ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ (Corona) ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਵਿਚਾਲੇ ਕੋਰੋਨਾ ਦੇ ਵਧਦੇ ਕੇਸਾਂ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਅੱਜ ਯਾਨੀ 29 ਮਈ ਨੂੰ ਸਵੇਰੇ 5 ਵਜੇ ਤੋਂ 31 ਮਈ ਨੂੰ ਸਵੇਰੇ 5 ਵਜੇ ਤੱਕ ਸ਼ਹਿਰ ਵਿੱਚ (weekend lockdown)ਵੀਕੈਂਡ ਕਰਫਿਊ ਲਾਗੂ ਰਹਿਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਇਸ ਐਲਾਨ ਦੇ ਨਾਲ ਹੀ ਕਿਹਾ ਹੈ ਕਿ ਕਰਫਿਊ ਦੌਰਾਨ ਸਿਰਫ ਜ਼ਰੂਰੀ ਦੁਕਾਨਾਂ ਨੂੰ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ।ਇਸ ਦੇ ਨੋਟਿਸ ਵਿਚ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਕਰਕੇ ਸਾਰੇ ਦਿਨ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕੋਰੋਨਾ ਕਰਫਿਊ (curfew) ਲਗਾਇਆ ਗਿਆ ਸੀ।
There shall be a weekend Corona curfew in Chandigarh from 5 am on Saturday, 29th May till 5 am on Monday, 31st May: Chandigarh Administration pic.twitter.com/SeLLAA46pV
— ANI (@ANI) May 28, 2021
ਜਾਣੋ ਕੀ- ਕੀ ਹੈ ਪਾਬੰਦੀਆਂ —
1. ਸ਼ਨਾਵੀਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਹੋਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਵਾਜਾਈ ‘ਤੇ ਰੋਕ ਰਹੇਗੀ।
2,ਸੈਰ ਲਈ ਸਵੇਰੇ 6 ਤੋਂ 9 ਵਜੇ ਤੱਕ ਦੀ ਮਨਜ਼ੂਰੀ ਦਿੱਜੀ ਗਈ ਹੈ।
3. ਵੀਕੈਂਡ ਕਰਫਿਊ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਹੋਮ ਡਿਲਿਵਰੀ ਲਈ ਖੁੱਲ੍ਹੀਆਂ ਰਹਿਣਗੀਆਂ।
ਇਹ ਵੀ ਪੜ੍ਹੋ-ਦੇਸ਼ ਵਿਚ ਘਟੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ
4. ਇਸ ਹਫਤੇ ਦੇ ਸ਼ੁਰੂ ਵਿੱਚ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਹੋਰ ਦਿਨਾਂ ਵਿੱਚ ਕਰਫਿਊ ਵਿੱਚ ਢਿੱਲ ਦਿੱਤੀ।
5. ਹੋਰ ਦਿਨ ਦੁਕਾਨਾਂ ਸਵੇਰੇ ਨੌਂ ਤੋਂ ਤਿੰਨ ਵਜੇ ਤੱਕ ਖੁੱਲ੍ਹ ਰਹੀਆਂ ਹਨ। ਹਾਲਾਂਕਿ, ਜ਼ਰੂਰੀ ਚੀਜ਼ਾਂ ਦੀ ਦੁਕਾਨ ਸ਼ਾਮ ਪੰਜ ਵਜੇ ਤੱਕ ਖੁੱਲ੍ਹ ਸਕਦੀ ਹੈ।
6.ਦੁਕਾਨ ਵਿਚ ਦਾਖਲ ਹੋਣ ਵਾਲੇ ਹਰੇਕ ਗ੍ਰਾਹਕ ਅਤੇ ਉਨ੍ਹਾਂ ਨੂੰ ਅਟੈਂਡ ਕਰਨ ਵਾਲੇ ਹਰ ਵਿਅਕਤੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੈ।





