ਨਵੀਂ ਦਿੱਲੀ : ਦੁਨੀਆ ਵਿਚ ਕੋਰੋਨਾ (Corona) ਦਾ ਨਵਾਂ ਵੈਰੀਐਂਟ (New variant) ਲੋਕਾਂ ਦੀ ਚਿੰਤਾ ਵਧਾ ਰਿਹਾ ਹੈ। ਲੋਕਾਂ ਨੂੰ ਫਿਰ ਇਕ ਵਾਰ ਮਾਸਕ ਲਗਾਉਣ (Wearing a mask) ਅਤੇ ਸੋਸ਼ਲ ਡਿਸਟੈਂਸਿੰਗ (Social distance) ਦਾ ਪਾਲਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਹੁਣ ਇਸ ਵਿਚਾਲੇ ਸੋਸ਼ਲ ਮੀਡੀਆ (Social media) ‘ਤੇ ਡੇਲਟਾ ਫਲਾਈਟ (Delta Flight) ਦੀ ਇਕ ਵੀਡੀਓ ਵਾਇਰਲ (The video went viral) ਹੋ ਰਹੀ ਹੈ। ਵਾਇਰਲ ਵੀਡੀਓ (Viral video) ਵਿਚ ਇਕ ਮਹਿਲਾ ਪੈਸੇਂਜਰ ਬਜ਼ੁਰਗ (Female passenger elderly) ਵਿਅਕਤੀ ਦੇ ਨਾਲ ਬਦਸਲੂਕੀ ਕਰਦੀ ਹੋਈ ਨਜ਼ਰ ਆ ਰਹੀ ਹੈ। ਮਹਿਲਾ ਪੈਸੇਂਜਰ (Female passenger) ਇਕ ਬਜ਼ੁਰਗ ਵਿਅਕਤੀ ਦੇ ਮਾਸਕ ਨਾ ਲਗਾਉਣ ‘ਤੇ ਇੰਨਾ ਗੁੱਸਾ ਹੋਈ ਕਿ ਉਸ ਨੇ ਬਜ਼ੁਰਗ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਇੰਨਾ ਹੀ ਨਹੀਂ ਮਹਿਲਾ ਨੇ ਉਸ ਆਦਮੀ ਦੇ ਮੂੰਹ ‘ਤੇ ਥੁੱਕਦੇ ਹੋਏ ਵੀ ਨਜ਼ਰ ਆ ਰਹੀ ਹੈ। Also Read : ਬ੍ਰੈਟ ਲੀ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ, ਕੀਤਾ ਕਲੀਨ ਬੋਲਡ (ਦੇਖੋ ਵੀਡੀਓ)
Delta flight from Tampa to Atlanta got crazy‼️ pic.twitter.com/I9BZUKv3LB
— ATL Uncensored (@ATLUncensored) December 25, 2021
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਪੂਰੇ ਬਵਾਲ ਵਿਚਾਲੇ ਮਹਿਲਾ ਖੁਦ ਵੀ ਬਿਨਾਂ ਮਾਸਕ ਪਹਿਨੇ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਦੌਰਾਨ ਫਲਾਈਟ ਵਿਚ ਮੌਜੂਦ ਕਰੂ ਮੈਂਬਰ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਨਹੀਂ ਮੰਨਦੀ। ਮੀਡੀਆ ਰਿਪੋਰਟਸ ਮੁਤਾਬਕ 23 ਦਸੰਬਰ ਦੀ ਇਹ ਘਟਨਾ ਟਾਂਪਾ ਦੇ ਅਟਲਾਂਟਾ ਜਾਣ ਵਾਲੀ ਡੈਲਟਾ ਫਲਾਈਟ ਦੀ ਹੈ। ਵੀਡੀਓ ਵਿਚ ਦਿਖ ਰਹੀ ਮਹਿਲਾ ਦਾ ਨਾਂ ਪੈਟ੍ਰੀਸੀਆ ਕਾਰਨੇਵਾਲ (51) ਹੈ। ਦਰਅਸਲ ਫਲਾਈਟਸ ਵਿਚ ਪੇਟ੍ਰੀਸੀਆ ਬਾਥਰੂਮ ਤੋਂ ਆਪਣੀ ਸੀਟ ‘ਤੇ ਬੈਠਣ ਜਾ ਰਹੀ ਸੀ। ਉਦੋਂ ਹੀ ਉਸ ਮਹਿਲਾ ਨੇ ਇਕ ਬਜ਼ੁਰਗ ਵਿਅਕਤੀ ਨੂੰ ਬਿਨਾਂ ਮਾਸਕ ਦੇਖ ਭੜਕ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਹਿਲਾ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ।



