LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਬੇਕਾਬੂ ਹੋ ਰਿਹਾ ਕੋਰੋਨਾ, 3 ਜ਼ਿਲਿਆਂ 'ਚ ਸਥਿਤੀ ਹੋਰ ਵਿਗੜੀ

12j bekabu

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ (Corona in the Punjab) ਕਾਰਣ ਹਾਲਤ ਵਿਗੜ ਗਏ ਹਨ। ਹਾਲਾਤ ਇਹ ਹਨ ਕਿ ਹਰ 5ਵਾਂ ਵਿਅਕਤੀ ਪਾਜ਼ੇਟਿਵ (5th person positive) ਮਿਲ ਰਿਹਾ ਹੈ। ਮੰਗਲਵਾਰ ਨੂੰ ਸਿਹਤ ਵਿਭਾਗ (Department of Health) ਨੇ 24 ਹਜ਼ਾਰ 636 ਸੈਂਪਲਾਂ ਦੀ ਜਾਂਚ ਕੀਤੀ। ਜਿਸ ਵਿਚੋਂ 4593 ਲੋਕ ਪਾਜ਼ੇਟਿਵ (People positive) ਮਿਲੇ। ਸਭ ਤੋਂ ਬੁਰੇ ਹਾਲਾਤ ਪਟਿਆਲਾ, ਮੋਹਾਲੀ ਅਤੇ ਲੁਧਿਆਣਾ (Patiala, Mohali and Ludhiana) ਵਿਚ ਹਨ। ਜਿੱਥੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਉਥੇ 7 ਜ਼ਿਲਿਆਂ ਵਿਚ 9 ਲੋਕਾਂ ਦੀ ਵੀ ਮੌਤ ਹੋ ਗਈ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੇ ਹਨ। ਫਿਲਹਾਲ ਚੋਣ ਕਮਿਸ਼ਨ (Election Commission) ਨੇ 15 ਜਨਵਰੀ ਤੱਕ ਰੈਲੀਆਂ 'ਤੇ ਰੋਕ ਲਗਾ ਦਿੱਤੀ ਹੈ। ਜੇਕਰ ਅੱਗੇ ਰੈਲੀਆਂ ਕਰਨ ਦੀ ਇਜਾਜ਼ਤ ਮਿਲੀ ਤਾਂ ਪੰਜਾਬ ਵਿਚ ਹਾਲਾਤ ਹੋਰ ਬਦਤਰ ਹੋ ਸਕਦੇ ਹਨ। Also Read : CM ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਅੱਗੇ ਰੱਖਿਆ 10 ਨੁਕਤਿਆਂ ਦਾ 'ਪੰਜਾਬ ਮਾਡਲ'

Corona Updates: 7 महीने बाद, एक दिन में फिर से 1 लाख से ऊपर केस; लेकिन
ਪੰਜਾਬ ਦੇ 11 ਜ਼ਿਲੇ ਅਜਿਹੇ ਹਨ ਜਿੱਥੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 100 ਪਾਰ ਕਰ ਰਹੀ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 909 ਮਰੀਜ਼ ਪਟਿਆਲਾ, 703 ਮੋਹਾਲੀ, 678 ਲੁਧਿਆਣਾ, 455 ਅੰਮ੍ਰਿਤਸਰ, 330 ਜਲੰਧਰ, 233 ਬਠਿੰਡਾ, 161 ਫਤਿਹਗੜ ਸਾਹਿਬ, 149 ਕਪੂਰਥਲਾ, 127 ਗੁਰਦਾਸਪੁਰ, 117 ਸੰਗਰੂਰ, 106 ਮਰੀਜ਼ ਰੋਪੜ ਵਿਚ ਮਿਲੇ ਹਨ। ਫਰੀਦਕੋਟ, ਮੁਕਤਸਰ ਅਤੇ ਪਠਾਨਕੋਟ ਅਜਿਹੇ ਜ਼ਿਲੇ ਹਨ, ਜਿੱਥੇ ਮਰੀਜ਼ਾਂ ਦੀ ਗਿਣਤੀ 90 ਤੋਂ ਜ਼ਿਆਦਾ ਹੈ। ਪੰਜਾਬ ਵਿਚ ਕੋਰੋਨਾ ਦੇ ਲਿਹਾਜ਼ ਨਾਲ ਹਾਲਾਤ ਇਸ ਤਰ੍ਹਾਂ ਖਰਾਬ ਹਨ ਕਿ ਮੰਗਲਵਾਰ ਨੂੰ 7 ਜ਼ਿਲਿਆਂ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਗੁਰਦਾਸਪੁਰ ਅਤੇ ਪਟਿਆਲਾ ਵਿਚ 2-2 ਅਤੇ ਬਠਿੰਡਾ, ਲੁਧਿਆਣਾ, ਮੋਗਾ, ਮੋਹਾਲੀ ਅਤੇ ਪਠਾਨਕੋਟ ਵਿਚ 1-1 ਵਿਅਕਤੀ ਦੀ ਮੌਤ ਹੋਈ ਹੈ। ਇਸ ਦੌਰਾਨ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 2-2 ਮਰੀਜ਼ ਵੈਂਟੀਲੇਟਰ 'ਤੇ ਰੱਖੇ ਗਏ ਹਨ। ਉਥੇ ਹੀ ਅੰਮ੍ਰਿਤਸਰ ਅਤੇ ਜਲੰਧਰ ਵਿਚ 3-3, ਫਰੀਦਕੋਟ ਵਿਚ 2 ਅਤੇ ਲੁਧਿਆਣਾ ਵਿਚ 5 ਮਰੀਜ਼ ਆਈ.ਸੀ.ਯੂ. ਵਿਚ ਸ਼ਿਫਟ ਕੀਤੇ ਗਏ ਹਨ। ਪੰਜਾਬ ਵਿਚ ਲਾਈਫ ਸੇਵਿੰਗ ਸਪੋਰਟ ਵਾਲੇ ਮਰੀਜ਼ਾਂ ਦੀ ਗਿਣਤੀ 442 ਹੋ ਚੁੱਕੀ ਹੈ।

In The Market