2 ਕਤਲ, 100 ਤੋਂ ਵਧੇਰੇ ਲਾਸ਼ਾਂ ਨਾਲ ਕੀਤਾ ਜਬਰ-ਜ਼ਨਾਹ, ਹੁਣ ਜੇਲ ’ਚ ਲੰਘੇਗੀ ਸਾਰੀ ਜ਼ਿੰਦਗੀ

ਲੰਡਨ- 100 ਤੋਂ ਵੱਧ ਲਾਸ਼ਾਂ ਨਾਲ ਜਬਰ ਜ਼ਨਾਹ (Rape) ਅਤੇ 2 ਕਤਲ ਕਰਨ ਦੇ ਦੋਸ਼ੀ ਸਾਈਕੋ ਰੇਪਿਸਟ ਨੂੰ ਇੰਗਲੈਂਡ (England) ਦੀ ਅਦਾਲਤ ਨੇ ਹੁਣ ਜ਼ਿੰਦਗੀ…

ਲੰਡਨ- 100 ਤੋਂ ਵੱਧ ਲਾਸ਼ਾਂ ਨਾਲ ਜਬਰ ਜ਼ਨਾਹ (Rape) ਅਤੇ 2 ਕਤਲ ਕਰਨ ਦੇ ਦੋਸ਼ੀ ਸਾਈਕੋ ਰੇਪਿਸਟ ਨੂੰ ਇੰਗਲੈਂਡ (England) ਦੀ ਅਦਾਲਤ ਨੇ ਹੁਣ ਜ਼ਿੰਦਗੀ ਭਰ ਲਈ ਜੇਲ ਭੇਜ ਦਿੱਤਾ ਹੈ। ਇਹ ਬ੍ਰਿਟੇਨ ਦੇ ਇਤਿਹਾਸ ਦਾ ਸਭ ਤੋਂ ਲੰਬੇ ਸਮੇਂ ਦਾ ਅਣਸੁਲਝਿਆ ਕੇਸ ਦੱਸਿਆ ਜਾ ਰਿਹਾ ਹੈ।

Also Read: ਵੱਡੀ ਖਬਰ: ਚਟੋਪਾਧਿਆਇਆ ਨੂੰ ਮਿਲਿਆ ਪੰਜਾਬ DGP ਦਾ ਚਾਰਜ

ਡੇਵਿਡ ਫੁਲਰ (67) ਨਾਂ ਦਾ ਇਹ ਮੁਲਜ਼ਮ ਔਰਤਾਂ ਦੀਆਂ ਲਾਸ਼ਾਂ ਨਾਲ ਰੇਪ ਕਰਦਾ ਸੀ। ਉਸ ਨੇ 2 ਔਰਤਾਂ ਦਾ ਕਤਲ ਵੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇੰਨਾ ਹੀ ਨਹੀਂ, ਫੁਲਰ ਬੱਚਿਆਂ ਦੀਆਂ ਇਤਰਾਜ਼ਯੋਗ ਫੋਟੋਆਂ ਵੀ ਖਿੱਚਦਾ ਸੀ। ਪੁਲਿਸ ਨੂੰ ਉਸ ਦੇ ਘਰੋਂ ਕਈ ਅਜਿਹੀਆਂ ਫੋਟੋਆਂ ਮਿਲੀਆਂ ਸਨ। ਹੁਣ ਤਕ 100 ਤੋਂ ਵੱਧ ਲਾਸ਼ਾਂ ਨਾਲ ਜਬਰ ਜ਼ਨਾਹ ਕਰਨ ਦੇ ਦੋਸ਼ੀ ਇਸ ਮੁਲਜ਼ਮ ਨੂੰ ਅਦਾਲਤ ਨੇ ਸਮਾਜ ਲਈ ਖਤਰਾ ਕਰਾਰ ਦਿੰਦੇ ਹੋਏ ਜੇਲ ਭੇਜ ਦਿੱਤਾ ਹੈ।

Also Read: 1 ਜਨਵਰੀ ਤੋਂ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ!

ਫੁਲਰ ਨੇ 1987 ਵਿਚ 25 ਸਾਲ ਦੀ ਵੇਂਡੀ ਨੇਲ ਤੇ 20 ਸਾਲ ਦੀ ਕੈਰੋਲਿਨ ਪੀਅਰਸ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਸੈਕਸ ਕੀਤਾ ਸੀ। ਲਗਭਗ 33 ਸਾਲ ਬਾਅਦ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ। 2 ਔਰਤਾਂ ਦੇ ਕਤਲ ਤੇ ਰੇਪ ਦਾ ਇਹ ਕੇਸ ਬ੍ਰਿਟੇਨ ਦੇ ਇਤਿਹਾਸ ਵਿਚ ਪਹਿਲਾ ਅਜਿਹਾ ਕੇਸ ਬਣ ਗਿਆ ਸੀ, ਜੋ ਇੰਨੇ ਲੰਮੇ ਸਮੇਂ ਤਕ ਅਣਸੁਲਝਿਆ ਰਿਹਾ।

Leave a Reply

Your email address will not be published. Required fields are marked *