LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਦੀ ਵੱਡੀ ਉਪਲਬਧੀ, ਅਪਰਾਧ ਰੋਕਣ 'ਚ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ ਅੱਵਲ

17d chandigarh

ਚੰਡੀਗੜ੍ਹ- ਐੱਸਐੱਸਪੀ ਕੁਲਦੀਪ ਚਾਹਲ ਦੀ ਅਗਵਾਈ ਵਿੱਚ ਇੱਕ ਸਾਲ ਵਿੱਚ ਚੰਡੀਗੜ੍ਹ ਪੁਲਿਸ (Chandigarh Police) ਨੇ ਅਪਰਾਧ ਰੋਕਣ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ਾਂ (Union Territories) ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮਜ਼ (CCTNS) ਦੀ ਰੈਂਕਿੰਗ ਵਿੱਚ ਸ਼ਹਿਰ ਨੂੰ ਪਹਿਲਾ ਸਥਾਨ ਦਿਵਾਉਣ ਵਿੱਚ ਸ਼ਾਨਦਾਰ ਪੁਲਿਸਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ। ਐੱਸਐੱਸਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਨੇ ਨਸ਼ਾ ਤਸਕਰਾਂ, ਸੱਟੇਬਾਜ਼ਾਂ ਅਤੇ ਗੈਂਗਸਟਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ। ਇਸ ਦੇ ਨਾਲ ਹੀ ਵਰ੍ਹਿਆਂ ਤੋਂ ਲਟਕਦੇ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਨ ਲਈ ਥਾਣਿਆਂ ਦੀ ਕਾਰਜਸ਼ੈਲੀ ਨੂੰ ਵੀ ਵਧੀਆ ਬਣਾਇਆ ਗਿਆ।

Also Read: 2 ਕਤਲ, 100 ਤੋਂ ਵਧੇਰੇ ਲਾਸ਼ਾਂ ਨਾਲ ਕੀਤਾ ਜਬਰ-ਜ਼ਨਾਹ, ਹੁਣ ਜੇਲ ’ਚ ਲੰਘੇਗੀ ਸਾਰੀ ਜ਼ਿੰਦਗੀ

ਡੀਜੀਪੀ ਪ੍ਰਵੀਰ ਰੰਜਨ ਅਤੇ ਐੱਸਐੱਸਪੀ ਕੁਲਦੀਪ ਚਾਹਲ ਨੇ ਸੀਸੀਟੀਐੱਨਐੱਸ ਟੀਮ ਨੂੰ ਇਹ ਐਵਾਰਡ ਮਿਲਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਪਰਾਧਾਂ ਨੂੰ ਰੋਕਣ ਅਤੇ ਲਟਕੇ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਨ ਲਈ ਤੁਰੰਤ ਕੰਮ ਕੀਤਾ ਜਾਵੇ। ਵੀਰਵਾਰ ਨੂੰ ਨੈਸ਼ਨਲ ਕ੍ਰਾਈਮ ਬਿਊਰੋ, ਗ੍ਰਹਿ ਮੰਤਰਾਲਾ, ਨਵੀਂ ਦਿੱਲੀ ਦੁਆਰਾ ਆਯੋਜਿਤ ਇੱਕ ਵਰਚੁਅਲ ਕਾਨਫਰੰਸ ਵਿੱਚ ਡੀਜੀਪੀ ਪ੍ਰਵੀਰ ਰੰਜਨ ਅਤੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੂੰ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਦਿੱਤਾ। ਐੱਸਐੱਸਪੀ ਕੁਲਦੀਪ ਚਾਹਲ ਵੀ ਸੀਸੀਟੀਐੱਨਐੱਸ ਦੇ ਨੋਡਲ ਅਫਸਰ ਹਨ। ਇਹ ਐਵਾਰਡ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ, ਅਪਰਾਧ ਦਾ ਪਤਾ ਲਗਾਉਣ, ਅਪਰਾਧੀਆਂ ਨੂੰ ਜਲਦੀ ਫੜਨ ਲਈ ਦਿੱਤਾ ਗਿਆ।

Also Read: ਵੱਡੀ ਖਬਰ: ਚਟੋਪਾਧਿਆਇਆ ਨੂੰ ਮਿਲਿਆ ਪੰਜਾਬ DGP ਦਾ ਚਾਰਜ

CCTNS ਇੱਕ ਰਾਸ਼ਟਰੀ ਮਿਸ਼ਨ ਮੋਡ ਪ੍ਰੋਜੈਕਟ ਹੈ। ਇਹ ਭਾਰਤ ਸਰਕਾਰ ਦੀ ਇੱਕ ਸਰਕਾਰੀ ਸਕੀਮ ਹੈ। 2013 ਵਿੱਚ ਚੰਡੀਗੜ੍ਹ ਵਿੱਚ ਸੀਸੀਟੀਐਨਐਸ ਲਾਗੂ ਕੀਤਾ ਗਿਆ ਸੀ। ਚੰਡੀਗੜ੍ਹ ਪੁਲਿਸ ਇਸ ਵਿੱਚ ਸਫ਼ਲਤਾਪੂਰਵਕ ਕੰਮ ਕਰ ਰਹੀ ਹੈ। ਸੀਸੀਟੀਐੱਨਐੱਸ ਤਹਿਤ ਪੁਲਿਸ ਨੂੰ ਇੱਕ ਮਸ਼ੀਨ ਦਿੱਤੀ ਜਾਂਦੀ ਹੈ, ਜਿਸ ਵਿੱਚ ਮੋਬਾਈਲ ਟਾਵਰ ਦੀ ਲੋਕੇਸ਼ਨ, ਫ਼ੋਨ 'ਤੇ ਈ-ਮੇਲ, ਸੰਦੇਸ਼, ਡਾਟਾ ਇੰਟਰਸੈਪਟ ਅਤੇ ਹੋਰ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀਆਂ ਰਾਹੀਂ ਅਪਰਾਧੀਆਂ ਨੂੰ ਫੜਨਾ ਆਸਾਨ ਹੈ।

In The Market