LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Chandigarh Water : ਅੱਜ ਤੋਂ ਵਧੀਆਂ ਪਾਣੀ ਦੀਆਂ ਕੀਮਤਾਂ, ਜਾਣੋ ਹਰ ਸਲੈਬ ਵਿਚ ਕਿੰਨੇ ਫੀ਼ਸਦੀ ਹੋਇਆ ਵਾਧਾ

chandigarh water 11

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਚੰਡੀਗੜ੍ਹ 'ਚ ਅੱਜ ਤੋਂ ਪਾਣੀ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। 5 ਫ਼ੀਸਦੀ ਦਾ ਇਹ ਵਾਧਾ ਪਾਣੀ ਦੀਆਂ ਦਰਾਂ ਦੇ ਹਰ ਸਲੈਬ ਵਿਚ ਹੋਇਆ ਹੈ। ਹੁਣ ਇਸ ਮਹੀਨੇ ਤੋਂ ਪਾਣੀ ਦੀ ਦਰ ਵਧ ਜਾਵੇਗੀ। ਫਿਲਹਾਲ ਜ਼ੀਰੋ ਤੋਂ 15 ਲੀਟਰ ਪਾਣੀ ਦਾ ਬਿੱਲ 3.15 ਰੁਪਏ ਹੈ। 
ਉਧਰ, ਸਾਲਾਨਾ ਵਾਧੇ ਦੇ ਨਿਯਮ ਕਾਰਨ 1 ਅਪ੍ਰੈਲ ਤੋਂ ਸਾਰੀਆਂ ਸ਼੍ਰੇਣੀਆਂ ਵਿਚ ਕੂੜਾ ਇਕੱਠਾ ਕਰਨ ਦੇ ਖਰਚੇ ਵੀ 5% ਵਧ ਜਾਣਗੇ। ਦੋ ਮਰਲੇ ਤੱਕ ਦੇ ਘਰਾਂ ਲਈ ਕੂੜਾ ਇਕੱਠਾ ਕਰਨ ਦਾ ਖਰਚਾ 52.5 ਰੁਪਏ ਤੋਂ ਵਧਾ ਕੇ 55.12 ਰੁਪਏ ਹੋ ਜਾਵੇਗਾ। 2 ਮਰਲੇ ਤੋਂ 10 ਮਰਲੇ ਤੱਕ ਦੇ ਮਕਾਨਾਂ ਦਾ ਖਰਚਾ 105 ਰੁਪਏ ਤੋਂ ਵਧ ਕੇ 110.25 ਰੁਪਏ ਹੋ ਜਾਵੇਗਾ, 10 ਮਰਲੇ ਤੋਂ ਇੱਕ ਕਨਾਲ ਤੱਕ ਦੇ ਮਕਾਨਾਂ ਲਈ ਤੁਹਾਨੂੰ 210 ਰੁਪਏ ਦੀ ਬਜਾਏ 220.5 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਇੱਕ ਕਨਾਲ ਤੋਂ ਦੋ ਕਨਾਲ ਤੱਕ ਦੇ ਮਕਾਨਾਂ ਦੀ ਕੀਮਤ ਹੁਣ 262.5 ਰੁਪਏ ਦੀ ਬਜਾਏ 275.6 ਰੁਪਏ ਹੋਵੇਗੀ ਅਤੇ ਦੋ ਕਨਾਲਾਂ ਤੋਂ ਵੱਡੇ ਮਕਾਨਾਂ ਦਾ ਬਿੱਲ 367.5 ਰੁਪਏ ਦੀ ਬਜਾਏ 385.8 ਰੁਪਏ ਹੋਵੇਗਾ। 
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਪੱਤਰ ਲਿਖ ਕੇ ਇਸ ਬਿੱਲ ਨੂੰ ਨਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਦਨ ਵਿਚ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਲਈ 1 ਅਪ੍ਰੈਲ ਤੋਂ ਵਾਟਰ ਚਾਰਜਿਜ਼ ਨਾ ਵਧਾਏ ਜਾਣ। ਕਿਉਂਕਿ ਲੋਕਾਂ ਨੂੰ 20000 ਲੀਟਰ ਪਾਣੀ ਮੁਫ਼ਤ ਦਿੱਤਾ ਜਾਣਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਅੱਜ ਤੋਂ ਪਾਣੀ ਦੇ ਭਾਅ ਵਧਾ ਦਿੱਤੇ ਹਨ। ਸਦਨ 'ਚ ਪਾਸ ਪ੍ਰਸਤਾਵ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।  

In The Market