ਬ੍ਰੈਟ ਲੀ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ, ਕੀਤਾ ਕਲੀਨ ਬੋਲਡ (ਦੇਖੋ ਵੀਡੀਓ)

ਸਿਡਨੀ : ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ (Former Australian pacer Brett Lee) ਆਪਣੇ ਪੁੱਤਰ ਦੇ ਨਾਲ ਫਨ ਕਰਦੇ ਨਜ਼ਰ ਆਏ। ਲੀਜੈਂਡ ਬ੍ਰੈਟ ਲੀ (Legend…

ਸਿਡਨੀ : ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ (Former Australian pacer Brett Lee) ਆਪਣੇ ਪੁੱਤਰ ਦੇ ਨਾਲ ਫਨ ਕਰਦੇ ਨਜ਼ਰ ਆਏ। ਲੀਜੈਂਡ ਬ੍ਰੈਟ ਲੀ (Legend Brett Lee) ਆਪਣੇ ਪੁੱਤਰ ਪ੍ਰੇਸਟਨ ਚਾਰਲਸ (Preston Charles) ਦੇ ਨਾਲ ਘਰ ਦੇ ਬੈਕਯਾਰਡ (Backyard) ਵਿਚ ਕ੍ਰਿਕਟ (Cricket) ਖੇਡਦੇ ਨਜ਼ਰ ਆਏ। ਇਸ ਦੀ ਵੀਡੀਓ (Video) ਵੀ ਸੋਸ਼ਲ ਮੀਡੀਆ (Social Media) ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੌਰਾਨ ਬ੍ਰੈਟ ਲੀ ਨੇ ਗੇਂਦਬਾਜ਼ੀ ਕੀਤੀ ਅਤੇ ਆਪਣੇ ਪੁੱਤਰ ਨੂੰ ਕਲੀਨ ਬੋਲਡ (Clean bold) ਕਰ ਦਿੱਤਾ।ਵੀਡੀਓ ਵਿਚ 45 ਸਾਲ ਦੇ ਬ੍ਰੈਟ ਲੀ ਨੂੰ ਆਪਣੇ ਪੁਰਾਣੇ ਅੰਦਾਜ਼ ਵਿਚ ਗੇਂਦਬਾਜ਼ੀ ਕਰਦੇ ਦੇਖ ਸਕਦੇ ਹੋ। Also Read : ਕੋਰੋਨਾ ਸੰਕਟ: ਪਟਿਆਲਾ ਦੇ ਥਾਪਰ ਕਾਲਜ ਦੇ 15 ਵਿਦਿਆਰਥੀਆਂ ਸਣੇ 39 ਨਵੇਂ ਕੇਸ ਆਏ ਪਾਜ਼ੇਟਿਵ

ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਪ੍ਰੇਸਟਨ ਚਾਰਲਸ ਹੀ ਬੱਲੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਬ੍ਰੈਟ ਲੀ ਨੇ ਆਪਣੇ ਪੁੱਤਰ ਪ੍ਰੇਸਟਨ ਚਾਰਲਸ ਹੀ ਬੱਲੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਬ੍ਰੈਟ ਲੀ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਸ਼ਾਨਦਾਰ ਯੌਰਕਰ ਬਾਲ ਸੁੱਟੀ ਅਤੇ ਮਿਡਲ ਸਟੰਪ ਉਡਾ ਦਿੱਤਾ। ਬ੍ਰੈਟ ਲੀ ਦੀ ਤੇਜ਼ ਰਫਤਾਰ ਗੇਂਦ ਨੂੰ ਉਨ੍ਹਾਂ ਦੇ ਪੁੱਤਰ ਨੇ ਖੇਡਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਨਾਲ ਹੀ ਉਨ੍ਹਾਂ ਨੇ ਬੱਚਦੇ ਹੋਏ ਆਪਣਾ ਪੈਰ ਵੀ ਹਟਾ ਲਿਆ। ਫਿਰ ਕੀ ਸੀ। ਗੇਂਦ ਸਿੱਧੀ ਮਿਡਲ ਸਟੰਪ ਨੂੰ ਉਡਾਉਂਦੀ ਹੋਈ ਚਲੀ ਗਈ। ਇਸ ਦੀ ਵੀਡੀਓ ਫੋਕਸ ਕ੍ਰਿਕਟ ਨੇ ਵੀ ਸ਼ੇਅਰ ਕੀਤੀ ਹੈ। Also Read: ਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ

ਆਸਟ੍ਰੇਲੀਆਈ ਟੀਮ ਨੇ 2003 ਵਨ ਡੇ ਵਿਸ਼ਵ ਕੱਪ ਵੀ ਆਪਣੇ ਨਾਂ ਕੀਤਾ ਸੀ। ਉਦੋਂ ਬ੍ਰੈਟ ਲੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 10 ਮੈਚ ਵਿਚ 22 ਵਿਕਟਾਂ ਹਾਸਲ ਕੀਤੀਆਂ ਸਨ। ਬ੍ਰੈਟ ਲੀ ਨੇ ਇੰਟਰਨੈਸ਼ਨਲ ਕ੍ਰਿਕਟ ਦੇ ਤਿੰਨੋ ਫਾਰਮੈੱਟ ਵਿਚ ਮਿਲਾ ਕੇ ਕੁਲ 718 ਵਿਕਟਾਂ ਹਾਸਲ ਕੀਤੀਆਂ। ਇਸ ਸਾਬਕਾ ਆਸਟ੍ਰੇਲੀਆਈ ਗੇਂਦਬਾਜ਼ ਨੇ 76 ਟੈਸਟ ਵਿਚੋਂ 310 ਅਤੇ 221 ਵਨਡੇ ਇੰਟਰਨੈਸ਼ਨਲ ਵਿਚ 380 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਨਾਂ 25 ਟੀ-20 ਇੰਟਰਨੈਸ਼ਨਲ ਵਿਚ 28 ਵਿਕਟਾਂ ਦਰਜ ਹਨ।

Leave a Reply

Your email address will not be published. Required fields are marked *