ ਕੇ ਸੱਤਾ ਖੋਹਣੀ ਪਵੇਗੀ।" ਚੜੂਨੀ ਨੇ ਅੱਗੇ ਕਿਹਾ, "ਸੱਤਾ ਵਿੱਚ ਆਉਣ ਮਗਰੋਂ ਹੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਕੁਝ ਗੱਲਾਂ ਅਜਿਹੀਆਂ ਹਨ ਜਿਸ ਤੇ ਬੋਲੋ ਤਾਂ ਗਲਤ ਨਾ ਬੋਲੋ ਤਾਂ ਵੀ ਗਲਤ।"

Read this: ਜੰਮੂ-ਕਸ਼ਮੀਰ ਵਿਚ ਭਾਰਤੀ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਜੈਸ਼ ਦੇ 2 ਅੱਤਵਾਦੀ ਢੇਰ

In The Market