LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਨਿਗਮ ਨੇ ਦਿਹਾੜੀਦਾਰ ਨੂੰ ਭੇਜਿਆ 2.54 ਲੱਖ ਦਾ ਪਾਣੀ ਦਾ ਬਿੱਲ

water bill

ਚੰਡੀਗੜ੍ਹ (ਇੰਟ.)- ਇਹ ਚੰਡੀਗੜ੍ਹ ਨਗਰ ਨਿਗਮ (chandigarh Nagar Nigam) ਦੀ ਲਾਪਰਵਾਹੀ ਨਹੀਂ ਤਾਂ ਕੀ ਹੈ? ਇਕ ਕਮਰੇ ਦੇ ਘਰ ਦਾ ਬਿੱਲ ਹਜ਼ਾਰਾਂ ਵਿਚ ਨਹੀਂ ਸਗੋਂ ਲੱਖਾਂ ਰੁਪਏ ਵਿਚ ਭੇਜ ਕੇ ਨਿਗਨ ਨੇ ਸਬੰਧਿਤ ਪਰਿਵਾਰ ਦੀ ਨੀਂਦ ਉਡਾ ਦਿੱਤੀ ਹੈ। ਸ਼ਹਿਰ ਵਿਚ ਵੈਸੇ ਵੀ ਪਾਣੀ ਦੇ ਬਿੱਲ ਵੱਧ ਕੇ ਆ ਰਹੇ ਹਨ ਪਰ ਇੰਨਾ ਬਿੱਲ ਜੇਕਰ ਕਿਸੇ ਨੂੰ ਆ ਜਾਵੇ ਤਾਂ ਇਹ ਸਚਮੁੱਚ ਵਿਚ ਹੈਰਾਨੀ ਦੀ ਗੱਲ ਹੈ। ਸਮਾਲ ਫਲੈਟ ਮੌਲੀਜਾਗਰਾਂ ਪਾਰਟ 2 ਦੇ ਇਕ ਕਮਰੇ ਵਿਚ ਰਹਿਣ ਵਾਲੇ ਰਾਮਲਗਨ ਯਾਦਵ (Ram Lagan Yadav) ਨੂੰ ਪਾਣੀ ਦਾ ਬਿੱਲ ਦੋ ਲੱਖ ਰੁਪਏ ਤੋਂ ਜ਼ਿਆਦਾ ਆਇਆ ਹੈ। ਨਿਗਮ ਨੇ ਯਾਦਵ ਨੂੰ ਪਾਣੀ ਦਾ ਬਿੱਲ (Bill) ਭੇਜਿਆ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ।

What is Memorandum Explaining the Provisions in the Finance Bill

Read this-'ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਕੈਪਟਨ ਦੇ ਤਜ਼ਰਬੇ ਤੇ ਸਿੱਧੂ ਦੇ ਜੋਸ਼ ਦੀ ਜ਼ਰੂਰਤ'

ਮੌਲੀਜਾਗਰਾਂ ਸਮਾਲ ਫਲੈਟ ਪਾਰਟ-2 ਦੇ ਮਕਾਨ ਨੰਬਰ 387ਬੀ ਵਿਚ ਰਹਿਣ ਵਾਲੇ ਯਾਦਵ ਨੇ ਦੱਸਿਆ ਕਿ ਉਹ ਦਿਹਾੜੀ ਲਗਾ ਕੇ ਪਰਿਵਾਰ ਨੂੰ ਪਾਲਦਾ ਹੈ। ਅਜਿਹੇ ਵਿਚ ਉਹ ਇੰਨਾ ਬਿੱਲ ਨਹੀਂ ਅਦਾ ਕਰ ਸਕਦਾ। ਉਸ ਨੇ ਦੱਸਿਆ ਕਿ ਹਰ ਮਹੀਨੇ ਨਿਯਮਿਤ ਤੌਰ 'ਤੇ ਪਾਣੀ ਦਾ ਬਿੱਲ ਜਮ੍ਹਾਂ ਕਰਵਾਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਪਿਛਲੇ ਪਾਣੀ ਦਾ ਕੋਈ ਵੀ ਬਿੱਲ ਜਮ੍ਹਾਂ ਕਰਵਾਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਪਿਛਲਾ ਪਾਣੀ ਦਾ ਕੋਈ ਵੀ ਬਿੱਲ ਪੈਂਡਿੰਗ ਨਹੀਂ ਹੈ। ਬਾਵਜੂਦ ਨਿਗਮ ਨੇ ਉਨ੍ਹਾਂ ਨੂੰ ਦੋ ਮਹੀਨੇ ਦਾ ਪਾਣੀ ਬਿੱਲ 2.54.018 ਰੁਪਏ ਭੇਜ ਦਿੱਤਾ ਹੈ। ਜਿਸ ਨਾਲ ਉਹ ਪ੍ਰੇਸ਼ਾਨ ਹੈ। ਯਾਦਵ ਨੇ ਕਿਹਾ ਕਿ ਨਿਗਮ ਵਲੋਂ ਬਿਨਾਂ ਵਜ੍ਹਾ ਪਾਣੀ ਦਾ ਬਿੱਲ ਬਣਾ ਕੇ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨਾਲ ਵੀ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪਿਛਲੇ ਸਾਰੇ ਬਿੱਲ ਦਾ ਭੁਗਤਾਨ ਕਰ ਦਿੱਤਾ ਹੈ ਤਾਂ ਫਿਰ ਹੁਣ ਪਾਣੀ ਦਾ ਬਿੱਲ ਦੋ ਲੱਖ ਤੋਂ ਜ਼ਿਆਦਾ ਕਿਵੇਂ ਭੇਜ ਦਿੱਤਾ।

In The Market