ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਬਾਹਰ ਨਿਕਲੇ ਭਗਵੰਤ ਮਾਨ, ਦਿੱਤਾ ਪੂਰਾ ਬਿਆਨ

ਅੰਮ੍ਰਿਤਸਰ :  ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਬਾਹਰ ਭਗਵੰਤ ਮਾਨ ਨਿਕਲ ਗਏ ਹਨ। ਭਗਵੰਤ ਸਿੰਘ ਮਾਨ ਨੇ ਜਥੇਦਾਰ ਗੜਗਜ ਅੱਗੇ ਸੱਪਸ਼ਟੀਕਰਨ ਦਿੱਤਾ। ਇਸ ਦੌਰਾਨ…

Bhagwant Mann

ਅੰਮ੍ਰਿਤਸਰ :  ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਬਾਹਰ ਭਗਵੰਤ ਮਾਨ ਨਿਕਲ ਗਏ ਹਨ। ਭਗਵੰਤ ਸਿੰਘ ਮਾਨ ਨੇ ਜਥੇਦਾਰ ਗੜਗਜ ਅੱਗੇ ਸੱਪਸ਼ਟੀਕਰਨ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਦਾਰ ਅੱਗੇ ਆਪਣਾ ਪੱਖ ਰੱਖਿਆ। ਭਗਵੰਤ ਸਿੰਘ ਮਾਨ ਨੇ  ਕਿਹਾ ਕਿ ਉਹਨਾਂ ਨੇ ਲਿਖਤੀ ਸਬੂਤ ਅੰਦਰ ਜਮ੍ਹਾ ਕਰਵਾ ਦਿੱਤੇ ਹਨ ਅਤੇ ਇਹਨਾਂ ਸਬੂਤਾਂ ਦੀ ਕਾਪੀ ਮੇਰੇ ਕੋਲ ਵੀ ਹੈ। ਪਿਛਲੇ ਦਿਨਾਂ ਸੋਸ਼ਲ ਮੀਡੀਆ ‘ਚ ਜੋ ਵੀ ਗਲਤ ਅਫਵਾਹਾ ਫੈਲਾ ਰਹੀਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇਜ ਕਰ ਰਿਹਾ ਹਾਂ, ਮੈਂ ਅਜਿਹਾ ਸੋਚ ਵੀ ਨਹੀਂ ਸਕਦਾ, ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਗਾਉਣ ਵਾਲਾ ਮੈਂ ਕੋਣ ਹੁੰਦਾ।

ਉਹਨਾਂ ਨੇ ਕਿਹਾ ਕਿ  ਮੈਂ ਪ੍ਰਮਾਤਮਾ ਦਾ ਸ਼ੁਕਗੁਜਾਰ ਹਾਂ ਕਿ ਮੈਂ ਆਪਣੇ ਪੰਜਾਬ ਲਈ ਸੇਵਾ ਕਰ ਰਿਹਾ ਹਾਂ। ਸਿੰਘ ਸਾਹਿਬ ਨੇ ਕਿਹਾ ਪੱਖ ਪਹੁੰਚ ਗਿਆ, ਜੋ ਵੀ ਨਿਰਦੇਸ਼ ਹੋਣਗੇ ਉਸ ਬਾਰੇ ਤੁਹਾਨੂੰ ਅਗਾਹ ਕਰ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਿੰਘ ਸਾਹਿਬ ਜੋ ਵੀ ਫੈਸਲਾ ਲੈਣਗੇ ਉਹ ਸਿਰ ਮੱਥੇ ਹੋਵੇਗਾ। ਸੀਐੱਮ ਭਗਵੰਤ ਸਿੰਘ ਮਾਨ ਵਾਈਰਲ ਵੀਡੀਓ ਨੂੰ ਲੈ ਕੇ ਬੋਲੇ, ਜੋ ਵੀਡਿਓ ਵਾਈਰਲ ਹੋਈ ਹੈ ਉਹ ਨਕਲੀ ਹੈ ਉਸ ਵਿੱਚ ਮੈਂ ਨਹੀਂ ਹਾਂ, ਕਿਸੇ ਵੀ ਫੋਰਸਿਕ ‘ਚੋਂ ਜਾਂਚ ਕਰਵਾ ਸਕਦੇ ਹੋ। ਜਿਹੜੀ ਮਰਜੀ ਲੈਬ ਤੋਂ ਜਾਂਚ ਕਰਵਾਈ ਜਾਵੇ। ਅੱਜ ਕੱਲ ai ਨਾਲ ਕੁਝ ਵੀ ਬਣਾ ਸਕਦਾ ਹੈ, ਵੈਸੇ ਤਾਂ ਉਸ ਨੂੰ ਦੇਖਣ ਵਿੱਚ ਹੀ ਪਤਾ ਲਗ ਸਕਦਾ ਹੈ ਕਿ ਉਸ ਵਿੱਚ ਮੈਂ ਨਹੀਂ ਹਾਂ। ਉਹਨਾਂ ਨੇ ਕਿਹਾ ਕਿ ਮੈਂ ਸਾਰੇ ਲਿਖਤੀ ਸਰੂਪ ਜਮ੍ਹਾਂ ਕਰਵਾ ਦਿੱਤੇ ਹਨ। ਹੁਣ ਜਥੇਦਾਰ ਦੇ ਹੁਕਮਾਂ ਦਾ ਇੰਤਜ਼ਾਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਨੂੰ ਆਪਣਾ ਸਪੱਸ਼ਟੀਕਰਨ ਪੇਸ਼ ਕਰਕੇ ਹੁਣ ਸਕੂਨ ਅਤੇ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/aap-mla-kuldeep-dhaliwal-gave-a-statement/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *