ਵੱਡੀ ਖਬਰ: ਬਠਿੰਡਾ ਜੇਲ ’ਚ ਹਵਾਲਾਤੀਆਂ ਵਲੋਂ CRPF ਮੁਲਾਜ਼ਮਾਂ ’ਤੇ ਹਮਲਾ

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਜੇਲ ਵਿਚ ਬੰਦ ਗੈਂਗਸਟਰਾਂ ਨੇ ਜੇਲ ਦੀ ਸੁਰੱਖਿਆ ’ਚ ਤਾਇਨਾਤ ਕੀਤੇ…

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਜੇਲ ਵਿਚ ਬੰਦ ਗੈਂਗਸਟਰਾਂ ਨੇ ਜੇਲ ਦੀ ਸੁਰੱਖਿਆ ’ਚ ਤਾਇਨਾਤ ਕੀਤੇ ਸੀ. ਆਰ. ਪੀ. ਐੱਫ. ਦੇ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਸ ਨੇ ਤਿੰਨ ਗੈਂਗਸਟਰਾਂ ’ਤੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਰਾਜਵੀਰ, ਅਤੇ ਗੈਂਗਸਟਰ ਦਿਲਪ੍ਰੀਤ ਨੇ ਸਾਥੀਆਂ ਸਮੇਤ ਸੀ. ਆਰ. ਪੀ. ਐੱਫ. ਦੇ ਮੁਲਾਜ਼ਮਾਂ ’ਤੇ ਹਮਲਾ ਕੀਤਾ ਹੈ। ਪਹਿਲਾਂ ਉਨ੍ਹਾਂ ਦੀ ਸੀ. ਆਰ. ਪੀ. ਐੱਫ. ਦੇ ਜਾਵਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਬਾਅਦ ਵਿਚ ਉਨ੍ਹਾਂ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਦੀਆਂ ਕੁੱਝ ਜੇਲਾਂ ਦੀ ਜ਼ਿੰਮੇਵਾਰੀ ਸੀ. ਆਰ. ਪੀ. ਐੱਫ. ਦੇ ਹਵਾਲੇ ਕੀਤੀ ਗਈ ਹੈ।

Also Read: ਜਸ਼ਨ ਦੌਰਾਨ ਛਿੱਕੇ ਟੰਗੇ ਨਿਯਮ! ਹਿਮਾਚਲ-ਜੈਪੁਰ ‘ਚ ਸੈਲਾਨੀਆਂ ਦੀ ਭੀੜ, ਨਾ ਕੋਰੋਨਾ ਦਾ ਡਰ ਨਾ ਜਾਨ ਦੀ ਚਿੰਤਾ

ਬਠਿੰਡਾ ਦੀ ਕੇਂਦਰੀ ਜੇਲ ਵਿਚ ਕੈਦੀਆਂ ਵਲੋਂ ਸੁਰੱਖਿਆ ਕਰਮਚਾਰੀਆਂ ’ਤੇ ਹਮਲੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾ ਸਾਹਮਣੇ ਆ ਚੁੱਕੀਆਂ ਹਨ। ਇਹ ਵੀ ਦੱਸਣਯੋਗ ਹੈ ਪੰਜਾਬ ਦੀਆਂ ਅਤਿ ਸੁਰੱਖਿਅਤ ਕਹੀਆਂ ਜਾਣ ਵਾਲੀਆਂ ਜੇਲਾਂ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਹੈ। ਜੇਲ ਬੰਦੀਆਂ ਤੋਂ ਕਦੇ ਨਸ਼ੇ ਵਾਲੀਆਂ ਚੀਜ਼ਾਂ ਬਰਾਮਦ ਹੁੰਦੀਆਂ ਹਨ ਅਤੇ ਕਦੇ ਮੋਬਾਇਲ। ਇਸ ਤੋਂ ਇਲਾਵਾ ਜੇਲ ਅਮਲੇ ਦੀ ਮਿਲੀ ਭੁਗਤ ਵੀ ਕਈ ਵਾਰ ਉਜਾਗਰ ਹੁੰਦੀ ਰਹੀ ਹੈ।

Also Read: Omicron ਦੇ ਦੇਸ਼ ‘ਚ 1200 ਤੋਂ ਵਧੇ ਕੁੱਲ ਮਾਮਲੇ, ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ

Leave a Reply

Your email address will not be published. Required fields are marked *