LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਲਈ ਇਕ ਹੋਰ ਪਾਰਟੀ ਲਾਂਚ, ਸਾਰੀਆਂ 117 ਸੀਟਾਂ 'ਤੇ ਲੜੇਗੀ ਚੋਣ

21n5

ਚੰਡੀਗੜ੍ਹ- ਪੰਜਾਬ (Punjab) ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਇੱਕ ਹੋਰ ਪਾਰਟੀ ਮੈਦਾਨ ਵਿੱਚ ਉਤਰ ਗਈ ਹੈ। ਚੰਡੀਗੜ੍ਹ 'ਚ ਕ੍ਰਾਂਤੀਕਾਰੀ ਮਜ਼ਦੂਰ ਕਿਸਾਨ ਪਾਰਟੀ (Krantikari Mazdoor Kisan Party) ਦੇ ਨਾਂ 'ਤੇ ਇਸ ਨੂੰ ਲਾਂਚ ਕੀਤਾ ਗਿਆ ਹੈ। ਕਿਸਾਨ ਆਗੂ ਗੁਰਨਾਮ ਚਢੂਨੀ (Gurnaam Singh Chadhuni) ਤੋਂ ਬਾਅਦ ਇਹ ਪੰਜਾਬ ਦੀ ਦੂਜੀ ਪਾਰਟੀ ਹੈ ਜੋ ਕਿਸਾਨਾਂ ਦੇ ਨਾਂ 'ਤੇ ਸਿੱਧੀ ਚੋਣ ਲੜ ਰਹੀ ਹੈ।

Also Read: ਡਿਪਟੀ CM ਰੰਧਾਵਾ ਦਾ ਕੈਪਟਨ ਬਾਰੇ ਵੱਡਾ ਬਿਆਨ, ਕਿਹਾ-'ਜਿਸ ਥਾਲੀ 'ਚ ਖਾਧਾ, ਉਸੇ 'ਚ ਕਰ ਰਹੇ ਛੇਕ'

ਪਾਰਟੀ ਦੇ ਚੇਅਰਮੈਨ ਲਸ਼ਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗੀ। ਉਹ ਚੋਣਾਂ ਲਈ ਕਿਸੇ ਨਾਲ ਗਠਜੋੜ ਨਹੀਂ ਕਰਨਗੇ। ਉਨ੍ਹਾਂ ਦੀ ਪਾਰਟੀ ਕਿਸਾਨਾਂ-ਮਜ਼ਦੂਰਾਂ ਦੇ ਮੁੱਦਿਆਂ 'ਤੇ ਚੋਣ ਮੈਦਾਨ 'ਚ ਉਤਰੇਗੀ।

Also Read: ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁਲਤਵੀ, ਰਾਜੇਵਾਲ ਬੋਲੇ- 'ਅਜੇ ਪ੍ਰੋਗਰਾਮ 'ਚ ਕੋਈ ਬਦਲਾਅ ਨਹੀਂ'

ਪਾਰਟੀ ਰਜਿਸਟਰਡ ਕਰਵਾਈ ਜਾਵੇਗੀ
ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਰਜਿਸਟਰੇਸ਼ਨ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦੇ ਰਹੇ ਹਨ। ਉਹ ਕਿਸੇ ਪਾਰਟੀ 'ਤੇ ਨਿਰਭਰ ਨਹੀਂ ਹੋਣਗੇ। ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਉਨ੍ਹਾਂ ਦੀ ਪਾਰਟੀ ਦਾ ਮੁੱਖ ਏਜੰਡਾ ਹੈ।

Also Read: ਕਿਸਾਨਾਂ ਖਿਲਾਫ 'ਇਤਰਾਜ਼ਯੋਗ' ਟਵੀਟ ਕਰਨਾ ਕੰਗਨਾ ਨੂੰ ਪਿਆ ਭਾਰੀ, DSGMC ਨੇ ਦਰਜ ਕਰਾਈ FIR

ਕੇਂਦਰ ਸਰਕਾਰ ਦੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ ਬਹਾਨੇ ਕਿਸਾਨ ਵੀ ਮੈਦਾਨ ਵਿਚ ਆ ਰਹੇ ਹਨ। ਸਿਆਸੀ ਪਾਰਟੀਆਂ ਕਿਸਾਨਾਂ ਨੂੰ ਮੁੱਦਾ ਬਣਾ ਰਹੀਆਂ ਹਨ। ਹਾਲਾਂਕਿ, ਪਹਿਲਾਂ ਗੁਰਨਾਮ ਚਢੂਨੀ ਨੇ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਅਤੇ ਚੋਣ ਲੜਨ ਦਾ ਐਲਾਨ ਕੀਤਾ। ਉਨ੍ਹਾਂ ਫਤਹਿਗੜ੍ਹ ਸਾਹਿਬ ਤੋਂ ਵੀ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਇੱਕ ਹੋਰ ਪਾਰਟੀ ਸਾਹਮਣੇ ਆ ਗਈ ਹੈ। ਪੰਜਾਬ ਚੋਣਾਂ ਵਿਚ ਕਿਸਾਨਾਂ ਦੇ ਗਰਮ ਮੁੱਦੇ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ ਅਜਿਹੀਆਂ ਪਾਰਟੀਆਂ ’ਤੇ ਟਿਕੀਆਂ ਹੋਈਆਂ ਹਨ।

In The Market