LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Chandigarh Police : ਚੰਡੀਗੜ੍ਹ ਪੁਲਿਸ ਨੇ ਫੜੀ 35 ਲੱਖ ਦੀ ਨਕਦੀ, SSP ਕੰਵਰਦੀਪ ਕੌਰ ਨੇ ਕਿਹਾ-ਸ਼ਰਾਰਤੀ ਅਨਸਰਾਂ ਨੂੰ ਚੋਣਾਂ 'ਚ ਰੁਕਾਵਟ ਨਹੀਂ ਪਾਉਣ ਦਿੱਤੀ ਜਾਵੇਗੀ

chandigarh police

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਚੋਣਾਂ ਦੌਰਾਨ ਅਪਰਾਧੀ ਇਸ ’ਚ ਕੋਈ ਗੜਬੜੀ ਨਾ ਕਰਨ ਇਸ ਕਾਰਨ ਚੰਡੀਗੜ੍ਹ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਜਾਣਕਾਰੀ ਅਨੁਸਾਰ ਸੈਕਟਰ 36 ਦੀ ਪੁਲਿਸ ਨੇ ਪੁਲਿਸ ਪਾਰਟੀ ਸਮੇਤ ਸੈਕਟਰ 35/36 ਛੋਟਾ ਚੌਕ ਨੇੜੇ ਖੁਸ਼ਬੂ ਗਾਰਡਨ ਸੈਕਟਰ 36 ਵੱਲ ਨਾਕਾ ਲਾਇਆ ਹੋਇਆ ਸੀ। ਚੌਕੀ ’ਤੇ ਇਕ ਕਾਰ ਨੰ. HR91ਸੀ0433 ਸਵਿਫ਼ਟ ਡਿਜ਼ਾਇਰ ਨੂੰ ਰੋਕ ਕੇ ਉਸ ਵਿਚ ਸਵਾਰ ਡਰਾਈਵਰ ਰਾਜ ਕੁਮਾਰ ਅਤੇ ਸਵਾਰ ਦੇਸ ਰਾਜ ਵਾਸੀ ਕਰਨਾਲ ਹਰਿਆਣਾ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਕੁੱਲ 35 ਲੱਖ 21 ਹਜ਼ਾਰ 71 ਰੁਪਏ ਦੀ ਨਕਦੀ ਬਰਾਮਦ ਹੋਈ। ਇਨ੍ਹਾਂ ਵਿਚੋਂ 12 ਲੱਖ 8 ਹਜ਼ਾਰ ਰੁਪਏ ਦੇ ਜਿਸ ਵਿਚ ਨੋਟ 2000/- ਰੁਪਏ, USD-15000,ASD-6000, ਪੌਂਡ-7000 ਯਾਤਰੀ ਦੇ ਕਬਜ਼ੇ ਤੋਂ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਪੁੱਛਣ ’ਤੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਆਦਰਸ਼ ਚੋਣ ਜ਼ਾਬਤੇ ਦੌਰਾਨ ਉਕਤ ਨਕਦੀ ਆਪਣੇ ਨਾਲ ਲਿਜਾਣ ਲਈ ਕੋਈ ਦਸਤਾਵੇਜ਼ ਜਾਂ ਇਜਾਜ਼ਤ ਦੇ ਸਕਿਆ। ਇਸ ਨਕਦੀ ਦੀ ਸੂਚਨਾ ਆਮਦਨ ਕਰ ਵਿਭਾਗ ਅਤੇ ਚੋਣ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਪੁਲਿਸ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਚੋਣਾਂ ’ਚ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਵੱਲੋਂ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਿਨਾਂ ਚੈਕਿੰਗ ਦੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਹੈ।  ਚੰਡੀਗੜ੍ਹ ਪੁਲਿਸ ਨੇ ਸਰਹੱਦੀ ਖੇਤਰ ਨੇੜੇ ਸਰਚ ਮੁਹਿੰਮ ਚਲਾਈ । ਇਸ ਦੌਰਾਨ IT ਪਾਰਕ ਮਨਸਾ ਦੇਵੀ, ਇੰਦਰਾ ਕਲੋਨੀ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਰਸਤੇ ਵਿਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ IT ਪਾਰਕ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

In The Market