LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ

31d uk

ਲੰਡਨ- ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਗਿਆਨ ਜਗਤ ਦੇ ਲੋਕ ਇਸ ਨੂੰ ਲੱਭਣ 'ਚ ਲੱਗੇ ਹੋਏ ਹਨ ਜਿਸ ਨਾਲ ਲੋਕਾਂ 'ਤੇ ਇਸ ਦੇ ਪ੍ਰਭਾਵ ਨੂੰ ਸਮਝਣ 'ਚ ਮਦਦ ਮਿਲ ਸਕੇ। ਉਥੇ, ਓਮੀਕ੍ਰੋਨ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਿਟੇਨ ਦੇ ਇਕ ਡਾਕਟਰ ਨੇ ਦੋ ਨਵੇਂ ਲੱਛਣਾਂ ਦਾ ਪਤਾ ਲਾਇਆ ਹੈ ਜੋ ਕੋਰੋਨਾ ਵਾਇਰਸ ਨਾਲ ਸੰਬੰਧਿਤ ਨਹੀਂ ਹਨ। 

Also Read: ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਪੰਜਾਬ ਦਾ ਜਵਾਨ ਸ਼ਹੀਦ

ਕਿੰਗਸ ਕਾਲਜ ਲੰਡਨ 'ਚ ਜੈਨੇਟਿਕ ਐਪੀਡੈਮੋਲਿਓਜੀ ਦੇ ਪ੍ਰੋਫੈਸਰ ਟਿਮ ਸਪੇਕਟਰ ਮੁਤਾਬਕ, ਇਹ ਲੱਛਣ ਉਲਟੀ ਅਤੇ ਭੁੱਖ ਨਾ ਲੱਗਣਾ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਲੱਛਣ ਉਨ੍ਹਾਂ ਲੋਕਾਂ 'ਚ ਵੀ ਦੇਖੇ ਗਏ ਹਨ ਜਿਨ੍ਹਾਂ ਨੂੰ ਕੋਵਿਡ-19 ਦੇ ਟੀਕੇ ਅਤੇ ਬੂਸਟਰ ਖੁਰਾਕ ਵੀ ਲੱਗ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਕੁਝ ਨੂੰ ਉਲਟੀ, ਹਲਕਾ ਬੁਖਾਰ, ਗਲੇ 'ਚ ਖਰਾਸ਼ ਅਤੇ ਸਿਰਦਰਦ ਸੀ। ਸੰਯੁਕਤ ਰਾਜ ਅਮਰੀਕਾ 'ਚ ਰੋਗ ਕੰਟਰੋਲ ਕੇਂਦਰ (ਸੀ.ਡੀ.ਸੀ.) ਮੁਤਾਬਕ, ਓਮੀਕ੍ਰੋਨ ਨਾਲ ਜੁੜੇ ਕੁਝ ਸਾਮਾਨ ਲੱਛਣ ਖੰਘ, ਥਕਾਵਟ ਹਨ। ਪਿਛਲੇ ਹਫ਼ਤੇ ਸਿੰਗਲ ਸੈੱਲ ਡਾਇਗ੍ਰੋਸਟਿਕ ਕੰਪਨੀ IncellDx ਲਈ ਕੰਮ ਕਰਨ ਵਾਲੇ ਡਾ. ਬਰੂਸ ਪੈਟਰਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਵੇਰੀਐਂਟ ਦੀ ਤੁਲਨਾ 'ਚ ਸਵਾਦ ਅਤੇ ਗੰਧ ਦਾ ਇਨ੍ਹਾਂ ਅਸਰ ਨਹੀਂ ਦੇਖਿਆ ਹੈ। ਡਾ. ਪੈਟਰਸਨ ਨੇ ਕਿਹਾ ਕਿ ਓਮੀਕ੍ਰੋਨ ਪੈਰੈਨਫਲੁਐਂਜਾ ਨਾਮਕ ਵਾਇਰਸ ਦੇ ਸਮਾਨ ਦਿਖਦਾ ਸੀ।

Also Read: ਕਪੂਰਥਲਾ ਪੁਲਿਸ ਨੇ ਸੁਲਝਾਈ 45 ਲੱਖ ਦੀ ਲੁੱਟ ਦੀ ਗੁੱਥੀ, 22 ਲੱਖ ਨਕਦੀ ਸਣੇ ਵਿਅਕਤੀ ਗ੍ਰਿਫ਼ਤਾਰ

ਦੱਸ ਦੇਈਏ ਕਿ 24 ਨਵੰਬਰ ਨੂੰ ਦੱਖਣੀ ਅਫਰੀਕਾ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਉਸ ਵੇਲੇ ਤੋਂ ਲੈ ਕੇ ਹੁਣ ਤੱਕ 100 ਤੋਂ ਜ਼ਿਆਦਾ ਦੇਸ਼ਾਂ 'ਚ ਫੈਲ ਚੁੱਕਿਆ ਹੈ। ਇਸ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ 'ਚ ਲੈ ਲਿਆ ਹੈ, ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਿਟੇਨ ਤੇ ਅਮਰੀਕਾ ਹਨ। ਦੋਵਾਂ ਦੇਸ਼ਾਂ 'ਚ ਡੈਲਟ ਦੀ ਥਾਂ ਓਮੀਕ੍ਰੋਨ ਹੁਣ Sars-CoV-2 ਵਾਇਰਸ ਦਾ ਪ੍ਰਮੁੱਖ ਰੂਪ ਹੈ। ਯੂ.ਕੇ. 'ਚ ਰੋਜ਼ਾਨਾ ਕੋਵਿਡ-19 ਦੇ ਮਾਮਲੇ ਬੁੱਧਵਾਰ ਨੂੰ 1,83,037 ਮਾਮਲੇ ਸਾਹਮਣੇ ਆਏ ਹਨ ਜੋ ਕਿ ਇਕ ਦਿਨ 'ਚ ਸਭ ਤੋਂ ਜ਼ਿਆਦਾ ਹਨ। ਯੂਰਪ ਦੇ ਜ਼ਿਆਦਾਤਰ ਹਿੱਸਿਆਂ 'ਚ ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ।

In The Market